ਪੰਜਾਬੀ ਦੀ ਮਸ਼ੂਹਰ ਲੇਖਿਕਾ ਡਾ. ਸੁਲਤਾਨਾ ਬੇਗਮ ਦਾ ਨਮ ਅੱਖਾਂ ਨਾਲ ਹੋਇਆ ਅੰਤਿਮ ਸੰਸਕਾਰ

By  Pushp Raj May 31st 2022 06:10 PM -- Updated: May 31st 2022 06:11 PM

ਪੰਜਾਬੀ ਦੀ ਮਸ਼ੂਹਰ ਲੇਖਿਕਾ ਤੇ ਸ਼ਾਇਰਾ ਡਾ. ਸੁਲਤਾਨਾ ਬੇਗਮ ਦਾ ਅੱਜ ਅੰਤਿਮ ਸੰਸਕਾਰ ਕੀਤਾ ਗਿਆ। ਸ਼ਾਇਰਾ ਡਾ. ਸੁਲਤਾਨਾ ਬੇਗਮ ਦਾ ਬੀਤੇ ਦਿਨ ਦੇਹਾਂਤ ਹੋ ਗਿਆ ਸੀ। ਅੱਜ ਪਟਿਆਲਾ ਦੇ ਘਲੋੜੀ ਗੇਟ ਸ਼ਮਸ਼ਾਨ ਘਾਟ ਵਿਖੇ ਸੁਲਤਾਨਾ ਬੇਗਮ ਨੂੰ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੇ ਨਮ ਅੱਖਾਂ ਨਾਲ ਆਖਰੀ ਵਿਦਾਈ ਦਿੱਤੀ।

ਡਾ. ਸੁਲਤਾਨਾ ਬੇਗਮ ਦੀ ਉਮਰ 72 ਸਾਲ ਸੀ ਤੇ ਉਹ ਬੀਤੇ ਕੁਝ ਦਿਨਾਂ ਤੋਂ ਬਿਮਾਰ ਸਨ। ਡਾ. ਸੁਲਤਾਨਾ ਬੇਗਮ ਅੰਤਿਮ ਸੰਸਕਾਰ ਸਿੱਖੀ ਰੀਤੀ ਰਿਵਾਜ਼ਾਂ ਮੁਤਾਬਕ ਪਟਿਆਲਾ ਦੇ ਘਲੋੜੀ ਗੇਟ ਸ਼ਮਸ਼ਾਨ ਘਾਟ ਵਿਖੇ ਹੋਇਆ।

ਇਸ ਮੌਕੇ ਵੱਡੀ ਗਿਣਤੀ ਸਾਹਿਤ ਤੇ ਕਲਾ ਜਗਤ ਦੀਆਂ ਨਾਮਵਰ ਸ਼ਖ਼ਸੀਅਤਾਂ ਉਨ੍ਹਾਂ ਨੂੰ ਅੰਤਿਮ ਵਿਦਾਈ ਦੇਣ ਪੁੱਜੀਆਂ। ਇਸ ਮੌਕੇ ਦਰਸ਼ਨ ਸਿੰਘ ਬੁੱਟਰ, ਦੀਪ ਮਨਦੀਪ ਕੌਰ, ਥੀਏਟਰ ਆਰਟਿਸਟ, ਮਨਜੀਤ ਇੰਦਰਾ, ਨਾਮਵਰ ਲੇਖਕਾ, ਪਰਮਿੰਦਰ ਪਾਲ ਕੌਰ, ਥੀਏਟਰ ਆਰਟਿਸਟ, ਬਲਵਿੰਦਰ ਸਿੰਘ ਸੰਧੂ, ਸ਼੍ਰੋਮਣੀ ਕਵੀ, ਦਰਸ਼ਨ ਸਿੰਘ ਪ੍ਰਧਾਨ ਕੇਂਦਰੀ ਪੰਜਾਬ ਲੇਖਕ ਸਭਾ, ਦੀਪਕ ਮਨਮੋਹਨ ਸਿੰਘ ਤੇ ਹੋਰ ਮੌਜੂਦ ਸਨ।

ਜ਼ਿਕਰਯੋਗ ਹੈ ਕਿ ਸੁਲਤਾਨਾ ਬੇਗਮ ਪਿਛਲੇ ਲੰਮੇ ਸਮੇਂ ਤੋਂ ਬਿਮਾਰ ਸੀ। ਜਾਣਕਾਰੀ ਮੁਤਾਬਕ ਸੁਲਤਾਨਾ ਬੇਗਮ ਦੇ ਮੁੱਖ ਕਾਵਿ ਸੰਗ੍ਰਹਿ ਗੁਲਜ਼ਾਰਾਂ, ਬਹਾਰਾਂ ਤੇ ਸ਼ਗੂਫੇ ਸਨ। ਸੁਲਤਾਨਾ ਬੇਗਮ ਡਿਪਟੀ ਡਾਇਰੈਕਟਰ ਵਜੋਂ ਰਿਟਾਇਰ ਵੀ ਹੋਏ ਸਨ। ਉਹ ਪਟਿਆਲਾ ਦੇ ਰਹਿਣ ਵਾਲੇ ਸਨ ਤੇ ਅੱਜ ਕੱਲ੍ਹ ਆਪਣੀ ਬੇਟੀ ਕੋਲ ਰਹਿੰਦੇ ਸੀ।

ਸੁਲਤਾਨਾ ਬੇਗਮ ਨੇ 72 ਸਾਲ ਦੀ ਉਮਰ 'ਚ ਇਸ ਫਾਨੀ ਦੁਨੀਆ ਤੋਂ ਅਲਵਿਦਾ ਆਖ ਦਿੱਤਾ। ਪੰਜਾਬੀ ਤੇ ਉਰਦੂ ਲੇਖਿਕਾ ਡਾ. ਸੁਲਤਾਨਾ ਬੇਗਮ ਦੇ ਦੇਹਾਂਤ 'ਤੇ ਅਫ਼ਸੋਸ ਦਾ ਪ੍ਰਗਟਾਵਾ ਕਰਦਿਆਂ ਪੰਜਾਬ ਦੇ ਉਚੇਰੀ ਸਿੱਖਿਆ ਅਤੇ ਭਾਸ਼ਾਵਾਂ ਬਾਰੇ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਕਿਹਾ ਸੀ ਕਿ ਡਾ. ਸੁਲਤਾਨਾ ਬੇਗਮ ਸਾਹਿਤ, ਸੱਭਿਆਚਾਰ ਤੇ ਧਰਮ ਨਿਰਪੱਖਤਾ ਦਾ ਮੁਜੱਸਮਾ ਸੀ।

ਹੋਰ ਪੜ੍ਹੋ: ਇਤਫ਼ਾਕ ! ਸਿੱਧੂ ਮੂਸੇਵਾਲਾ ਜਿਸ ਅਮਰੀਕੀ ਰੈਪਰ ਨੂੰ ਕਰਦਾ ਸੀ ਪਸੰਦ ਉਸ ਵਾਂਗ ਹੋਇਆ ਕਤਲ

ਸੁਲਤਾਨਾ ਬੇਗਮ ਜੋ ਇੱਕ ਮੁਸਲਮਾਨ ਪਿਤਾ ਦੇ ਘਰ ਪੈਦਾ ਹੋਈ ਸੀ, ਜਿਸ ਦਾ ਪਾਲਣ-ਪੋਸ਼ਣ ਇੱਕ ਪਰਿਵਾਰ ਹੋਇਆ ਸੀ ਅਤੇ ਇੱਕ ਸਿੱਖ ਨਾਲ ਉ ਸਦਾ ਵਿਆਹ ਕੀਤਾ ਗਿਆ ਸੀ। ਵੰਡ ਤੋਂ ਦੋ ਸਾਲ ਬਾਅਦ ਪੈਦਾ ਹੋਈ ਪੰਜਾਬ ਵਿੱਚ ਰਹਿਣ ਵਾਲੀ 70 ਸਾਲਾ ਲੇਖਿਕਾ ਨੇ ਕਦੇ ਵੀ ਧਰਮ ਨੂੰ ਆਪਣੇ ਜੀਵਨ ਉਤੇ ਨਹੀਂ ਚੱਲਣ ਦਿੱਤਾ ਅਤੇ ਉਹ ਇਸ ਦਾ ਮੁੱਖ ਕਾਰਨ ਆਪਣੇ ਅੰਤਰ-ਧਰਮ ਦੇ ਪਾਲਣ-ਪੋਸ਼ਣ ਨੂੰ ਹੁੰਗਾਰਾ ਦਿੰਦੇ ਸਨ ਤੇ ਸਾਰੇ ਹੀ ਧਰਮਾਂ ਦਾ ਸਨਮਾਨ ਕਰਦੇ ਸੀ।

Related Post