ਬਾਲੀਵੁੱਡ ਗਾਇਕਾ ਕਨਿਕਾ ਕਪੂਰ ਦੀ ਭੈਣ ਦਾ ਹੋਇਆ ਦਿਹਾਂਤ,ਗਾਇਕਾ ਨੇ ਭੈਣ ਦੀ ਤਸਵੀਰ ਪਾ ਕੇ ਲਿਖੀ ਭਾਵੁਕ ਪੋਸਟ

By  Shaminder August 28th 2019 04:58 PM

ਬਾਲੀਵੁੱਡ ਦੀ ਹਿੱਟ ਗਾਇਕਾ ਕਨਿਕਾ ਕਪੂਰ ਦੇ ਘਰ ਤੋਂ ਦੁੱਖ ਦੀ ਖ਼ਬਰ ਆਈ ਹੈ । ਉਹ ਇਹ ਹੈ ਕਿ ਉਨ੍ਹਾਂ ਦੀ ਭੈਣ ਏਨਾਬੇਲ ਦਾ ਦਿਹਾਂਤ ਹੋ ਗਿਆ ਹੈ । ਇਸ ਦੀ ਜਾਣਕਾਰੀ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ  ਸਾਂਝੀ ਕਰਦੇ ਹੋਏ ਇੱਕ ਭਾਵੁਕ ਪੋਸਟ ਵੀ ਪਾਈ ਹੈ । ਕਨਿਕਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਆਪਣੀ ਭੈਣ ਦੀਆਂ ਤਸਵੀਰਾਂ ਅਤੇ ਵੀਡੀਓਜ਼ ਸਾਂਝੇ ਕਰਦੇ ਹੋਏ ਲਿਖਿਆ ਕਿ ਮੇਰੀ ਭੈਣ ਦਾ ਦਿਹਾਂਤ ਹੋ ਗਿਆ ਹੈ ਭਗਵਾਨ ਉਸ ਦੀ ਆਤਮਾ ਨੂੰ ਸ਼ਾਂਤੀ ਦੇਵੇ।

https://www.instagram.com/p/B1qkKGhF338/

ਮੈਂ ਆਪਣਾ ਦੁੱਖ ਸ਼ਬਦਾਂ ਰਾਹੀਂ ਬਿਆਨ ਨਹੀਂ ਕਰ ਸਕਦੀ । ਮੇਰੀ ਜ਼ਿੰਦਗੀ ਦਾ ਇਹ ਸਭ ਤੋਂ ਬੁਰਾ ਦਿਨ ਹੈ । ਮੈਂ ਤੇਰੇ ਨਾਲ ਬਿਤਾਈਆਂ ਸਾਰੀਆਂ ਖ਼ੂਬਸੂਰਤ ਯਾਦਾਂ ਨੂੰ ਜ਼ਿੰਦਗੀ ਭਰ ਸਮੇਟ ਕੇ ਰੱਖਾਂਗੀ ।

ਬਹੁਤ ਸਾਰਾ ਪਿਆਰ….ਕਨਿਕਾ ਦੀ ਇਸ ਪੋਸਟ ਤੋਂ ਬਾਅਦ ਬਾਲੀਵੁੱਡ ਹਸਤੀਆਂ ਨੇ ਉਨ੍ਹਾਂ ਦੀ ਭੈਣ ਦੀ ਮੌਤ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ ।

ਦੱਸ ਦਈਏ ਕਿ ਸਾਲ 2012 ‘ਚ ਕਨਿਕਾ ਦਾ ਮਿਊਜ਼ਿਕ ਵੀਡੀਓ ਜੁਗਨੀ ਜੀ ਆਇਆ ਸੀ ਇਸ ਤੋਂ ਇਲਾਵਾ ਬੇਬੀ ਡਾਲ ਗਾਣੇ ਨਾਲ ਉਨ੍ਹਾਂ ਨੇ ਇੰਡਸਟਰੀ ‘ਚ ਆਪਣੀ ਖ਼ਾਸ ਜਗ੍ਹਾ ਬਣਾ ਲਈ ਸੀ ।

 

Related Post