90 ਦੇ ਦਹਾਕੇ ਦੀ ਮਸ਼ਹੂਰ ਗਾਇਕਾ ਸਤਵਿੰਦਰ ਬਿੱਟੀ ਨੇ ਪਹਿਲੀ ਵਾਰ ਆਪਣੇ ਪੁੱਤਰ ਨਾਲ ਤਸਵੀਰ ਕੀਤੀ ਸਾਂਝੀ

By  Shaminder March 4th 2020 02:36 PM

ਪੰਜਾਬੀ ਮਿਊਜ਼ਿਕ ਇੰਡਸਟਰੀ ਦੀ ਮਸ਼ਹੂਰ ਗਾਇਕਾ ਸਤਵਿੰਦਰ ਬਿੱਟੀ ਨੇ ਪਹਿਲੀ ਵਾਰ ਆਪਣੇ ਬੇਟੇ ਦੇ ਨਾਲ ਇੱਕ ਤਸਵੀਰ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀ ਕੀਤੀ ਹੈ । ਇਨ੍ਹਾਂ ਤਸਵੀਰਾਂ ‘ਚ ਉਨ੍ਹਾਂ ਦਾ ਬੇਟਾ ਅਤੇ ਉਹ ਨਜ਼ਰ ਆ ਰਹੇ ਨੇ ।ਪੰਜਾਬੀ ਇੰਡਸਟਰੀ ਦੀ ਇਸ ਮਸ਼ਹੂਰ ਗਾਇਕਾ ਦੇ ਗੀਤਾਂ ਦੀ ਗੱਲ ਕੀਤੀ ਜਾਵੇ ਤਾਂ ਉਨ੍ਹਾਂ ਨੇ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ ।

ਹੋਰ ਵੇਖੋ:ਵੇਖੋ ਸਤਵਿੰਦਰ ਬਿੱਟੀ ਦੀ ਕਾਮਯਾਬੀ ਦੀ ਕਹਾਣੀ ,ਕਿਸ ਦੀ ਬਦੌਲਤ ਬਣੀ ਰਾਤੋ ਰਾਤ ਸਟਾਰ

https://www.instagram.com/p/BNHnF8dg9CL/

90 ਦੇ ਦਹਾਕੇ ‘ਚ ਉਨ੍ਹਾਂ ਦੇ ਨਾਂਅ ਦੀ ਤੂਤੀ ਬੋਲਦੀ ਸੀ ਅਤੇ ਜਦੋਂ ਵੀ ਕਿਸੇ ਨੂੰ ਪਤਾ ਲੱਗਦਾ ਕਿ ਉਨ੍ਹਾਂ ਦਾ ਅਖਾੜਾ ਲੱਗਣ ਜਾ ਰਿਹਾ ਹੈ ਤਾਂ ਲੋਕ ਵਹੀਰਾਂ ਘੱਤ ਕੇ ਉਨ੍ਹਾਂ ਨੂੰ ਸੁਣਨ ਲਈ ਪਹੁੰਚਦੇ ਸਨ । ਹੁਣ ਵੀ ਉਹ ਅਕਸਰ ਪੰਜਾਬ ਦੇ ਕਈ ਸ਼ਹਿਰਾਂ ‘ਚ ਉਨ੍ਹਾਂ ਦੇ ਅਖਾੜੇ ਲੱਗਦੇ ਰਹਿੰਦੇ ਹਨ ।

https://www.instagram.com/p/BuOy41aFYKZ/

ਸਤਵਿੰਦਰ ਬਿੱਟੀ ਨੇ ਆਪਣੀ ਮੁੱਢਲੀ ਪੜ੍ਹਾਈ ਪਟਿਆਲਾ ਤੋਂ ਹੀ ਪੂਰੀ ਕੀਤੀ ।ਇਸ ਤੋਂ ਬਾਅਦ ਉਹ ਚੰਡੀਗੜ੍ਹ ਪੜ੍ਹਨ ਲਈ ਚਲੇ ਗਏ । ਇੱਥੇ ਪੜ੍ਹਾਈ ਦੇ ਨਾਲ-ਨਾਲ ਉਨ੍ਹਾਂ ਦੀ ਰੂਚੀ ਖੇਡਣ ‘ਚ ਵੀ ਬਣਨ ਲੱਗੀ ਅਤੇ ਉਹ ਹਾਕੀ ਦੀ ਬਿਹਤਰੀਨ ਖਿਡਾਰਨ ਬਣ ਕੇ ਉਭਰੇ । ਉਨ੍ਹਾਂ ਨੇ ਨੈਸ਼ਨਲ ਲੈਵਲ ਤੱਕ ਖੇਡਿਆ ਅਤੇ ਹਾਕੀ ‘ਚ ਗੋਲਡ ਮੈਡਲਿਸਟ ਵੀ ਰਹੇ ।

https://www.instagram.com/p/Btw-eEdF3ue/

ਇਸ ਸਭ ਦੇ ਚਲਦੇ ਇੱਕ ਵਾਰ ਜਦੋਂ ਕਿਤੇ ਬਾਹਰ ਖੇਡਣ ਲਈ ਜਾਣਾ ਸੀ ਤਾਂ ਸਤਵਿੰਦਰ ਬਿੱਟੀ ਨੂੰ ਘੱਟ ਉਮਰ ਦਾ ਹਵਾਲਾ ਦੇ ਕੇ ਟੀਮ ਚੋਂ ਬਾਹਰ ਕੱਢ ਦਿੱਤਾ ਗਿਆ ਸੀ । ਕਿਉਂਕਿ ਉਸ ਸਮੇਂ ਕਿਸੇ ਦੀ ਸਿਫ਼ਾਰਿਸ਼ ਆ ਗਈ ਸੀ ਅਤੇ ਚੋਣ ਕਰਨ ਵਾਲੀ ਟੀਮ ਨੇ ਉਸ ਸਿਫ਼ਾਰਿਸ਼ ਵਾਲੀ ਕੁੜੀ ਨੂੰ ਟੀਮ ‘ਚ ਰੱਖ ਲਿਆ ਸੀ ।

https://www.instagram.com/p/BsyDKu3lrLR/

ਜਿਸ ਤੋਂ ਬਾਅਦ ਹੀ ਸਤਵਿੰਦਰ ਬਿੱਟੀ ਨੇ ਗਾਇਕੀ ਦੇ ਖੇਤਰ ‘ਚ ਆਪਣਾ ਕਰੀਅਰ ਬਨਾਉਣ ਦਾ ਫ਼ੈਸਲਾ ਲਿਆ । ਗਾਇਕੀ ਦੇ ਖੇਤਰ ਵਿੱਚ ਉਤਰ ਕੇ ਉਹਨਾਂ ਨੇ ਕਈ ਹਿੱਟ ਗਾਣੇ ਦਿੱਤੇ, ਜਿਹੜੇ ਕਿ ਅੱਜ ਵੀ ਸੁਣੇ ਜਾਂਦੇ ਹਨ ।

https://www.instagram.com/p/BrCLgXiFV6v/

ਉਨ੍ਹਾਂ ਦਾ ਵਿਆਹ ਅਮਰੀਕਾ ‘ਚ ਰਹਿਣ ਵਾਲੇ ਕੁਲਰਾਜ ਗਰੇਵਾਲ ਨਾਲ ਹੋਇਆ ਹੈ ਅਤੇ ਉਨ੍ਹਾਂ ਦਾ ਇੱਕ ਬੇਟਾ ਵੀ ਹੈ ।ਸਤਵਿੰਦਰ ਬਿੱਟੀ ਕੁਝ ਸਮਾਂ ਵਿਦੇਸ਼ ਅਤੇ ਕੁਝ ਸਮਾਂ ਪੰਜਾਬ ‘ਚ ਬਿਤਾਉਂਦੇ ਹਨ ।

Related Post