ਮਸ਼ਹੂਰ ਗਾਇਕ ਰਣਜੀਤ ਰਾਣਾ ਨੇ ਪੁੱਤਰ ਦੇ ਜਨਮ ਦਿਨ ‘ਤੇ ਸਾਂਝਾ ਕੀਤਾ ਖ਼ਾਸ ਵੀਡੀਓ

By  Shaminder September 28th 2021 01:29 PM

ਮਸ਼ਹੂਰ ਗਾਇਕ ਰਣਜੀਤ ਰਾਣਾ  (Ranjit Rana ) ਨੇ ਆਪਣੇ ਬੇਟੇ (Son ) ਦੇ ਜਨਮ ਦਿਨ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ । ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਗਾਇਕ ਨੁ ਆਪਣੇ ਬੇਟੇ ਨੂੰ ਜਨਮ ਦਿਨ ਦੀ ਵਧਾਈ ਦਿੱਤੀ ਹੈ । ਇਸ ਵੀਡੀਓ ਨੂੰ ਗਾਇਕ ਦੇ ਪ੍ਰਸ਼ੰਸਕਾਂ ਦੇ ਵੱਲੋਂ ਵੀ ਪਸੰਦ ਕੀਤਾ ਜਾ ਰਿਹਾ ਹੈ ਅਤੇ ਪ੍ਰਸ਼ੰਸਕ ਵੀ ਉਸ ਦੇ ਬੇਟੇ ਦੇ ਜਨਮ ਦਿਨ ‘ਤੇ ਵਧਾਈ ਦੇ ਰਹੇ ਹਨ ।

Ranjit rana,-min Image From Instagram

ਹੋਰ ਪੜ੍ਹੋ : ਸ਼ਿਲਪਾ ਸ਼ੈੱਟੀ ਦੀ ਛੋਟੀ ਜਿਹੀ ਧੀ ਯੋਗ ਕਰਦੀ ਹੋਈ ਆਈ ਨਜ਼ਰ, ਅਦਾਕਾਰਾ ਨੇ ਸਾਂਝਾ ਕੀਤਾ ਕਿਊਟ ਵੀਡੀਓ

ਰਣਜੀਤ ਰਾਣਾ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਗੀਤ ਇੰਡਸਟਰੀ ਨੂੰ ਦਿੱਤੇ ਹਨ । ਆਪਣੀ ਵਧੀਆ ਗਾਇਕੀ ਦੇ ਲਈ ਜਾਣੇ ਜਾਂਦੇ ਰਣਜੀਤ ਰਾਣਾ ਨੇ ਕਈ ਹਿੱਟ ਗੀਤ ਇੰਡਸਟਰੀ ਨੂੰ ਦਿੱਤੇ ਹਨ ਅਤੇ ਉਹ ਪਿਛਲੇ ਕਈ ਸਾਲਾਂ ਤੋਂ ਇੰਡਸਟਰੀ ‘ਚ ਸਰਗਰਮ ਹਨ ।

Ranjit Rana -min Image From Instagram

ਉਨ੍ਹਾਂ ਦੇ ਹਿੱਟ ਗੀਤਾਂ ਦੀ ਗੱਲ ਕੀਤੀ ਜਾਵੇ ਤਾਂ ਇਹ ਲਿਸਟ ਕਾਫੀ ਲੰਮੀ ਹੈ । ਗੱਭਰੂ, ਮੇਰਾ ਦਿਲ, ਦਿਨ ਲੰਘਦੇ ਨੇ ਕਿੱਦਾਂ, ਭੁਲੇਖੇ, ਕਦੇ ਤੈਨੂੰ ਬੀ ਸਾਡੀ ਯਾਦ ਆਈ ਨੀ ਸਣੇ ਕਈ ਗੀਤ ਉਨ੍ਹਾਂ ਨੇ ਗਾਏ ਹਨ । ਦੇਬੀ ਮਖਸੂਸਪੁਰੀ ਦੇ ਨਾਲ ਉਨ੍ਹਾਂ ਵੀ ਦੋਸਤੀ ਬਹੁਤ ਗਹਿਰੀ ਹੈ ਅਕਸਰ ਉਹ ਦੇਬੀ ਦੀ ਸ਼ਾਇਰੀ ਵੀ ਗਾਉਂਦੇ ਸੁਣਾਈ ਦਿੰਦੇ ਹਨ ।

 

View this post on Instagram

 

A post shared by Ranjit Rana (@ranjit_rana_official)

Related Post