ਪ੍ਰਸਿੱਧ ਪੰਜਾਬੀ ਕੁਮੈਂਟਰ ਹਰਵਿੰਦਰ ਰਿਆੜ ਦਾ ਹੋਇਆ ਦਿਹਾਂਤ, ਗਾਇਕ ਹਰਜੀਤ ਹਰਮਨ ਅਤੇ ਬੱਬੂ ਮਾਨ ਨੇ ਦਿਹਾਂਤ ‘ਤੇ ਜਤਾਇਆ ਦੁੱਖ

By  Shaminder March 30th 2021 02:21 PM

ਗਾਇਕ ਹਰਜੀਤ ਹਰਮਨ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਤਸਵੀਰ ਸਾਂਝੀ ਕੀਤੀ ਹੈ । ਇਸ ਤਸਵੀਰ ਨੂੰ ਸਾਂਝਾ ਕਰਦੇ ਹੋਏ ਉਨ੍ਹਾਂ ਨੇ ਹਰਵਿੰਦਰ ਰਿਆੜ ਦੇ ਦਿਹਾਂਤ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ । ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਲਿਖਿਆ ਕਿ ‘ਹਰਵਿੰਦਰ ਰਿਆੜ ਬਾਈ ਜੀ ਦੇ ਇਸ ਦੁਨੀਆਂ ਤੋਂ ਚਲੇ ਜਾਣ ਦਾ ਬਹੁਤ ਦੁਖ ਹੋਇਆ।

riar Image From Babbu Maan’s Instagram

ਹੋਰ ਪੜ੍ਹੋ : ਮਰਹੂਮ ਅਦਾਕਾਰ ਇਰਫਾਨ ਖ਼ਾਨ ਨੂੰ ਦਿੱਤਾ ਗਿਆ ਬੈਸਟ ਐਕਟਰ ਦਾ ਅਵਾਰਡ, ਆਯੁਸ਼ਮਨ ਖੁਰਾਣਾ ਨੇ ਸਾਂਝੀ ਕੀਤੀ ਭਾਵੁਕ ਪੋਸਟ

Babbu Image From Babbu Maan’s Instagram

ਬਾਈ ਜੀ ਜਦੋ ਵੀ ਅਮਰੀਕਾ ਜਾਦੇ ਤਾਂ ਬਹੁਤ ਮਾਣ , ਪਿਆਰ ਦਿੰਦੇ । ਰਿਆੜ ਸਾਹਿਬ ਜਦੋਂ ਪੰਜਾਬ ਰਹਿੰਦੇ ਸੀ ਓੁਦੋਂ ਵੀ ਮੇਲ਼ਿਆਂ ਦੀ ਕੁਮੈਂਟਰੀ ਕਰਦੇ ਲੋਂਕਾਂ ਦਾ ਦਿਲ ਜਿੱਤ ਲੈਂਦੇ ਸੀ ਅਤੇ ਸ਼ੋਅ 'ਚ ਜਾਕੇ ਵੀ ਲੋਕਾਂ ਦੇ ਦਿਲ਼ਾਂ ਤੇ ਰਾਜ ਕੀਤਾ ਭਾਵੇਂ ਸੱਭਿਆਚਾਰਕ ਜਾਂ ਸਾਹਿਤਕ ਖੇਤਰ ਹੋਵੇ ਭਾਵੇਂ ਪੱਤਰਕਾਰੀ ਦਾ ।

Harvinder riar Image From Harjit Harman’s Instagram

ਬਾਈ ਜੀ ਨੂ ਰੱਬ ਆਪਣੇ ਚਰਨਾਂ ਚ ਨਿਵਾਸ ਬਖਸ਼ੇ ।ਇਸ ਤੋਂ ਇਲਾਵਾ ਗਾਇਕ ਬੱਬੂ ਮਾਨ ਨੇ ਵੀ ਹਰਵਿੰਦਰ ਰਿਆੜ ਦੀ ਮੌਤ ‘ਤੇ ਦੁੱਖ ਜਤਾਇਆ ਹੈ ।

 

View this post on Instagram

 

A post shared by Babbu Maan (@babbumaaninsta)

ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਲਿਖਿਆ ‘ਸਾਡਾ ਬੜਾ ਹੀ ਪਿਆਰਾ ‘ਤੇ ਪਿਆਰਾ ਸੱਜਣ, ਅਲਵਿਦਾ ਵੀਰ ਹਰਵਿੰਦਰ ਰਿਆੜ’। ਇਸ ਪੋਸਟ ‘ਤੇ ਦੋਵਾਂ ਗਾਇਕਾਂ ਦੇ ਪ੍ਰਸ਼ੰਸਕ ਵੀ ਦੁੱਖ ਜਤਾ ਰਹੇ ਹਨ ।

 

View this post on Instagram

 

A post shared by Harjit Harman (@harjitharman)

Related Post