ਪ੍ਰਭ ਗਿੱਲ ਨੇ ਆਪਣੀ ਮਾਂ ਨਾਲ ਸਾਂਝੀ ਕੀਤੀ ਤਸਵੀਰ,ਲਿਖਿਆ ਇਹ ਭਾਵੁਕ ਮੈਸੇਜ 

By  Shaminder August 7th 2019 06:05 PM

ਮਾਂ ਦੁਨੀਆ 'ਤੇ ਇੱਕ ਅਜਿਹੀ ਹਸਤੀ ਹੈ ਜੋ ਆਪਣੇ ਬੱਚਿਆਂ ਲਈ ਵੱਡੀ ਤੋਂ ਵੱਡੀ ਕੁਰਬਾਨੀ ਕਰਦੀ ਹੈ ਅਤੇ ਬੱਚੇ ਜ਼ਿੰਦਗੀ 'ਚ ਉਸ ਦਾ ਦੇਣ ਵੀ ਨਹੀਂ ਸਕਦੇ । ਕਿਉਂਕਿ ਮਾਂ ਸਿਰਫ਼ ਬੱਚੇ ਨੂੰ ਜਨਮ ਹੀ ਨਹੀਂ ਦਿੰਦੀ ਸਗੋਂ ਆਪਣੇ ਜਿਗਰ ਦਾ ਟੁਕੜਾ ਕੱਢ ਕੇ ਰੱਖ ਦਿੰਦੀ ਹੈ ਅਤੇ ਜਿਨ੍ਹਾਂ ਬੱਚਿਆਂ ਦੀ ਮਾਂ ਨਹੀਂ ਹੁੰਦੀ ਉਸ ਦੀ ਜ਼ਿੰਦਗੀ 'ਤੇ ਕੀ ਬੀਤਦੀ ਹੈ ਇਸ ਦਾ ਦਰਦ ਉਹ ਬੱਚੇ ਹੀ ਜਾਣ ਸਕਦੇ ਨੇ ।

ਹੋਰ ਵੇਖੋ:ਇੱਕ ਚੀਜ਼ ਜਿਸ ਤੋਂ ਬਗੈਰ ਨਹੀਂ ਰਹਿ ਸਕਦੇ ਪ੍ਰਭ ਗਿੱਲ,ਜਾਣੋ ਜ਼ਿੰਦਗੀ ਨਾਲ ਜੁੜੀਆਂ ਅਣਸੁਣੀਆਂ ਗੱਲਾਂ !

https://www.instagram.com/p/B03HunAHHyv/

ਇਸੇ ਲਈ ਮਾਂ ਦੇ ਕਦਮਾਂ 'ਚ ਜਨਤ ਦਾ ਪਤਾ ਦੱਸਿਆ ਜਾਂਦਾ ਹੈ । ਗਾਇਕ ਪ੍ਰਭ ਗਿੱਲ ਨੇ ਆਪਣੀ ਮਾਂ ਨਾਲ ਇੱਕ ਤਸਵੀਰ ਸਾਂਝੀ ਕੀਤੀ ਹੈ । ਇਸ ਤਸਵੀਰ ਨੂੰ ਸਾਂਝਾ ਕਰਦੇ ਹੋਏ ਉਨ੍ਹਾਂ ਨੇ ਲਿਖਿਆ ਕਿ "ਮੇਰੀ ਗੰਗਾ ਮੇਰੀ ਮਾਂ ਦੇ ਪੈਰ ਹੋ ਗਏ ਮੈਨੂੰ ਏਨਾਂ ਵਿੱਚ ਰੋੜਿਓ ਖ਼ੁਦਾ ਕਰਕੇ" ।

https://www.instagram.com/p/B0uvQYInIuW/

ਪ੍ਰਭ ਗਿੱਲ ਅਜਿਹੇ ਗਾਇਕ ਹਨ ਜਿਨ੍ਹਾਂ ਨੇ ਕਈ ਪੰਜਾਬੀ ਹਿੱਟ ਗੀਤ ਦਿੱਤੇ ਹਨ ।ਪਰ ਪ੍ਰਭ ਗਿੱਲ ਦੀ ਇਸ ਕਾਮਯਾਬੀ ਪਿੱਛੇ ਉਸ ਦੇ ਪਿਤਾ ਦਾ ਵੱਡਾ ਹੱਥ ਹੈ ।ਆਪਣੇ ਕਾਲਜ ਸਮੇਂ ‘ਚ ਪ੍ਰਭ ਗਿੱਲ ਭੰਗੜੇ ਦਾ ਸੌਂਕ ਰੱਖਦੇ ਸਨ ।ਇਸ ਦੇ ਨਾਲ- ਨਾਲ ਉਨ੍ਹਾਂ ਨੂੰ ਵਿਹਲੇ ਸਮੇਂ ‘ਚ ਖੇਡਣਾ ਪਸੰਦ ਹੈ । ਪ੍ਰਭ ਗਿੱਲ ਦੇ ਗੀਤਾਂ ਦੀ ਲੇਖਣੀ ਦੀ ਗੱਲ ਕਰੀਏ ਤਾਂ ਇਨਾਂ ਗੀਤਾਂ ਨੂੰ ਉਹ ਖੁਦ ਹੀ ਰਚਦੇ ਹਨ ।

https://www.instagram.com/p/B0Lpduxnurj/

ਪਿਤਾ ਨੇ ਉਸ ਨੂੰ ਕਲਾਕਾਰ ਬਨਾਉਣ ‘ਚ ਪੂਰੀ ਮਦਦ ਕੀਤੀ । ਰੋਮਾਂਟਿਕ ਗੀਤਾਂ ਲਈ ਜਾਣੇ ਜਾਂਦੇ ਪ੍ਰਭ ਗਿੱਲ ਆਪਣੇ ਜ਼ੋਨਰ ਦਾ ਸਮਝਦੇ ਨੇ ਪ੍ਰਭ ਗਿੱਲ ।ਪ੍ਰਭ ਗਿੱਲ ਨੂੰ ਖਾਣਪੀਣ ਦਾ ਬਹੁਤ ਸ਼ੌਂਕ ਹੈ ਅਤੇ ਉਨ੍ਹਾਂ ਦਾ ਪਹਿਲਾ ਗੀਤ 31 ਜੁਲਾਈ ਨੂੰ 2016 ਰਿਲੀਜ਼ ਹੋਇਆ ਸੀ ।

https://www.instagram.com/p/BzqHFyQHAdt/

ਉਨ੍ਹਾਂ ਨੂੰ ਆਪਣੇ ਪਰਿਵਾਰ ਤੋਂ ਬਿਨਾਂ ਰਹਿਣਾ ਬਹੁਤ ਹੀ ਔਖਾ ਲੱਗਦਾ ਹੈ ।ਸ਼ੁਕਰ ਦਾਤਿਆ ,ਹੋ ਨਾ ਹੋ ਇਹ ਪਿਆਰ ਤੇਰੇ ਦਾ ਅਸਰ ਹੈ ਇਹ ਗੀਤ ਉਨ੍ਹਾਂ ਦੇ ਪਿਤਾ ਨੂੰ ਬਹੁਤ ਪਸੰਦ ਹਨ ਦੱਸ ਦਈਏ ਕਿ ਉਨ੍ਹਾਂ ਦਾ ਜਨਮ  23ਦਸੰਬਰ 1984 ਨੂੰ ਲੁਧਿਆਣਾ ਪੰਜਾਬ ‘ਚ ਹੋਇਆ ਸੀ।

 

Related Post