ਤੂੰ ਪੜ੍ਹਦੀ ਆਂ ਕਾਇਦੇ ਮੇਰੇ ਨਾਮ ਵਾਲੇ, ਤੇ ਮੈਂ ਬਣਾਉਣਾ ਫਰਦਾਂ ਤੇਰੇ ਪਿਆਰ ਦੀਆਂ- ਤਰਸੇਮ ਜੱਸੜ

By  Rajan Sharma October 8th 2018 11:16 AM

ਤਰਸੇਮ ਜੱਸੜ ਦਾ ਹਾਲ ਹੀ ਵਿੱਚ ਇਕ ਗੀਤ ਰਿਲੀਜ਼ ਹੋਇਆ ਹੈ ਜਿਸਦਾ ਨਾਮ ਹੈ ” ਫਰਦਾਂ ” punjabi song ਇਹ ਇਕ ਰੋਮਾੰਟਿਕ ਗੀਤ ਹੈ | ਇਸ ਗੀਤ ਨੂੰ ਤਰਸੇਮ ਜੱਸੜ ਨੇ ਆਪਣੀ ਅਵਾਜ਼ ਨਾਲ ਸ਼ਿੰਗਾਰਿਆਂ ਹੈ | ਇਸ ਗੀਤ ਨੂੰ ਮਿਊਜ਼ਿਕ ” ਆਰ ਗੁਰੂ ” ਵਲੋਂ ਦਿੱਤਾ ਗਿਆ ਹੈ ਅਤੇ ਇਸ ਗੀਤ ਦੇ ਬੋਲ ” ਤਰਸੇਮ ਜੱਸੜ ਦੁਆਰਾ ਲਿਖੇ ਗਏ ਹਨ | ਇਸ ਗੀਤ ਵਿੱਚ ਤਰਸੇਮ ਜੱਸੜ ਅਤੇ ਨਿਮਰਤ ਖਹਿਰਾ ਦੀ ਜੋੜੀ ਨਜ਼ਰ ਆ ਰਹੀ ਹੈ ਅਤੇ ਤਰਸੇਮ ਜੱਸੜ ਇਸ ਗੀਤ ‘ਚ ਪਿਆਰ ਦੀਆਂ ਫਰਦਾਂ ਬਣਾਉਣ ਦੀਆਂ ਗੱਲਾਂ ਕਰ ਰਹੇ ਹਨ |

ਹੋਰ ਪੜੋ : ਇਸ਼ਕ ਜਿਹਾ ਹੋ ਗਿਆ ਲੱਗਦਾ ਹੈ -ਤਰਸੇਮ ਜੱਸੜ

https://www.youtube.com/watch?v=UsPlWESIhBY

ਜੇਕਰ ਆਪਾਂ ਫ਼ਿਲਮ ਅਫਸਰ ਬਾਰੇ ਗੱਲ ਕਰੀਏ ਤਾਂ ਦੱਸ ਦਈਏ ਕਿ ਤਰਸੇਮ ਜੱਸੜ ਦੀ ਇਸ ਫਿਲਮ ਨੂੰ ਲੋਕਾਂ ਦੁਆਰਾ ਕਾਫੀ ਭਰਵਾਂ ਹੁੰਗਾਰਾ ਮਿਲ ਰਿਹਾ ਹੈ ਅਤੇ ਇਹ ਫ਼ਿਲਮ ਬਾਕਸ ਆਫ਼ਿਸ ਤੇ ਧਮਾਲਾਂ ਮਚਾ ਰਹੀ ਹੈ | ਇਸ ਫ਼ਿਲਮ ਵਿੱਚ ਤਰਸੇਮ ਜੱਸੜ tarsem jassar ਅਤੇ ਨਿਮਰਤ ਖਹਿਰਾ ਮੁੱਖ ਭੂਮਿਕਾ ਨਿਭਾਉਂਦੇ ਹੋਏ ਨਜ਼ਰ ਆ ਰਹੇ ਹਨ ।

Afsar

ਇਸ ਫਿਲਮ ਦੀ ਕਹਾਣੀ ਮਸ਼ਹੂਰ ਲੇਖਕ ਜੱਸ ਗਰੇਵਾਲ ਵੱਲੋਂ ਲਿਖੀ ਗਈ ਹੈ ਜਦਕਿ ਇਸ ਫਿਲਮ ਦੀ ਡਾਇਰੈਕਸ਼ਨ ਕੀਤੀ ਹੈ ਗੁਲਸ਼ਨ ਸਿੰਘ ਨੇ | ਇਸ ਫਿਲਮ ਲਈ ਮੁੜ ਤੋਂ ਉਹ ਟੀਮ ਇਕੱਠੀ ਹੋਈ ਹੈ ਜਿਨ੍ਹਾਂ ਨੇ ਪਹਿਲੇ ਬਹੁਤ ਹਿੱਟ ਫ਼ਿਲਮਾਂ ਦਿੱਤੀਆਂ ਹਨ | ਮਸ਼ਹੂਰ ਲੇਖਕ ਜੱਸ ਗਰੇਵਾਲ ਦੁਆਰਾ ਲਿਖੀ ਇਹ ਫਿਲਮ ਪਟਵਾਰੀ ਅਤੇ ਕਾਨੂੰਗੋ ਦੇ ਆਲੇ-ਦੁਆਲੇ ਘੁੰਮਦੀ ਹੈ |

Related Post