56 ਸਾਲ ਦੀ ਹੋਈ ਫਾਲਗੁਨੀ ਪਾਠਕ, ਅੱਜ ਕੱਲ੍ਹ ਇਸ ਤਰ੍ਹਾਂ ਗੁਜ਼ਾਰ ਰਹੀ ਹੈ ਜ਼ਿੰਦਗੀ

By  Rupinder Kaler March 12th 2020 03:28 PM

90 ਦੇ ਦਹਾਕੇ ਵਿੱਚ ਹਰ ਕਿਸੇ ਦੇ ਦਿਲ ਤੇ ਰਾਜ ਕਰਨ ਵਾਲੀ ਗਾਇਕਾ ਫਾਲਗੁਨੀ ਪਾਠਕ ਅੱਜ ਆਪਣਾ 56ਵਾਂ ਜਨਮ ਦਿਨ ਮਨਾ ਰਹੀ ਹੈ । ਫਾਲਗੁਨੀ ਨੂੰ ਗਰਬਾ ਕਵੀਨ ਵੀ ਕਿਹਾ ਜਾਂਦਾ ਹੈ । 90 ਦੇ ਦਹਾਕੇ ਵਿੱਚ ਫਾਲਗੁਨੀ ਨੇ ਮੈਂਨੇ ਪਾਇਲ ਹੈ ਛਣਕਾਈ, ਅਬ ਤੋ ਆ ਜਾ ਤੂੰ ਹਰਜਾਈ ਐਲਬਮ ਨਾਲ ਧੁਮ ਮਚਾਈ ਸੀ । ਫਾਲਗੁਣੀ ਨੇ ਆਪਣੇ ਹਿੱਟ ਗਾਣਿਆਂ ਨਾਲ ਨੌਜਵਾਨਾਂ ਦੇ ਦਿਲ ਵਿੱਚ ਖ਼ਾਸ ਜਗ੍ਹਾ ਬਣਾ ਲਈ ਸੀ । ਅੱਜ ਹਰ ਕੋਈ ਬੁਆਏ ਕੱਟ ਵਾਲੀ ਫਾਲਗੁਨੀ ਨੂੰ ਭੁੱਲ ਚੁੱਕਿਆ ਹੈ ।

https://www.instagram.com/p/B1kvjbvnLnm/

ਇਹ ਗਾਇਕਾ ਸਿਰਫ਼ ਹੁਣ ਨਰਾਤਿਆਂ ਤੇ ਹੀ ਗਾਉਂਦੀ ਹੈ । ਫਾਲਗੁਨੀ ਪਾਠਕ ਗੁਜਰਾਤੀ ਪਰਿਵਾਰ ਨਾਲ ਸਬੰਧ ਰੱਖਦੀ ਹੈ, ਤੇ ਉਸ ਨੇ ਹਾਲੇ ਤੱਕ ਵਿਆਹ ਨਹੀਂ ਕੀਤਾ । ਫਾਲਗੁਨੀ ਗੁਜਰਾਤ ਵਿੱਚ ਕਾਫੀ ਪਾਪੂਲਰ ਹੈ । ਨਰਾਤਿਆਂ ਵਿੱਚ ਫਾਲਗੁਨੀ ਬਹੁਤ ਬਿਜੀ ਹੁੰਦੀ ਹੈ, ਖ਼ਬਰਾਂ ਦੀ ਮੰਨੀਏ ਤਾਂ ਉਹ ਇੱਕ ਸ਼ੋਅ ਦਾ 20 ਲੱਖ ਰੁਪਏ ਚਾਰਜ ਕਰਦੀ ਹੈ । ਫਾਲਗੁਨੀ ਨੇ ਆਪਣੇ ਕਰੀਅਰ ਵਿੱਚ ਕਈ ਹਿੱਟ ਗਾਣੇ ਦਿੱਤੇ ਹਨ ।

https://www.instagram.com/p/B7--3WgpQb6/

ਮਿਊਜ਼ਿਕ ਉਹਨਾਂ ਦੀ ਜ਼ਿੰਦਗੀ ਹੈ । ਉਹਨਾਂ ਨੂੰ ਬਾਲੀਵੁੱਡ ਵਿੱਚ ਗਾਉਣ ਦਾ ਵੀ ਮੌਕਾ ਮਿਲਿਆ ਪਰ ਉਹਨਾ ਨੇ ਜ਼ਿਆਦਾ ਧਿਆਨ ਆਪਣੀ ਐਲਬਮ ਤੇ ਹੀ ਦਿੱਤਾ । ਫਾਲਗੁਨੀ ਮੁੰਡਿਆਂ ਵਾਲੇ ਹੀ ਕੱਪੜੇ ਪਹਿਣਦੀ ਹੈ । ਫਾਲਗੁਨੀ ਦਾ ਕਹਿਣਾ ਹੈ ਕਿ ਕੁੜੀਆਂ ਵਾਲੇ ਕੱਪੜਿਆਂ ਵਿੱਚ ਉਹ ਆਪਣੇ ਆਪ ਨੂੰ ਬਹੁਤ ਅਸਹਿਜ ਮਹਿਸੂਸ ਕਰਦੀ ਹੈ । ਜਿਸ ਕਰਕੇ ਉਹ ਮੁੰਡਿਆ ਵਾਲੇ ਕੱਪੜੇ ਹੀ ਪਹਿਣਦੀ ਹੈ ।

https://www.instagram.com/p/B3w8iILpvR9/

Related Post