ਕਿਸ ਕਿਸ ਨੂੰ ਯਾਦ ਹੈ 80 ਦੇ ਦਹਾਕੇ ਦੀ ਇਹ ਮਸ਼ਹੂਰ ਬਾਲ ਕਲਾਕਾਰ, ਅੱਜ ਇਹਨਾਂ ਹਲਾਤਾਂ ’ਚ ਜਿਉਂ ਰਹੀ ਹੈ ਜ਼ਿੰਦਗੀ

By  Rupinder Kaler September 20th 2019 11:33 AM

80 ਦੇ ਦਹਾਕੇ ਦੀਆਂ ਫ਼ਿਲਮਾਂ ਜਿਨ੍ਹਾਂ ਲੋਕਾਂ ਨੇ ਦੇਖੀਆ ਹਨ, ਉਹਨਾਂ ਨੂੰ ਬਾਲ ਕਲਾਕਾਰ ਦਾ ਰੋਲ ਕਰਨ ਵਾਲੀ ਬੇਬੀ ਗੁੱਡੂ ਵੀ ਯਾਦ ਹੋਵੇਗੀ । ਬੇਬੀ ਗੁੱਡੂ ਉਸ ਸਮੇਂ ਦੀ ਸਭ ਤੋਂ ਮਸ਼ਹੂਰ ਚਾਈਲਡ ਆਰਟਿਸਟ ਸੀ । ਇਸ ਆਰਟੀਕਲ ਵਿੱਚ ਤੁਹਾਨੂੰ ਬੇਬੀ ਗੁੱਡੂ ਦੇ ਬਾਰੇ ਦੱਸਾਂਗੇ । ਬੇਬੀ ਗੁੱਡੂ ਦਾ ਅਸਲ ਨਾਂਅ ਸ਼ਾਹਿੰਦਾ ਬੇਗ ਸੀ । ਫ਼ਿਲਮਾਂ ਵਿੱਚ ਉਹਨਾਂ ਦੀ ਐਂਟਰੀ ਉਹਨਾਂ ਦੇ ਪਿਤਾ ਕਰਕੇ ਹੋਈ ਕਿਉਂਕਿ ਉਹ ਮਸ਼ਹੂਰ ਫ਼ਿਲਮ ਮੇਕਰ ਐੱਮ ਐੱਮ ਬੇਗ ਦੀ ਬੇਟੀ ਸੀ ।

ਬੇਬੀ ਨੇ ਔਲਾਦ, ਸਮੁੰਦਰ, ਪਰਿਵਾਰ, ਘਰ-ਘਰ ਕੀ ਕਹਾਣੀ, ਮੁਲਜ਼ਮ, ਨਗੀਨਾ ਸਮੇਤ 32 ਤੋਂ ਵੱਧ ਫ਼ਿਲਮਾਂ ਵਿੱਚ ਕੰਮ ਕੀਤਾ ਸੀ । 3 ਸਾਲਾਂ ਦੀ ਉਮਰ ਵਿੱਚ ਬੇਬੀ ਨੇ ਫ਼ਿਲਮਾਂ ਵਿੱਚ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀ । ਅਦਾਕਾਰਾ ਕਿਰਨ ਜੁਨੇਜਾ ਬੇਬੀ ਨੂੰ ਬਾਲੀਵੁੱਡ ਵਿੱਚ ਲੈ ਕੇ ਆਈ ਸੀ ।ਦੇਖਦੇ ਹੀ ਦੇਖਦੇ ਬੇਬੀ ਗੁੱਡੂ ਮਸ਼ਹੂਰ ਹੋ ਗਈ ।

80 ਦੇ ਦਹਾਕੇ ਵਿੱਚ ਉਹ ਹਰ ਦੂਸਰੀ ਫ਼ਿਲਮ ਵਿੱਚ ਦਿਖਾਈ ਦੇਣ ਲੱਗੀ ਸੀ । ਬੇਬੀ ਨੇ ਉਸ ਦੌਰ ਦੇ ਹਰ ਹਿੱਟ ਅਦਾਕਾਰ ਨਾਲ ਕੰਮ ਕੀਤਾ ਸੀ । 1984 ਵਿੱਚ ਬੇਬੀ ਦੀ ਪਹਿਲੀ ਫ਼ਿਲਮ ਪਾਪ ਔਰ ਪੁੰਨ ਆਈ ਸੀ । ਇਸ ਫ਼ਿਲਮ ਵਿੱਚ ਉਸ ਦੀ ਅਦਾਕਾਰੀ ਨੂੰ ਕਾਫੀ ਪਸੰਦ ਕੀਤਾ ਗਿਆ । ਇਸ ਤੋਂ ਬਾਅਦ ਬੇਬੀ ਗੁੱਡੂ ਨੇ ਕਈ ਕਮਰਸ਼ੀਅਲ ਵੀ ਕੀਤੇ ।

ਬੇਬੀ ਗੁੱਡੂ ਨੂੰ ਹਰ ਅਦਾਕਾਰ ਬਹੁਤ ਪਿਆਰ ਕਰਦਾ ਸੀ। ਰਾਜੇਸ਼ ਖੰਨਾ ਨੇ ਗੁੱਡੂ ਨੂੰ ਲੈ ਕੇ ਟੈਲੀ ਫ਼ਿਲਮ ਤੱਕ ਬਣਾ ਦਿੱਤੀ ਸੀ । ਇੱਕ ਬਾਲ ਕਲਾਕਾਰ ਦੇ ਰੂਪ ਵਿੱਚ ਉਹਨਾਂ ਦੀ ਆਖਰੀ ਫ਼ਿਲਮ ਸੀ ਘਰ ਪਰਿਵਾਰ ਇਹ ਫ਼ਿਲਮ 1990 ਵਿੱਚ ਆਈ ਸੀ । 11 ਸਾਲ ਦੀ ਉਮਰ ਵਿੱਚ ਬੇਬੀ ਗੁੱਡੂ ਨੇ ਫ਼ਿਲਮਾਂ ਵਿੱਚ ਕੰਮ ਕਰਨਾ ਛੱਡ ਦਿੱਤਾ ਸੀ ਕਿਉਂਕਿ ਉਹ ਆਪਣੀ ਪੜ੍ਹਾਈ ਲਿਖਾਈ ਵੱਲ ਧਿਆਨ ਦੇਣ ਲੱਗ ਗਈ ਸੀ ।

ਬੇਬੀ ਗੁੱਡੂ ਹੁਣ ਦੁਬਈ ਵਿੱਚ ਰਹਿੰਦੀ ਹੈ । ਉਹ ਅਮੀਰਾਤ ਏਅਰਲਾਈਨ ਨਾਲ ਕੰਮ ਕਰਦੀ ਹੈ । ਬੇਬੀ ਗੁੱਡੂ ਦਾ ਹੁਣ ਵਿਆਹ ਹੋ ਚੁੱਕਿਆ ਹੈ । ਪਰ ਬਾਲੀਵੁੱਡ ਉਸ ਨੂੰ ਅੱਜ ਵੀ ਯਾਦ ਕਰਦਾ ਹੈ ਕਿਉਂਕਿ ਉਸ ਦੀਆਂ ਫ਼ਿਲਮਾਂ ਯਾਦਗਾਰ ਹਨ ।

Related Post