ਦੇਖੋ ਪੰਜਾਬੀ ਸਿਨੇਮਾ ਦੀਆਂ ਟੌਪ ਫ਼ਿਲਮਾਂ ਜਿੰਨਾ ਦੀਆਂ ਪ੍ਰਾਪਤੀਆਂ ਤੋਂ ਤੁਸੀਂ ਹੁਣ ਤੱਕ ਹੋਵੋਗੇ ਅਣਜਾਣ

By  Aaseen Khan May 27th 2019 03:08 PM

ਇਹ ਨੇ ਉਹ ਪੰਜਾਬੀ ਫ਼ਿਲਮਾਂ ਜਿੰਨ੍ਹਾਂ ਨੇ ਕੌਮਾਂਤਰੀ ਪੱਧਰ 'ਤੇ ਗੱਡੇ ਕਾਮਯਾਬੀ ਦੇ ਝੰਡੇ : ਪੰਜਾਬੀ ਸਿਨੇਮਾ 'ਚ ਹਮੇਸ਼ਾ ਤੋਂ ਹੀ ਉਤਰਾਅ ਚੜਾਅ ਰਹੇ ਹਨ ਪਰ ਇਸ ਦੇ ਬਾਵਜੂਦ ਪੰਜਾਬੀ ਸਿਨੇਮਾ ਹਮੇਸ਼ਾ ਮੁੜ ਖੜ੍ਹਾ ਹੋਇਆ ਹੈ ਅਤੇ ਸ਼ਾਨਦਾਰ ਸਿਨੇਮਾ ਹਰ ਦੌਰ 'ਚ ਪੇਸ਼ ਕੀਤਾ ਹੈ। ਪੰਜਾਬੀ ਸਿਨੇਮਾ ਨੇ ਕਈ ਬਿਹਤਰੀਨ ਅਦਾਕਾਰ ਬਾਲੀਵੁੱਡ ਨੂੰ ਵੀ ਦਿੱਤੇ ਹਨ। ਆਜ਼ਾਦੀ ਤੋਂ ਪਹਿਲਾਂ ਲਾਹੌਰ ਤੋਂ ਸ਼ੁਰੂ ਹੋਇਆ ਪੰਜਾਬੀ ਸਿਨੇਮਾ ਦੇ ਸ਼ਾਨਦਾਰ ਸਫ਼ਰ ਨੇ ਬਾਲੀਵੁੱਡ ਦੇ ਵੱਡੇ ਸਿਤਾਰਿਆਂ ਨੂੰ ਵੀ ਆਪਣੇ ਵੱਲ ਖਿੱਚਿਆ।

Evolution of Punjabi Cinema Milestone Punjabi Movies Chaudhry karnail Singh

ਪੰਜਾਬੀ ਸਿਨੇਮਾ ਦੀ ਸਫ਼ਲਤਾ ਦੀ ਗੱਲ ਕਰੀਏ ਤਾਂ 1962 ਤੋਂ ਲੈ ਕੇ 1965 'ਚ ਲਗਾਤਾਰ 3 ਪੰਜਾਬੀ ਫ਼ਿਲਮਾਂ ਨੇ ਨੈਸ਼ਨਲ ਅਵਾਰਡ ਹਾਸਿਲ ਕਰਕੇ ਸਿਨੇਮਾ ਦਾ ਮਿਆਰ ਉੱਚਾ ਚੁੱਕਿਆ। ਪੀਟੀਸੀ ਪੰਜਾਬੀ ਗੋਲਡ ਦੇ ਸ਼ੋਅ ਬੱਤੀ ਬਾਲ ਕੇ ਦੀ ਇਸ ਖ਼ਾਸ ਰਿਪੋਰਟ 'ਚ ਪੰਜਾਬੀ ਸਿਨੇਮਾ ਦੀਆਂ ਅਜਿਹੀਆਂ ਹੀ ਪ੍ਰਾਪਤੀਆਂ 'ਤੇ ਚਾਨਣਾ ਪਾਇਆ ਗਿਆ ਹੈ। ਇਸ ਰਿਪੋਰਟ 'ਚ ਉਹਨਾਂ ਪੰਜਾਬੀ ਫ਼ਿਲਮਾਂ ਬਾਰੇ ਜਾਣਕਾਰੀ ਦਿੱਤੀ ਗਈ ਹੈ ਜਿੰਨ੍ਹਾਂ ਨੇ ਆਪਣੇ ਆਪਣੇ ਦੌਰ 'ਚ ਕੌਮਾਂਤਰੀ ਪੱਧਰ 'ਤੇ ਕਾਮਯਾਬੀ ਦੇ ਝੰਡੇ ਗੱਡੇ ਹਨ। ਦੇਖੋ ਪੀਟੀਸੀ ਗੋਲਡ ਦੀ ਇਹ ਖ਼ਾਸ ਰਿਪੋਰਟ :

ਹੋਰ ਵੇਖੋ : ਪੰਜਾਬੀ ਸਿਨੇਮਾ 'ਤੇ ਕੁਝ ਨਵਾਂ ਪੇਸ਼ ਕਰੇਗੀ ਗੁਰਪ੍ਰੀਤ ਘੁੱਗੀ ਦੀ ਫਿਲਮ 'ਪੰਜਖ਼ਾਬ'

ਹੁਣ ਪੰਜਾਬੀ ਸਿਨੇਮਾ ਆਪਣੇ ਪੂਰੇ ਜੋਬਨ 'ਤੇ ਹੈ। ਆਰਥਿਕ ਅਤੇ ਕੰਟੈਂਟ ਪੱਖੋਂ ਸਿਨੇਮਾ ਨੇ ਲੰਬੀਆਂ ਪੁਲਾਘਾਂ ਪੁੱਟੀਆਂ ਹਨ। ਉਮੀਦ ਹੈ ਪੰਜਾਬੀ ਸਿਨੇਮਾ ਦਾ ਮਿਆਰ ਇਸੇ ਤਰ੍ਹਾਂ ਉੱਚਾ ਹੁੰਦਾ ਰਹੇਗਾ।

Related Post