ਫਰਜ਼ੀ ਫਾਲੋਅਰ ਮਾਮਲੇ ਵਿੱਚ ਰੈਪਰ ਬਾਦਸ਼ਾਹ ਨੂੰ ਪੁਲਿਸ ਨੇ ਭੇਜਿਆ ਸੰਮਨ

By  Rupinder Kaler August 6th 2020 11:45 AM

ਮੁੰਬਈ ਪੁਲਿਸ ਨੇ ਰੈਪਰ ਬਾਦਸ਼ਾਹ ਨੂੰ ਸੋਸ਼ਲ ਮੀਡੀਆ 'ਤੇ ਫਰਜ਼ੀ ਫੌਲੋਅਰਸ ਮਾਮਲੇ 'ਚ ਬਿਆਨ ਦਰਜ ਕਰਵਾਉਣ ਲਈ ਬੁਲਾਇਆ ਹੈ। ਮੁੰਬਈ ਪੁਲਿਸ ਦੀ ਕ੍ਰਾਈਮ ਇੰਟੈਲੀਜੈਂਸ ਯੂਨਿਟ ਛੀੂ ਨੇ ਬਾਦਸ਼ਾਹ ਨੂੰ ਸੋਸ਼ਲ ਮੀਡੀਆ ਅਕਾਊਂਟਸ ਤੇ ਫੇਕ ਫੌਲੋਅਰਸ ਲਈ ਸੰਮਨ ਭੇਜਿਆ ਹੈ। ਬਾਦਸ਼ਾਹ ਦੇ ਟਵਿੱਟਰ 'ਤੇ 28 ਲੱਖ ਫੌਲੋਅਰ ਹਨ। ਇੰਸਟਾਗ੍ਰਾਮ 'ਤੇ 58 ਲੱਖ ਫੌਲੋਅਰ ਤੇ ਫੇਸਬੁੱਕ ਪੇਜ 'ਤੇ 80 ਲੱਖ ਫੌਲੋਅਰਸ ਹਨ। ਮੁੰਬਈ ਪੁਲਿਸ ਦਾ ਕਹਿਣਾ ਹੈ ਕਿ ਇਹ ਫੇਕ ਫੌਲੋਅਰ ਹਨ।

https://www.instagram.com/p/CDZRne-p1V1/

ਫੇਕ ਫੌਲੋਅਰਸ ਰੱਖਣ ਨੂੰ ਪੁਲਿਸ ਆਈਟੀ ਐਕਟ ਦੀ ਉਲੰਘਣਾ ਮੰਨਦੀ ਹੈ। ਬੀਤੇ ਮਹੀਨੇ ਪੁਲਿਸ ਨੇ ਅਜਿਹੇ ਰੈਕੇਟ ਦਾ ਪਰਦਾਫਾਸ਼ ਕੀਤਾ ਸੀ ਜੋ ਪੈਸੇ ਲੈਕੇ ਸਿਤਾਰਿਆਂ ਦੇ ਫੌਲੋਅਰਸ ਵਧਾਉਂਦਾ ਸੀ। ਪੁਲਿਸ ਦਾ ਕਹਿਣਾ ਹੈ ਕਿ ਇਸ ਰੈਕੇਟ ਤੋਂ ਰੈਪਰ ਬਾਦਸ਼ਾਹ ਦਾ ਨਾਂ ਵੀ ਸਾਹਮਣੇ ਆਇਆ ਹੈ।

https://www.instagram.com/p/CDJksx8gj7s/

ਫਿਲਹਾਲ ਇਹੀ ਕਿਹਾ ਜਾ ਰਿਹਾ ਹੈ ਕਿ ਬਾਦਸ਼ਾਹ ਤੋਂ ਫਰਜ਼ੀ ਸੋਸ਼ਲ ਮੀਡੀਆ ਫੌਲੋਅਰਸ ਮਾਮਲੇ ਨੂੰ ਲੈ ਕੇ ਪੁੱਛਗਿਛ ਹੋ ਸਕਦੀ ਹੈ। ਪੁਲਿਸ ਇਸ ਮਾਮਲੇ 'ਚ 20 ਤੋਂ ਜ਼ਿਆਦਾ ਸਿਤਾਰਿਆਂ ਦੇ ਬਿਆਨ ਦਰਜ ਕਰਵਾ ਚੁੱਕੀ ਹੈ ਤੇ ਇਹ ਸਿਲਸਿਲਾ ਹੁਣ ਤਕ ਜਾਰੀ ਹੈ।

https://www.instagram.com/p/CCli2Wagt0K/

Related Post