ਫੜੀ ਗਈ ਫਰਮਾਨੀ ਨਾਜ਼ ਦੀ ਚੋਰੀ ! ਯੂਟਿਊਬ ਨੇ ਹਟਾਇਆ ‘ਹਰ ਹਰ ਸ਼ੰਭੂ’ ਗਾਣਾ

By  Shaminder August 13th 2022 12:16 PM -- Updated: August 13th 2022 12:44 PM

ਹਰ ਹਰ ਸ਼ੰਭੂ ਗੀਤ ਦੇ ਨਾਲ ਰਾਤੋ ਰਾਤ ਚਰਚਾ ‘ਚ ਆਈ ਫਰਮਾਨੀ ਨਾਜ਼ (Farmani Naaz) ਦਾ ਗੀਤ ਯੂ-ਟਿਊਬ ਤੋਂ ਡਿਲੀਟ ਕਰ ਦਿੱਤਾ ਗਿਆ ਹੈ । ਫਰਮਾਨੀ ਨਾਜ਼ ਦੇ ਇਸ ਗੀਤ ਨੂੰ ਏਨਾਂ ਜ਼ਿਆਦਾ ਪਸੰਦ ਕੀਤਾ ਗਿਆ ਸੀ ਕਿ ਉਹ ਰਾਤੋ ਰਾਤ ਸਟਾਰ ਬਣ ਗਈ । ਪਰ ਹੁਣ ਇਹ ਗੀਤ ਉਸ ਦੇ ਲਈ ਪ੍ਰੇਸ਼ਾਨੀ ਦਾ ਕਾਰਨ ਬਣ ਗਿਆ ਹੈ । ਦਰਅਸਲ ਇਸ ਗੀਤ ਦੇ ਲੇਖਕ ਜੀਤੂ ਨੇ ਕਾਪੀਰਾਈਟ ਦੇ ਤਹਿਤ ਗਾਇਕਾ ਦੇ ਗੀਤ ਨੂੰ ਯੂ-ਟਿਊਬ ਤੋਂ ਹਟਵਾ ਦਿੱਤਾ ਹੈ ।

farmani naaz ,, image from google

ਹੋਰ ਪੜ੍ਹੋ : ਮਰਹੂਮ ਅਦਾਕਾਰਾ ਸ਼੍ਰੀ ਦੇਵੀ ਦਾ ਅੱਜ ਹੈ ਜਨਮ ਦਿਨ, ਧੀ ਜਾਨ੍ਹਵੀ ਕਪੂਰ ਨੇ ਮਾਂ ਨਾਲ ਬਚਪਨ ਦੀ ਤਸਵੀਰ ਸਾਂਝੀ ਕਰਦੇ ਹੋਏ ਭਾਵੁਕ ਪੋਸਟ ਕੀਤੀ ਸ਼ੇਅਰ

ਉੜੀਸਾ ਦੇ ਰਹਿਣ ਵਾਲੇ ਜੀਤੂ ਸ਼ਰਮਾ ਨੇ ਇਸ ਗੀਤ ਦੇ ਬੋਲ ਲਿਖੇ ਹਨ ਅਤੇ ਉਨ੍ਹਾਂ ਦਾ ਕਹਿਣਾ ਹੈ ਕਿ ਇਸ ਗੀਤ ਨੂੰ ਉਨ੍ਹਾਂ ਦੇ ਵੱਲੋਂ ਹੀ ਲਿਖਿਆ ਗਿਆ ਹੈ । ਪਰ ਇਸ ਗੀਤ ਦਾ ਸਿਹਰਾ ਉਨ੍ਹਾਂ ਨੂੰ ਹੀ ਮਿਲਣਾ ਚਾਹੀਦਾ ਹੈ। ਕਿਉਂਕਿ ਇਸ ਗੀਤ ਦੇ ਲਈ ਉਨ੍ਹਾਂ ਨੇ ਬਹੁਤ ਜ਼ਿਆਦਾ ਮਿਹਨਤ ਕੀਤੀ ਹੈ ।

inside image of farmani naaz

ਹੋਰ ਪੜ੍ਹੋ : ਗਾਇਕ ਬੱਬੂ ਮਾਨ ਨੇ ਬੰਦੀ ਸਿੰਘਾਂ ਨੂੰ ਲੈ ਕੇ ਪਾਈ ਪੋਸਟ, ਕਿਹਾ ਰੌਲਾ ਬੇਸ਼ੱਕ ਆਪਸ ‘ਚ ਵਿਚਾਰਾਂ ਦੀ ਜੰਗ ਦਾ, ਪਰ ਬੰਦੀ ਸਿੰਘਾਂ ਦੀ ਰਿਹਾਈ ਪੂਰਾ ਪੰਜਾਬ ਮੰਗਦਾ

ਇਸ ਗੀਤ ਦੇ ਸਾਰੇ ਅਸਲੀ ਕਾਪੀ ਰਾਈਟਸ ਜੀਤੂ ਸ਼ਰਮਾ ਕੋਲ ਹਨ ਅਤੇ ਗੀਤ ਨੂੰ ਉਨ੍ਹਾਂ ਦੇ ਯੂਟਿਊਬ ਚੈਨਲ 'ਤੇ ਅਪਲੋਡ ਕੀਤਾ ਗਿਆ ਹੈ। ਦੱਸ ਦਈਏ ਕਿ ਸਾਉਣ ਮਹੀਨੇ ‘ਚ ਰਿਲੀਜ਼ ਕੀਤੇ ਇਸ ਗੀਤ ਦੇ ਨਾਲ ਫਰਮਾਨੀ ਨਾਜ਼ ਨੂੰ ਪਛਾਣ ਮਿਲੀ ਅਤੇ ਉਹ ਪੂਰੇ ਦੇਸ਼ ‘ਚ ਛਾ ਗਈ ਹੈ ।

Farmani naaz

ਦੱਸ ਦਈਏ ਕਿ ਸੋਸ਼ਲ ਮੀਡੀਆ ‘ਤੇ ਅਜਿਹੇ ਕਈ ਵੀਡੀਓ ਵਾਇਰਲ ਹੁੰਦੇ ਰਹਿੰਦੇ ਹਨ । ਜਿਨ੍ਹਾਂ ਕਾਰਨ ਕਈ ਲੋਕ ਅੱਜ ਸਟਾਰ ਬਣ ਚੁੱਕੇ ਹਨ । ਕਿਉਂਕਿ ਕਈ ਲੋਕਾਂ ਕੋਲ ਪੈਸੇ ਅਤੇ ਸਾਧਨਾਂ ਦੀ ਘਾਟ ਕਾਰਨ ਉਹ ਆਪਣਾ ਟੈਲੇਂਟ ਨਹੀਂ ਵਿਖਾ ਪਾਉਂਦੇ ।

 

 

 

Related Post