ਮਿਥੁਨ ਚੱਕਰਵਰਤੀ ਨੇ ਕੀਤਾ ਸੀ ਇਹ ਨੇਕ ਕੰਮ, ਸੁਣਕੇ ਤੁਸੀਂ ਵੀ ਹੋ ਜਾਓਗੇ ਉਹਨਾਂ ਦੇ ਮੁਰੀਦ
Rupinder Kaler
June 22nd 2020 05:23 AM
ਮਿਥੁਨ ਚੱਕਰਵਰਤੀ 80 ਦੇ ਦਹਾਕੇ ਦੇ ਸੁਪਰ ਸਟਾਰ ਹਨ । ਭਾਰਤੀ ਸਿਨੇਮਾ ਨੂੰ ਉਹਨਾਂ ਨੇ 380 ਤੋਂ ਵੱਧ ਫ਼ਿਲਮਾਂ ਦਿੱਤੀਆਂ ਹਨ । ਉਹਨਾਂ ਦੀਆਂ ਬਹੁਤ ਸਾਰੀਆ ਫ਼ਿਲਮਾਂ ਅਜਿਹੀਆ ਹਨ ਜਿਨ੍ਹਾਂ ਨੂੰ ਅੱਜ ਵੀ ਯਾਦ ਕੀਤਾ ਜਾਂਦਾ ਹੈ । ਮਿਥੁਨ ਨੇ ਇੱਕ ਅਜਿਹਾ ਨੇਕ ਕੰਮ ਕੀਤਾ ਹੈ ਜਿਸ ਬਾਰੇ ਜਾਣਕੇ ਤੁਸੀਂ ਵੀ ਉਹਨਾਂ ਦਾ ਮੁਰੀਦ ਹੋ ਜਾਓਗੇ । ਮਿਥੁਨ ਨੇ ਇੱਕ ਅਨਾਥ ਬੱਚੀ ਨੂੰ ਇੱਕ ਰਾਜਕੁਮਾਰੀ ਵਰਗੀ ਜ਼ਿੰਦਗੀ ਦਿੱਤੀ ਹੈ ।