ਕਿਸਾਨਾਂ ਦੇ ਦਰਦ ਨੂੰ ਸਿੱਪੀ ਗਿੱਲ ਨੇ ‘ਆਸ਼ਿਕ ਮਿੱਟੀ ਦੇ’ ਗੀਤ ‘ਚ ਕੀਤਾ ਬਿਆਨ, ਵੀਡੀਓ ਹਰ ਕਿਸੇ ਨੂੰ ਕਰ ਰਿਹਾ ਭਾਵੁਕ

By  Shaminder September 22nd 2020 05:17 PM -- Updated: September 22nd 2020 06:05 PM

ਗਾਇਕ ਸਿੱਪੀ ਗਿੱਲ ਨੇ ਆਪਣੇ ਇੰਸਟਾਗ੍ਰਾਮ ‘ਤੇ ਕਿਸਾਨਾਂ ਦੇ ਦਰਦ ਨੂੰ ਬਿਆਨ ਕਰਦਾ ਇੱਕ ਵੀਡੀਓ ਸਾਂਝਾ ਕੀਤਾ ਹੈ । ਇਸ ਵਿੱਚ ਕਿਸਾਨਾਂ ਦੇ ਹੱਕਾਂ ਦੀ ਗੱਲ ਕੀਤੀ ਗਈ ਹੈ ਕਿ ਏਨੀਂ ਮਿਹਨਤ ਕਰਨ ਦੇ ਬਾਵਜੂਦ ਕਿਸਾਨਾਂ ਨੂੰ ਉਨ੍ਹਾਂ ਦਾ ਬਣਦਾ ਹੱਕ ਕਦੇ ਵੀ ਨਹੀਂ ਮਿਲਿਆ ।

ਹੋਰ ਪੜ੍ਹੋ:ਕਿਸ ਦੇ ‘ਨੈਣਾਂ ਦੇ ਠੇਕਿਆਂ’ ‘ਚ ਜਾ ਡੁੱਬੇ ਗਾਇਕ ਸਿੱਪੀ ਗਿੱਲ …!

Sippy Sippy

ਇਸ ਦੇ ਨਾਲ ਹੀ ਇਹ ਅੰਨਦਾਤਾ ਜੋ ਸਭ ਨੂੰ ਰੋਟੀ ਦੇਣ ਦਾ ਜ਼ਰੀਆ ਬਣਿਆ ਹੋਇਆ ਹੈ, ਉਹ ਖੁਦ ਤੰਗੀਆਂ ਤੁਰਸ਼ੀਆਂ ਦੇ ਨਾਲ ਜੂਝਦਾ ਰਹਿੰਦਾ ਹੈ ।ਸਿੱਪੀ ਗਿੱਲ ਨੇ ਆਪਣੇ ਇਸ ਗੀਤ ਦੇ ਨਾਲ ਕਿਸਾਨਾਂ ਦੇ ਦਰਦ ਨੁੰ ਬਿਆਨ ਕਰਨ ਦੀ ਕੋਸ਼ਿਸ਼ ਕੀਤੀ ਹੈ ।

Sippy

‘ਆਸ਼ਿਕ ਮਿੱਟੀ ਦੇ’ ਟਾਈਟਲ ਹੇਠ ਆਏ ਇਸ ਗੀਤ ਦੇ ਬੋਲਾਂ ਦੀ ਗੱਲ ਕਰੀਏ ਤਾਂ ਉਹ ਸੁੱਲਖਣ ਚੀਮਾ ਨੇ ਲਿਖੇ ਨੇ ਅਤੇ ਮਿਊਜ਼ਿਕ ਲਾਡੀ ਗਿੱਲ ਹੋਰਾਂ ਨੇ ਦਿੱਤਾ ਹੈ ।

Sippy Sippy

ਸਿੱਪੀ ਗਿੱਲ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਗੀਤ ਇੰਡਸਟਰੀ ਨੂੰ ਦਿੱਤੇ ਹਨ ।

 

View this post on Instagram

 

ਢੇਰੀ ਲਾ ਕੇ ਬੈਠੇ ਆਂ , ਫਸਲ ਦੇ ਨਾਲ ਹੀ ਜੱਟ ਵਿਕਾਊ .... Share and support farmers .... Mai Kisan haan te es black bill da Mai virodh karda haan ... Sippy gill

A post shared by Sippy Gill (@sippygillofficial) on Sep 21, 2020 at 9:53pm PDT

ਗੀਤਾਂ ਦੇ ਨਾਲ-ਨਾਲ ਉਹ ਫ਼ਿਲਮਾਂ ‘ਚ ਵੀ ਅਦਾਕਾਰੀ ਕਰ ਚੁੱਕੇ ਹਨ। ਉਨ੍ਹਾਂ ਦੀ ਪਿੱਛੇ ਜਿਹੀ ਆਈ ਫ਼ਿਲਮ ‘ਜੱਦੀ ਸਰਦਾਰ’ ਨੂੰ ਵੀ ਪਸੰਦ ਕੀਤਾ ਗਿਆ ਸੀ ।

 

Related Post