ਨਿਸ਼ਾ ਬਾਨੋ ਨੇ ਸਿਮੀ ਚਾਹਲ ਨਾਲ ਆਪਣਾ ਵੀਡਿਓ ਇੰਸਟਾਗ੍ਰਾਮ 'ਤੇ ਕੀਤਾ ਸਾਂਝਾ

By  Shaminder August 31st 2018 09:09 AM

ਨਿਸ਼ਾ ਬਾਨੋ Nisha Bano ਨੇ ਆਪਣੀ ਸੋਹਣੀ ਦਿੱਖ ਅਤੇ ਸੁਰੀਲੀ ਅਵਾਜ਼ ਨਾਲ ਲੋਕਾਂ ਦੇ ਦਿਲਾਂ ਨੂੰ ਟੁੰਬਿਆ ਹੈ । ਅੱਜ ਉਨ੍ਹਾਂ ਦਾ ਨਾਂਅ ਪੰਜਾਬੀ ਮਿਊਜ਼ਿਕ ਇੰਡਸਟਰੀ ਦੀਆਂ ਪ੍ਰਸਿੱਧ ਗਾਇਕਾਂਵਾ ਦੀ ਲਿਸਟ 'ਚ ਸ਼ਾਮਿਲ ਹੈ ।ਨਿਸ਼ਾ ਬਾਨੋ ਦੇ ਹੁਣ ਤੱਕ ਕਈ ਗੀਤ Song ਆ ਚੁੱਕੇ ਜਿਨ੍ਹਾਂ ਨੂੰ ਸਰੋਤਿਆਂ ਦਾ ਭਰਪੂਰ ਪਿਆਰ ਮਿਲਿਆ ਹੈ । ਪਰ ਨਿਸ਼ਾ ਬਾਨੋ ਗਾਇਕੀ ਦੇ ਨਾਲ –ਨਾਲ ਅਦਾਕਾਰੀ ਦੇ ਖੇਤਰ 'ਚ ਵੀ ਮੱਲਾਂ ਮਾਰ ਰਹੀ ਹੈ ।

https://www.instagram.com/p/BnGqxVTlmKP/?hl=en&taken-by=nishabano

ਜਿੱਥੇ ਉਨ੍ਹਾ ਦੀ ਗਾਇਕੀ ਨੂੰ ਸਰੋਤਿਆਂ ਵੱਲੋਂ ਪਸੰਦ ਕੀਤਾ ਜਾ ਰਿਹਾ ਹੈ ,ਉੱਥੇ ਹੀ ਉਨ੍ਹਾਂ ਦੀ ਅਦਾਕਾਰੀ ਨੂੰ ਵੀ ਦਰਸ਼ਕਾਂ ਨੇ ਸਰਾਹਿਆ ਹੈ । ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ 'ਤੇ ਇੱਕ ਵੀਡਿਓ ਸਾਂਝਾ ਕੀਤਾ ਹੈ । ਜਿਸ 'ਚ ਉਹ ਸਿਮੀ ਚਾਹਲ ਨਾਲ ਨਜ਼ਰ ਆ ਰਹੇ ਨੇ । ਇਸ ਵੀਡਿਓ 'ਚ ਨਿਸ਼ਾ ਬਾਨੋ ਸਿਮੀ ਚਾਹਲ ਨੂੰ ਪੁੱਛਦੇ ਨੇ ਕਿ ਉਨ੍ਹਾਂ ਨੂੰ ਕਿਹੜੀ ਗਾਇਕਾ ਪਸੰਦ ਹੈ ਤਾਂ ਸਿਮੀ ਚਾਹਲ ਨਿਸ਼ਾ ਬਾਨੋ ਨੂੰ ਆਪਣੀ ਪਸੰਦੀਦਾ ਗਾਇਕਾ ਦੱਸ ਰਹੇ ਨੇ ।

Nisha Bano on PTC Punjabi

 

ਦੋਨੇਂ ਇੱਕ ਦੂਜੇ ਨੂੰ ਮਜ਼ਾਕ ਕਰਦੀਆਂ ਨਜ਼ਰ ਆ ਰਹੀਆਂ ਨੇ । ਮਾਨਸਾ ਸ਼ਹਿਰ ਦੇ ਜਨਾਬ ਈਦੂ ਖਾਨ ਅਤੇ ਨਜ਼ੀਰਾ ਬੇਗ਼ਮ ਦੀ ਪੁੱਤਰੀ ਨਿਸ਼ਾ ਬਾਨੋ ਨੇ ਪ੍ਰੋ: ਯੋਗੇਸ਼ ਮੈਮੋਰੀਅਲ ਪਬਲਿਕ ਸਕੂਲ ਮਾਨਸਾ ਵਿਖੇ ਪੜ੍ਹਦਿਆਂ ਹੀ ਗਿੱਧੇ ਅਤੇ ਨਾਟਕਾਂ 'ਚ ਹਿੱਸਾ ਲੈਣਾ ਸ਼ੁਰੂ ਕਰ ਦਿੱਤਾ ਸੀ। ਇਨ੍ਹਾਂ ਦੋਵਾਂ ਖੇਤਰਾਂ 'ਚ ਐਸ.ਡੀ. ਕਾਲਜ ਮਾਨਸਾ ਵਿਖੇ ਨਿਸ਼ਾ ਨੂੰ ਆਪਣੀ ਪ੍ਰਤਿਭਾ ਹੋਰ ਨਿਖਾਰਨ ਦਾ ਮੌਕਾ ਮਿਲਿਆ। ਗਿੱਧੇ 'ਚ ਉਸ ਨੇ ਪੰਜਾਬੀ ਯੂਨੀਵਰਸਿਟੀ ਚੈਂਪੀਅਨ ਬਣਨ ਦਾ ਮਾਣ ਵੀ ਹਾਸਿਲ ਕੀਤਾ।

nisha bano

Related Post