ਹਰਭਜਨ ਮਾਨ ਦੀ ਗਾਇਕੀ ਵਿੱਚ ਰੰਗਿਆ ਸਾਰਾ ਪਿੰਡ, ਗਰਮੀ ਦੀ ਵੀ ਨਹੀਂ ਕੀਤੀ ਪਰਵਾਹ

By  Rajan Sharma June 13th 2018 08:33 AM

ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਬੜੇ ਹੀ ਮਸ਼ਹੂਰ ਗਾਇਕ ਹਰਭਜਨ ਮਾਨ harbhajan mann ਜਿਹਨਾਂ ਨੂੰ ਸੁਣਨ ਅਤੇ ਦੇਖਣ ਲਈ ਉਹਨਾਂ ਦੇ ਫੈਨਸ ਹਮੇਸ਼ਾ ਹੀ ਉਤਸਾਹਿਤ ਰਹਿੰਦੇ ਹਨ | ਆਪਣੀ ਸੁਰੀਲੀ ਗਾਇਕੀ ਨਾਲ ਉਹ ਸਭ ਦੇ ਦਿਲਾਂ ਨੂੰ ਛੂਹ ਲੈਂਦੇ ਹਨ | ਉਹ ਆਪਣੇ ਲਾਈਵ ਪ੍ਰੋਗਰਾਮਾਂ ਕਰ ਕੇ ਵੀ ਬਹੁਤ ਜਾਣੇ ਜਾਂਦੇ ਹਨ | ਉਹਨਾਂ ਦੇ ਲਾਈਵ ਪ੍ਰੋਗਰਾਮਾਂ ਦੇ ਦੌਰਾਨ ਉਹਨਾਂ ਦੇ ਫੈਨਸ ਦੀ ਬੀੜ ਦੇਖਣ ਵਾਲੀ ਹੁੰਦੀ ਹੈ| ਆਪਣੇ ਪੂਰੇ ਪ੍ਰੋਗਰਾਮ ਦੇ ਦੌਰਾਨ ਆਪਣੀ ਗਾਇਕੀ ਨਾਲ ਆਪਣੇ ਫੈਨਸ ਦਾ ਉਤਸ਼ਾਹ ਬਣਾ ਕੇ ਰੱਖਦੇ ਹਨ | ਕੁਝ ਇਸ ਤਰਾਂ ਹੀ ਦੇਖਣ ਨੂੰ ਮਿਲ ਰਿਹਾ ਇਸ ਵੀਡੀਓ ਵਿਚ |

ਹਰਭਜਨ ਮਾਨ harbhajan mann  ਦੁਆਰਾ ਇੰਸਟਾਗ੍ਰਾਮ ਤੇ ਇਹ ਵੀਡੀਓ ਸਾਂਝਾ ਕੀਤਾ ਗਿਆ ਹੈ ਜਿਸ ਵਿਚ ਉਹ ਲਗਾਤਾਰ ਤਿੰਨ ਘੰਟੇ ਤੋਂ ਆਪਣਾ ਸ਼ੋਅ ਕਰ ਰਹੇ ਹਨ | ਉਹਨਾਂ ਵੀਡੀਓ ਸਾਂਝਾ ਕਰਨ ਦੇ ਨਾਲ ਦੱਸਿਆ ਕਿ 44 ਡਿਗਰੀ ਤਾਪਮਾਨ ਹੁੰਦੇ ਹੋਏ ਵੀ ਲਗਾਤਾਰ 3 ਘੰਟੇ ਤਕ ਫੈਨਸ ਉਹਨਾਂ ਨੂੰ ਸੁਣਦੇ ਰਹੇ | ਫੈਨਸ ਦੇ ਇਸ ਪਿਆਰ ਨੂੰ ਉਹ ਸਲੂਟ ਕਰਦੇ ਹਨ|

https://www.instagram.com/p/Bj42Pb2Hmux/

ਹਰਭਜਨ ਮਾਨ ਨੇ ਹਾਲ ਹੀ ਵਿਚ ਫ਼ਿਲਮ ਦਾਣਾ ਪਾਣੀ ਵਿਚ ਗਾਇਆ ਗੀਤ "ਮਾਵਾਂ" ਬੜਾ ਹੀ ਭਾਵੁਕ ਗੀਤ ਹੈ ਅਤੇ ਸੱਭ ਦੁਆਰਾ ਬੇਹੱਦ ਪਸੰਦ ਕੀਤਾ ਜਾਣ ਵਾਲਾ ਗੀਤ ਰਿਹਾ ਹੈ | ਇਸ ਗੀਤ ਨੂੰ ਜੈਦੇਵ ਕੁਮਾਰ ਦੁਆਰਾ ਮਿਊਜ਼ਿਕ ਦਿੱਤਾ ਗਿਆ ਹੈ ਅਤੇ ਵੀਤ ਬਲਜੀਤ ਨੇ ਇਸਨੂੰ ਲਿਖਿਆ ਸੀ | ਹਰਭਜਨ ਮਾਨ ਦੁਆਰਾ ਗਾਇਆ ਗੀਤ "ਕੰਗਨ" kangan ਨੂੰ ਵੀ ਫੈਨਸ ਦੁਆਰਾ ਬਹੁਤ ਪਿਆਰ ਦਿੱਤਾ ਜਾ ਰਿਹਾ ਹੈ | ਹੁਣ ਤੱਕ ਕੰਗਨ ਗੀਤ ਨੂੰ 12 ਮਿਲੀਅਨ ਤੋਂ ਵੱਧ ਵਾਰ ਦੇਖਿਆ ਜਾਣ ਵਾਲਾ ਗੀਤ ਰਿਹਾ ਹੈ |

harbhajan mann

Related Post