ਸਾਜ਼ੀਆਂ ਨੂੰ ਮਾਸਟਰ ਸਲੀਮ ਨੇ ਪਾਇਆ ਪੜ੍ਹਣੇ,ਪਰਫਾਰਮੈਂਸ ਤੋਂ ਪਹਿਲਾਂ ਇਸ ਤਰ੍ਹਾਂ ਕੀਤੀ ਸ਼ੁਰੂਆਤ,ਵੀਡੀਓ ਵਾਇਰਲ  !

By  Shaminder July 20th 2019 11:28 AM

ਸੁਰਾਂ ਨਾਲ ਪੰਜਾਬੀ ਗਾਇਕੀ ਨੂੰ ਸਜਾਉਣ ਵਾਲੇ ਮਾਸਟਰ ਸਲੀਮ  ਜਿੱਥੇ ਸੁਰਾਂ ਦੇ ਸਰਤਾਜ ਨੇ । ਉੱਥੇ ਹੀ ਉਹ ਸਾਜ਼ ਵਜਾਉਣ 'ਚ ਵੀ ਮਾਹਿਰ ਹਨ । ਉਨ੍ਹਾਂ ਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ । ਇਸ ਵੀਡੀਓ 'ਚ ਉਹ ਕਿਤੇ ਪਰਫਾਰਮ ਕਰਨ ਤੋਂ ਪਹਿਲਾਂ ਸਾਜ਼ੀਆਂ ਨਾਲ ਸਾਜ਼ ਵਜਾਉਂਦੇ ਨਜ਼ਰ ਆਏ । ਇਸ ਵੀਡੀਓ 'ਚ ਉਹ ਪੂਰੇ ਜੋਸ਼ ਨਾਲ ਸਾਜ਼ ਵਜਾਉਂਦੇ ਹੋਏ ਨਜ਼ਰ ਆ ਰਹੇ ਹਨ ।

ਹੋਰ ਵੇਖੋ:ਬਰਕਤ ਸਿੱਧੂ ਉਹ ਗਾਇਕ ਜਿਸ ਨੂੰ ਸੂਫ਼ੀ ਗਾਇਕੀ ਦਾ ਕਿਹਾ ਜਾਂਦਾ ਸੀ ਥੰਮ, ਮਾਸਟਰ ਸਲੀਮ ਦੇ ਪਰਿਵਾਰ ਨਾਲ ਰਿਹਾ ਇਹ ਰਿਸ਼ਤਾ

ਇਸ ਵੀਡੀਓ 'ਚ ਉਹ ਸਾਜ਼ੀਆਂ ਨੂੰ ਡਰੰਮ ਵਜਾ ਕੇ ਵਿਖਾ ਰਹੇ ਨੇ ਅਤੇ ਆਪਣੇ ਸੁਰਾਂ ਵਾਲੇ ਅੰਦਾਜ਼ 'ਚ ਹੀ ਸਾਜ਼ੀਆਂ ਨੂੰ ਸਾਜ਼ ਵਜਾਉਣ ਬਾਰੇ ਦੱਸ ਰਹੇ ਹਨ । ਮਾਸਟਰ ਸਲੀਮ ਦੇ ਗੀਤਾਂ ਦੀ ਗੱਲ ਕੀਤੀ ਜਾਵੇ ਤਾਂ ਉਨ੍ਹਾਂ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਹਿੱਟ ਦਿੱਤੇ ਹਨ ।

https://www.instagram.com/p/Bz_V8BSBd9f/

ਉਨ੍ਹਾਂ ਨੇ ਹਰ ਤਰ੍ਹਾਂ ਦੇ ਗੀਤ ਗਾਏ ਹਨ । ਭਾਵੇਂ ਉਹ ਸੈਡ ਸੌਂਗਸ ਹੋਣ ਜਾਂ ਫਿਰ ਨੱਚਣ ਗਾਉਣ ਵਾਲੇ  ਬੀਟ ਸੌਂਗਸ । ਪੰਜਾਬੀ ਇੰਡਸਟਰੀ ਦੇ ਨਾਲ-ਨਾਲ ਉਨ੍ਹਾਂ ਨੇ ਬਾਲੀਵੁੱਡ ਲਈ ਵੀ ਕਈ ਗੀਤ ਗਾਏ ਹਨ ਜੋ ਕਿ ਕਾਫੀ ਪਸੰਦ ਕੀਤੇ ਜਾਂਦੇ ਹਨ ।

https://www.instagram.com/p/BzsEDnvlAvV/

 

Related Post