ਜਦੋਂ ਫੈਨ ਨੇ ਬੌਬੀ ਦਿਓਲ ਦੇ ਲਾਏ ਪੈਰੀਂ ਹੱਥ ਤਾਂ ਕੁਝ ਇਸ ਤਰ੍ਹਾਂ ਦਿੱਤਾ ਅਸ਼ੀਰਵਾਦ,ਵੀਡੀਓ ਹੋ ਰਿਹਾ ਵਾਇਰਲ
ਬੌਬੀ ਦਿਓਲ ਜਿੰਨ੍ਹਾਂ ਨੇ ਤਕਰੀਬਨ 4 ਸਾਲ ਬਾਅਦ ਫ਼ਿਲਮ ਰੇਸ 3 ਰਾਹੀਂ ਫ਼ਿਲਮੀ ਪਰਦੇ 'ਤੇ ਵਾਪਸੀ ਕੀਤੀ। ਇਸ ਤੋਂ ਪਹਿਲਾਂ ਬੌਬੀ ਦਿਓਲ 'ਤੇ ਅਜਿਹਾ ਸਮਾਂ ਵੀ ਆ ਗਿਆ ਸੀ ਕਿ ਉਹਨਾਂ ਨੂੰ ਕੰਮ ਮਿਲਣਾ ਵੀ ਬੰਦ ਹੋ ਗਿਆ ਸੀ। ਪਰ ਉਹਨਾਂ ਦੀ ਫੈਨ ਫਾਲੋਵਿੰਗ 'ਚ ਕੋਈ ਕਮੀ ਨਹੀਂ ਆਈ ਹੈ। ਬੌਬੀ ਦਿਓਲ ਦਾ ਹਾਲ ਹੀ 'ਚ ਏਅਰਪੋਰਟ ਤੋਂ ਇੱਕ ਵੀਡੀਓ ਸਾਹਮਣੇ ਆਇਆ ਹੈ ਜਿਸ 'ਚ ਇੱਕ ਫੈਨ ਬੌਬੀ ਦਿਓਲ ਦੇ ਗੱਡੀ 'ਚ ਉਤਰਨ ਤੋਂ ਬਾਅਦ ਪੈਰੀਂ ਹੱਥ ਲਗਾਉਂਦਾ ਹੈ ਬੌਬੀ ਵੀ ਇਸ ਦੀ ਪਿੱਠ 'ਤੇ ਹੱਥ ਮਾਰ ਕਰ ਪੰਜਾਬੀਆਂ ਦੀ ਹੀ ਤਰ੍ਹਾਂ ਅਸ਼ੀਰਵਾਦ ਦਿੰਦੇ ਹੋਏ ਨਜ਼ਰ ਆ ਰਹੇ ਹਨ।
View this post on Instagram
ਬੌਬੀ ਦਿਓਲ ਦਾ ਇਹ ਵੀਡੀਓ ਫ਼ਿਲਮ ਸਮੀਕਸ਼ਕ ਵਿਰਾਲ ਭਿਆਨੀ ਨੇ ਆਪਣੇ ਇੰਸਟਾਗ੍ਰਾਮ 'ਤੇ ਸਾਂਝਾ ਕੀਤਾ ਹੈ। ਵੀਡੀਓ ਕਾਫੀ ਵਾਇਰਲ ਹੋ ਰਿਹਾ ਹੈ ਅਤੇ ਫੈਨਸ ਬੌਬੀ ਦੇ ਇਸ ਜੈਸਚਰ ਨੂੰ ਦੇਖ ਉਹਨਾਂ ਦੀ ਕਾਫੀ ਤਾਰੀਫ ਕਰ ਰਹੇ ਹਨ।

ਹਾਲ 'ਚ ਰਿਲੀਜ਼ ਹੋਈ ਫ਼ਿਲਮ ਹਾਊਸਫੁੱਲ 4 ਜਿਸ 'ਚ ਬੌਬੀ ਦਿਓਲ ਵੀ ਅਹਿਮ ਭੂਮਿਕਾ 'ਚ ਨਜ਼ਰ ਆਏ ਸਨ । ਫ਼ਿਲਮ ਪਰਦੇ 'ਤੇ ਕੁਝ ਖ਼ਾਸ ਕਮਾਲ ਤਾਂ ਨਹੀਂ ਦਿਖਾ ਸਕੀ ਹੈ ਪਰ 100 ਕਰੋੜ ਤੋਂ ਵੱਧ ਦਾ ਕੁਲੈਕਸ਼ਨ ਕਰ ਚੁੱਕੀ ਹੈ। ਫਿਲਹਾਲ ਬੌਬੀ ਨੇ ਆਪਣੀ ਅਗਲੀ ਫ਼ਿਲਮ ਦਾ ਹਾਲੇ ਕੋਈ ਐਲਾਨ ਨਹੀਂ ਕੀਤਾ ਹੈ। ਹੁਣ ਦੇਖਣਾ ਹੋਵੇਗਾ ਬੌਬੀ ਕਿਹੜੀ ਫ਼ਿਲਮ 'ਚ ਅੱਗੇ ਨਜ਼ਰ ਆਉਣਗੇ।