ਗੀਤਕਾਰ ਗੁਰਨਾਮ ਗਾਮਾ ਦੇ ਦਿਹਾਂਤ ‘ਤੇ ਇੰਦਰਜੀਤ ਨਿੱਕੂ, ਸਤਵਿੰਦਰ ਬੁੱਗਾ, ਪਰਵੀਨ ਭਾਰਟਾ ਸਣੇ ਸੰਗੀਤ ਜਗਤ ਦੀਆਂ ਵੱਡੀਆਂ ਹਸਤੀਆਂ ਨੇ ਜਤਾਇਆ ਦੁੱਖ

By  Shaminder April 15th 2020 12:31 PM -- Updated: April 15th 2020 03:37 PM

ਗੀਤਕਾਰ ਗੁਰਨਾਮ ਗਾਮਾ ਦੇ ਦਿਹਾਂਤ ‘ਤੇ ਪੰਜਾਬੀ ਸੰਗੀਤ ਜਗਤ ਦੀਆਂ ਨਾਮੀ ਹਸਤੀਆਂ ਨੇ ਦੁੱਖ ਜਤਾਇਆ ਹੈ । ਗਾਇਕਾ ਪਰਵੀਨ ਭਾਰਟਾ ਨੇ ਆਪਣੇ ਫੇਸਬੁੱਕ ਅਕਾਊਂਟ ‘ਤੇ ਗੁਰਨਾਮ ਗਾਮਾ ਦੀ ਤਸਵੀਰ ਸਾਂਝੀ ਕਰਦਿਆਂ ਹੋਇਆਂ ਬਹੁਤ ਹੀ ਭਾਵੁਕ ਸੁਨੇਹਾ ਲਿਖਿਆ ‘ਬਹੁਤ ਦੁੱਖ ਹੋਇਆ ਵੱਡੇ ਵੀਰ ਗੁਰਨਾਮ ਗਾਮਾ ਦੀ ਮੌਤ ਦੀ ਖ਼ਬਰ ਸੁਣ ਕੇ । ਬਹੁਤ ਹੀ ਨੇਕ ਰੂਹ ਦੇ ਮਾਲਕ ਸਨ ਗਾਮਾ ਭਾਜੀ, ਪ੍ਰਮਾਤਮਾ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖ਼ਸ਼ੇ’।

https://www.facebook.com/SatwinderBugga/photos/a.431544370277091/2817735601657944/?type=3&theater

ਇੰਦਰਜੀਤ ਨਿੱਕੂ ਉਨ੍ਹਾਂ ਦੇ ਅੰਤਿਮ ਸਸਕਾਰ ਦੇ ਮੌਕੇ ‘ਤੇ ਮੌਜੂਦ ਰਹੇ ਅਤੇ ਉਨ੍ਹਾਂ ਨੂੰ ਅੰਤਿਮ ਸ਼ਰਧਾਂਜਲੀ ਦਿੱਤੀ ।

https://www.instagram.com/p/B-_dJPxHL94/

ਉੱਧਰ ਸਤਵਿੰਦਰ ਬੁੱਗਾ ਨੇ ਉਨ੍ਹਾਂ ਦੇ ਦਿਹਾਂਤ ‘ਤੇ ਦੁੱਖ ਜਤਾਇਆ ਹੈ ।ਗੁਰਨਾਮ ਗਾਮਾ ਦਾ ਜਨਮ ਪੰਜਾਬ ਦੇ ਨਿਹਾਲ ਸਿੰਘ ਵਾਲਾ ਜ਼ਿਲ੍ਹਾ ਮੋਗਾ 'ਚ ਹੋਇਆ ਸੀ

https://www.facebook.com/Parveen.Bharta/photos/pcb.2845978022136883/2845971922137493/?type=3&theater

ਅੰਗਰੇਜ਼ ਅਲੀ ,ਇੰਦਰਜੀਤ ਨਿੱਕੂ,ਬਲਕਾਰ ਸਿੱਧੂ, ਅਮਰਿੰਦਰ ਗਿੱਲ ਸਣੇ ਕਈ ਗਾਇਕਾਂ ਨੇ ਉਨ੍ਹਾਂ ਦੇ ਲਿਖੇ ਗੀਤ ਗਾਏ। ਉਨ੍ਹਾਂ ਦੇ ਲੀਵਰ 'ਚ 2015 'ਚ ਦਿੱਕਤ ਆ ਗਈ ਅਤੇ ਆਰਥਿਕ ਹਾਲਾਤ ਬੁਰੇ ਹੋ ਗਏ ਹਨ ਅਤੇ ਕਿਸੇ ਵੀ ਗਾਇਕ ਨੇ ਉਨ੍ਹਾਂ ਦੀ ਮਦਦ ਨਹੀਂ ਕੀਤੀ ।

https://www.instagram.com/p/B-_dOBVnUpY/

ਗਾਮਾ ਨੇ ਆਰਥਿਕ ਹਾਲਾਤਾਂ ਕਾਰਨ ਦੁੱਖ ਹੰਡਾਏ ।

https://www.instagram.com/p/B-_dKqxHJnV/

ਉਨ੍ਹਾਂ ਦੇ ਭਰਾ ਵੀ ਗਾਇਕੀ ਦੇ ਖੇਤਰ 'ਚ ਨਾਮ ਕਮਾ ਚੁੱਕੇ ਹਨ । ਗੁਰਨਾਮ ਗਾਮਾ ਕਬੱਡੀ ਦੇ ਨਾਮਵਰ ਖਿਡਾਰੀ ਵੀ ਸੀ। ਗੁਰਨਾਮ ਗਾਮਾ ਨੂੰ ਲਿਖਣ ਦੀ ਚੇਟਕ ਉਨ੍ਹਾਂ ਦੇ ਪਿਤਾ ਜੀ ਤੋਂ ਲੱਗੀ ਕਿਉਂਕਿ ਉਨ੍ਹਾਂ ਦੇ ਪਿਤਾ ਜੀ ਵੀ ਲਿਖਦੇ ਹਨ , ਕਬੱਡੀ ਦੇ ਨਾਲ-ਨਾਲ ਉਨ੍ਹਾਂ ਨੇ ਲਿਖਣਾ ਵੀ ਸ਼ੁਰੂ ਕਰ ਦਿੱਤਾ ਸੀ ਉਨ੍ਹਾਂ ਦਾ ਸਭ ਤੋਂ ਪਹਿਲਾ ਗੀਤ 1996 'ਚ ਆਇਆ ਸੀ ਅਤੇ ਆਪਣੇ ਪਿੰਡ ਦੇ ਮੁੰਡਾ ਸੀਰਾ ਖ਼ਾਨ ਦੀ ਮਦਦ ਨਾਲ ਉਹ ਇਸ ਖੇਤਰ 'ਚ ਅੱਗੇ ਵਧੇ । ਕਈ ਪ੍ਰਸਿੱਧ ਗਾਇਕਾਂ ਨੇ ਉਨ੍ਹਾਂ ਦੇ ਗੀਤ ਗਾਏ । ਉਨ੍ਹਾਂ ਦੀ ਮਕਬੂਲੀਅਤ ਉਦੋਂ ਵਧੀ ਜਦੋਂ ਉਨ੍ਹਾਂ ਦਾ ਲਿਖਿਆ ਗੀਤ 'ਏਨਾ ਤੈਨੂੰ ਪਿਆਰ ਕਰਾਂ' ਬਲਕਾਰ ਸਿੱਧੂ ਨੇ ਗਾਇਆ ।

Related Post