ਧਰਮਿੰਦਰ ਅਤੇ ਹੇਮਾ ਮਾਲਿਨੀ ਦੀ ਦੋਹਤੀ ਦੀ ਪਹਿਲੀ ਤਸਵੀਰ ਆਈ ਸਾਹਮਣੇ 

By  Shaminder June 14th 2019 01:27 PM

ਬਾਲੀਵੁੱਡ ਅਦਾਕਾਰਾ ਈਸ਼ਾ ਦਿਓਲ ਹਸਪਤਾਲ ਚੋਂ ਡਿਸਚਾਰਜ ਹੋ ਚੁੱਕੀ ਹੈ ਅਤੇ ਉਸ ਦੀ ਆਪਣੀ ਧੀ ਨਾਲ ਪਹਿਲੀ ਤਸਵੀਰ ਸਾਹਮਣੇ ਆਈ ਹੈ । ਇਸ ਤਸਵੀਰ 'ਚ ਤੁਸੀਂ ਵੇਖ ਸਕਦੇ ਹੋ ਕਿ ਉਨ੍ਹਾਂ ਦੀ ਨਵਜੰਮੀ ਧੀ ਆਪਣੇ ਪਿਤਾ ਭਰਤ ਤਖਤਾਨੀ ਦੀ ਗੋਦ 'ਚ ਨਜ਼ਰ ਆ ਰਹੀ ਹੈ ।

ਦੱਸ ਦਈਏ ਕਿ ਬੀਤੇ ਦਿਨੀਂ ਈਸ਼ਾ ਦੇ ਘਰ ਦੂਜੀ ਧੀ ਨੇ ਜਨਮ ਲਿਆ ਸੀ ਅਤੇ ਉਨ੍ਹਾਂ ਨੇ ਆਪਣੀ ਨਵਜਾਤ ਬੱਚੀ ਬਾਰੇ ਇੰਸਟਾਗ੍ਰਾਮ 'ਤੇ ਜਾਣਕਾਰੀ ਵੀ ਸਾਂਝੀ ਕੀਤੀ ਸੀ ।

https://www.instagram.com/p/ByrhjfdHjSX/

ਉਨ੍ਹਾਂ ਨੇ ਆਪਣੀ ਧੀ ਦਾ ਨਾਂਅ ਮਿਰਾਇਆ ਰੱਖਿਆ ਹੈ ।ਈਸ਼ਾ ਦਿਓਲ ਦੀ ਧੀ ਦੀ ਪਹਿਲੀ ਤਸਵੀਰ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀ ਹੈ । ਹਾਲਾਂਕਿ ਇਸ ਤਸਵੀਰ 'ਚ ਮਿਰਾਇਆ ਦਾ ਚਿਹਰਾ ਵਿਖਾਈ ਨਹੀਂ ਦੇ ਰਿਹਾ ।

https://www.instagram.com/p/ByjjuPjHD_s/

ਇਸ ਤੋਂ ਪਹਿਲਾਂ ਈਸ਼ਾ ਦੀ ਇੱਕ ਹੋਰ ਧੀ ਵੀ ਹੈ ਅਤੇ ਉਸ ਦੇ ਘਰ ਮਿਰਾਇਆ ਨੇ ਦੂਜੀ ਔਲਾਦ ਦੇ ਰੂਪ 'ਚ ਜਨਮ ਲਿਆ ਹੈ । ਬੀਤੇ ਦਿਨ ਆਪਣੀ ਦੋਹਤੀ ਨੂੰ ਵੇਖਣ ਅਤੇ ਧੀ ਦਾ ਹਾਲ ਚਾਲ ਪੁੱਛਣ ਲਈ ਧਰਮਿੰਦਰ ਹੇਮਾ ਮਾਲਿਨੀ ਦੇ ਨਾਲ ਹਸਪਤਾਲ ਪਹੁੰਚੇ ਸਨ ।

Related Post