ਬੱਬੂ ਮਾਨ ਨੇ ਸਰੋਤਿਆਂ ਨੂੰ ਦਿੱਤਾ ਸਰਪ੍ਰਾਈਜ਼,ਨਵੇਂ ਗੀਤ 'ਸਪੇਰਾ' ਦਾ ਆਡੀਓ ਆਇਆ ਸਾਹਮਣੇ

By  Shaminder December 10th 2019 10:22 AM

ਬੱਬੂ ਮਾਨ ਦੇ ਨਵੇਂ ਗੀਤ ਦਾ ਆਡੀਓ ਸਾਹਮਣੇ ਆ ਚੁੱਕਿਆ ਹੈ । ਇਹ ਗੀਤ ਸਪੇਰਾ ਟਾਈਟਲ ਹੇਠ ਕੱਢਿਆ ਗਿਆ ਹੈ । ਇਸ ਗੀਤ ਦੇ ਬੋਲ ਖੁਦ ਬੱਬੂ ਮਾਨ ਦੇ ਲਿਖੇ ਹੋਏ ਹਨ ਅਤੇ ਇਸ ਗੀਤ ਦਾ ਇੱਕ ਮੁਖੜਾ ਬੱਬੂ ਮਾਨ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸਾਂਝਾ ਕੀਤਾ ਹੈ , ਇਸ ਦਾ ਆਡੀਓ ਤੁਸੀਂ ਸੁਣ ਸਕਦੇ ਹੋ । ਇਸ ਆਡੀਓ ਨੂੰ ਸਾਂਝਾ ਕਰਦੇ ਹੋਏ ਬੱਬੂ ਮਾਨ ਨੇ ਲਿਖਿਆ ਕਿ "ਆਹ ਚੱਕੋ ਮੁਖੜਾ ਪੂਰਾ ਗੀਤ ਸਵੇਰੇ ਰਿਲੀਜ਼ ਕਰਦੇ ਹਾਂ ਪਰ ਆ ਪਤਾ ਨਹੀਂ ਕਿਹੜਾ? ਬੇਈਮਾਨ ।

ਹੋਰ ਵੇਖੋ:ਕੇ ਵੀ ਢਿੱਲੋਂ ਦੇ ਘਰ ਪਹੁੰਚੇ ਬੱਬੂ ਮਾਨ,ਵਿਆਹ ਦੀ ਇਸ ਅੰਦਾਜ਼ ‘ਚ ਦਿੱਤੀ ਵਧਾਈ

https://www.instagram.com/p/B52Z-XkgPIb/

ਦੱਸ ਦਈਏ ਕਿ ਬੱਬੂ ਮਾਨ ਨੇ ਇਸ ਤੋਂ ਪਹਿਲਾਂ ਛਰਾਟਾ ਗੀਤ ਕੱਢਿਆ ਸੀ ਜਿਸ ਨੂੰ ਕਿ ਸਰੋਤਿਆਂ ਦਾ ਭਰਵਾਂ ਹੁੰਗਾਰਾ ਮਿਲਿਆ ਸੀ ਅਤੇ ਹੁਣ ਮੁੜ ਤੋਂ ਉਹ ਆਪਣੇ ਇਸ ਗੀਤ ਨਾਲ ਸਰੋਤਿਆਂ ਦੀ ਕਚਹਿਰੀ 'ਚ ਹਾਜ਼ਰ ਹੋਏ ਨੇ ।

https://www.instagram.com/p/B3t89ywgSjG/

ਉਨ੍ਹਾਂ ਦੇ ਸਰੋਤੇ ਵੀ ਉਨ੍ਹਾਂ ਦੇ ਗੀਤਾਂ ਦੀ ਬੇਸਬਰੀ ਨਾਲ ਉਡੀਕ ਕਰਦੇ ਰਹਿੰਦੇ ਨੇ ਅਤੇ ਬੱਬੂ ਮਾਨ ਨੇ ਅਚਾਨਕ ਇਸ ਗੀਤ ਦਾ ਆਡੀਓ ਜਾਰੀ ਕਰਕੇ ਆਪਣੇ ਪ੍ਰਸ਼ੰਸਕਾਂ ਨੂੰ ਸਰਪ੍ਰਾਈਜ਼ ਦਿੱਤਾ ਹੈ । ਬੱਬੂ ਮਾਨ ਅਜਿਹੇ ਕਲਕਾਰ ਨੇ ਜਿਨ੍ਹਾਂ ਦੀ ਵੱਡੀ ਕੱਟੜ ਫੈਨ ਫਾਲੋਵਿੰਗ ਹੈ ।

https://www.instagram.com/p/Buf6bxKAZ40/

ਬੱਬੂ ਮਾਨ ਦੇ ਕੰਮ ਦੀ ਗੱਲ ਕੀਤੀ ਜਾਵੇ ਤਾਂ ਉਨ੍ਹਾਂ ਨੇ ਕਈ ਹਿੱਟ ਗੀਤ ਪੰਜਾਬੀ ਇੰਡਸਟਰੀ ਨੂੰ ਦਿੱਤੇ ਹਨ । ਉਨ੍ਹਾਂ ਨੇ ਹਰ ਤਰ੍ਹਾਂ ਦੇ ਗੀਤ ਗਾਏ ਹਨ ਜਿਸ 'ਚ ਭਾਵੇਂ ਕਿਰਸਾਨੀ ਨੂੰ ਦਰਪੇਸ਼ ਮੁਸ਼ਕਿਲਾਂ ਹੋਣ,ਨਸ਼ੇ ਵਰਗੀ ਕੁਰੀਤੀ ਹੋਵੇ ਜਾਂ ਫਿਰ ਅੱਲੜ੍ਹਪੁਣੇ ਦੇ ਪਿਆਰ ਦੀਆਂ ਬਾਤਾਂ ਹੋਣ ਹਰ ਤਰ੍ਹਾਂ ਦੇ ਗੀਤ ਉਨ੍ਹਾਂ ਨੇ ਗਾਏ ਹਨ ।

Related Post