ਬੱਚਨ ਪਰਿਵਾਰ ਅਤੇ ਰੇਖਾ ਤੋਂ ਬਾਅਦ ਇਸ ਅਦਾਕਾਰ ਦੇ ਘਰ ਪਹੁੰਚਿਆ ਕੋਰੋਨਾ

By  Shaminder July 16th 2020 05:52 PM

ਕੋੋਰੋਨਾ ਵਾਇਰਸ ਦਾ ਕਹਿਰ ਲਗਾਤਾਰ ਵੱਧਦਾ ਜਾ ਰਿਹਾ ਹੈ । ਬਾਲੀਵੁੱਡ ਦੇ ਕਈ ਅਦਾਕਾਰ ਇਸ ਬਿਮਾਰੀ ਨਾਲ ਪੀੜਤ ਪਾਏ ਗਏ ਹਨ । ਬੀਤੇ ਦਿਨੀਂ ਸਾਰਾ ਅਲੀ ਖ਼ਾਨ ਦਾ ਡਰਾਈਵਰ ਕੋਰੋਨਾ ਨਾਲ ਪੀੜਤ ਪਾਇਆ ਗਿਆ ਸੀ ਜਿਸ ਦੀ ਜਾਣਕਾਰੀ ਅਦਾਕਾਰਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀ ਕੀਤੀ ਸੀ । ਪਰ ਹੁਣ ਅਦਾਕਾਰ ਫਰਹਾਨ ਅਖਤਰ ਦਾ ਡਰਾਈਵਰ ਵੀ ਕੋੋਰੋਨਾ ਪਾਜ਼ੀਟਿਵ ਪਾਇਆ ਗਿਆ ਹੈ ।

https://www.instagram.com/p/CBsUUARBSjC/

ਜਿਸ ਤੋਂ ਬਾਅਦ ਉਨ੍ਹਾਂ ਦੇ ਬੰਗਲੇ ਨੂੰ ਕੰਟੇਨਮੈਂਟ ਜ਼ੋਨ ਐਲਾਨ ਦਿੱਤਾ ਗਿਆ ਹੈ। ਹਾਲਾਂਕਿ ਇਸ ਬਾਰੇ ਹਾਲੇ ਤਕ ਫ਼ਰਹਾਨ ਅਖ਼ਤਰ ਜਾਂ ਜਾਵੇਦ ਅਖ਼ਤਰ ਦਾ ਕੋਈ ਬਿਆਨ ਸਾਹਮਣੇ ਨਹੀਂ ਆਇਆ ਹੈ। ਤੁਹਾਨੂੰ ਦੱਸ ਦੇਈਏ ਕਿ ਬਾਲੀਵੁੱਡ ਦਿੱਗਜ ਐਕਟਰੈੱਸ ਰੇਖਾ ਹੁਣ ਕੁਆਰੰਟਾਈਨ 'ਚ ਹੈ।

https://www.instagram.com/p/B_4gwb-BK1C/

ਰੇਖਾ ਨੂੰ ਉਨ੍ਹਾਂ ਦੇ ਬੰਗਲੇ 'ਚ 3 ਕੋਰੋਨਾ ਵਾਇਰਸ ਪਾਜ਼ੇਟਿਵ ਆਉਣ ਤੋਂ ਬਾਅਦ ਕੁਆਰੰਟਾਈਨ ਕੀਤਾ ਗਿਆ ਹੈ। ਦਰਅਸਲ, ਰੇਖਾ ਦੇ ਬੰਗਲੇ 'ਚ ਇਕ ਸਿਕਿਓਰਿਟੀ ਗਾਰਡ ਅਤੇ ਦੋ ਡੋਮੈਸਟਿਕ ਹੈਲਪ ਦਾ ਕੋਵਿਡ-19 ਟੈਸਟ ਪਾਜ਼ੇਟਿਵ ਆਇਆ ਹੈ। ਜਿਸ ਤੋਂ ਬਾਅਦ ਬੰਗਲਾ ਸੀਲ ਕੀਤਾ ਗਿਆ ਹੈ।

Related Post