'ਛੜਾ' ਫ਼ਿਲਮ ਦਾ ਇੱਕ ਹੋਰ ਗੀਤ ਦਿਲਜੀਤ ਦੋਸਾਂਝ ਦੀ ਅਵਾਜ਼ 'ਚ ਹੋਇਆ ਰਿਲੀਜ਼, ਪ੍ਰਸ਼ੰਸਕਾਂ ਨੂੰ ਆ ਰਿਹੈ ਪਸੰਦ

By  Aaseen Khan June 7th 2019 11:13 AM

'ਛੜਾ' ਫ਼ਿਲਮ ਦਾ ਇੱਕ ਹੋਰ ਗੀਤ ਦਿਲਜੀਤ ਦੋਸਾਂਝ ਦੀ ਅਵਾਜ਼ 'ਚ ਹੋਇਆ ਰਿਲੀਜ਼, ਪ੍ਰਸ਼ੰਸਕਾਂ ਨੂੰ ਆ ਰਿਹੈ ਪਸੰਦ : 21 ਜੂਨ ਨੂੰ ਆ ਰਹੀ ਸੁਪਰਹਿੱਟ ਜੋੜੀ ਯਾਨੀ ਛੜਾ ਫ਼ਿਲਮ ਜਿਸ 'ਚ ਦਿਲਜੀਤ ਦੋਸਾਂਝ ਅਤੇ ਨੀਰੂ ਬਾਜਵਾ ਫਿਰ ਇੱਕ ਵਾਰ ਹਸਾਉਂਦੇ ਨਜ਼ਰ ਆਉਣਗੇ। ਫ਼ਿਲਮ ਦੇ ਗਾਣਿਆਂ ਨੂੰ ਭਰਮਾ ਹੁੰਗਾਰਾ ਮਿਲ ਰਿਹਾ ਹੈ। ਫ਼ਿਲਮ ਦਾ ਇੱਕ ਹੋਰ ਗੀਤ ਵੀ ਰਿਲੀਜ਼ ਹੋ ਚੁੱਕਿਆ ਹੈ ਜਿਸ ਦਾ ਨਾਮ ਹੈ 'ਐਕਸਪੈਂਸਿਵ'।

 

View this post on Instagram

 

Ohnu Jatt Na Pyar Ho Geya.. Kudi Mehndian De Bha Puchdi ? #Mehndi Song Out Tomorrow 10am IST #Shadaa Releasing Worldwide 21 JUNE ? @neerubajwa @jagdeepsidhu3 @urshappyraikoti @nickdhammu @aandaadvisors @bratfilmsofficial @atulbhalla78 @amitbhalla79 @anurag_singh_films @amanthegill @thepawangill

A post shared by Diljit Dosanjh (@diljitdosanjh) on May 27, 2019 at 9:52pm PDT

ਦਿਲਜੀਤ ਦੋਸਾਂਝ ਦੀ ਅਵਾਜ਼ 'ਚ ਰਿਲੀਜ਼ ਹੋਏ ਇਸ ਗੀਤ 'ਚ ਨੀਰੂ ਬਾਜਵਾ ਅਤੇ ਦਿਲਜੀਤ ਦੀ ਸ਼ਾਨਦਾਰ ਕਮਿਸਟਰੀ ਨਜ਼ਰ ਆ ਰਹੀ ਹੈ। ਗਾਣੇ ਦੇ ਬੋਲ ਨਾਮਵਰ ਗੀਤਕਾਰ ਗਾਇਕ ਅਤੇ ਐਕਟਰ ਹੈਪੀ ਰਾਏਕੋਟੀ ਦੇ ਹਨ ਅਤੇ ਸੰਗੀਤ ਨਿੱਕ ਧੰਮੂ ਨੇ ਦਿੱਤਾ ਹੈ। ਛੜਾ ਫ਼ਿਲਮ ਦੇ ਹੁਣ ਤੱਕ ਰਿਲੀਜ਼ ਹੋਏ ਸਾਰੇ ਗੀਤਾਂ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ।

ਹੋਰ ਵੇਖੋ : ਇੱਕੋ ਦਿਨ ਰਿਲੀਜ਼ ਹੋਏ ਦੋਨੋਂ ਭੈਣਾਂ ਦੀਆਂ ਫ਼ਿਲਮਾਂ ਦੇ ਗੀਤ, ਤੁਹਾਨੂੰ ਕਿਹੜਾ ਗਾਣਾ ਆਇਆ ਪਸੰਦ ?

ਜਗਦੀਪ ਸਿੱਧੂ ਦੇ ਨਿਰਦੇਸ਼ਨ 'ਚ ਬਣੀ ਇਹ ਫ਼ਿਲਮ ਛੜਾ ਇੱਕ ਰੋਮਾਂਟਿਕ ਕਾਮੇਡੀ ਫ਼ਿਲਮ ਹੋਣ ਵਾਲੀ ਹੈ ਜਿਸ ਨੂੰ ਲੈ ਕੇ ਦਰਸ਼ਕਾਂ 'ਚ ਉਤਸੁਕਤਾ ਦੇਖਣ ਨੂੰ ਮਿਲ ਰਹੀ ਹੈ। ਇਸ ਫਿਲਮ ‘ਚ ਜਗਜੀਤ ਸੰਧੂ, ਹਰਦੀਪ ਗਿੱਲ, ਅਨੀਤਾ ਦੇਵਗਨ, ਗੁਰਪ੍ਰੀਤ ਭੰਗੂ, ਪ੍ਰਿੰਸ ਕੰਵਲਜੀਤ ਸਿੰਘ, ਅਨੀਤਾ ਮੀਤ, ਰਵਿੰਦਰ ਮੰਡ, ਮਨਵੀਰ ਰਾਏ, ਰੁਪਿੰਦਰ ਰੂਪੀ, ਸੀਮਾ ਕੌਸ਼ਲ ਤੇ ਬਨਿੰਦਰ ਬੰਨੀ ਅਹਿਮ ਭੂਮਿਕਾ ਨਿਭਾ ਰਹੇ ਹਨ।21 ਜੂਨ ਨੂੰ ਛੜਾ ਫਿਲਮ ਵੱਡੇ ਪਰਦੇ ‘ਤੇ ਦੇਖਣ ਨੂੰ ਮਿਲਣ ਵਾਲੀ ਹੈ।

Related Post