ਕਿਸਾਨਾਂ ਦੇ ਧਰਨੇ ਪ੍ਰਦਰਸ਼ਨ ਦੌਰਾਨ ਫਤਿਹਗੜ੍ਹ ਸਾਹਿਬ ਦੇ ਕਿਸਾਨ ਅਮਰਿੰਦਰ ਸਿੰਘ ਦਾ ਹੋਇਆ ਦਿਹਾਂਤ

By  Shaminder January 11th 2021 12:42 PM

ਖੇਤੀ ਕਾਨੂੰਨਾਂ ਦੇ ਵਿਰੋਧ ‘ਚ ਕਿਸਾਨਾਂ ਦਾ ਧਰਨਾ ਪ੍ਰਦਰਸ਼ਨ ਜਾਰੀ ਹੈ । ਪਿਛਲੇ ਕਈ ਦਿਨਾਂ ਤੋਂ ਕਿਸਾਨ ਦਿੱਲੀ ਦੀਆਂ ਸਰਹੱਦਾਂ ‘ਤੇ ਡਟੇ ਹੋਏ ਹਨ । ਹੁਣ ਤੱਕ ਕਈ ਕਿਸਾਨਾਂ ਦੀ ਮੌਤ ਹੋ ਚੁੱਕੀ ਹੈ । ਦਰਸ਼ਨ ਔਲਖ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਤਸਵੀਰ ਸਾਂਝੀ ਕਰਦੇ ਹੋਏ ਦੱਸਿਆ ਹੈ ਕਿ108 ਕਿਸਾਨਾਂ ਦੀ ਮੌਤ ਹੋ ਚੁੱਕੀ ਹੈ ।ਇਸ ਤੋਂ ਇਲਾਵਾ  ਇੱਕ ਹੋਰ ਕਿਸਾਨ ਜੋ ਕਿ ਸ੍ਰੀ ਫਤਿਹਗੜ੍ਹ ਸਾਹਿਬ ਦਾ ਰਹਿਣ ਵਾਲਾ ਸੀ ।

farmer

ਪਰ ਹਾਲੇ ਤੱਕ ਕਿਸਾਨਾਂ ਦੀਆਂ ਮੰਗਾਂ ‘ਤੇ ਕੋਈ ਵਿਚਾਰ ਨਹੀਂ ਕੀਤਾ ਗਿਆ । ਪਿੰਡ ਮਛਰਾਈ ਖੁਰਦ ਦਾ ਰਹਿਣ ਵਾਲੇ ਕਿਸਾਨ ਦਾ ਨਾਂਅ ਅਮਰਿੰਦਰ ਸਿੰਘ ਹੈ ।

ਹੋਰ ਪੜ੍ਹੋ : ਕੌਮੀ ਕਿਸਾਨ ਦਿਵਸ ’ਤੇ ਅਦਾਕਾਰ ਦਰਸ਼ਨ ਔਲਖ ਨੇ ਵੀਡੀਓ ਕੀਤਾ ਸਾਂਝਾ

farmer

ਅੱਠਵੇਂ ਦੌਰ ਦੀ ਗੱਲਬਾਤ ਫੇਲ੍ਹ ਹੋਣ ਤੋਂ ਬਾਅਦ ਕਿਸਾਨ ਅਤੇ ਸਰਕਾਰ ਵਿਚਾਲੇ ਤਲ਼ਖ਼ਿਆਂ ਵੱਧੀਆਂ ਹਨ।ਕਿਸਾਨਾਂ ਨੇ ਸਾਫ ਕੀਤਾ ਹੋਇਆ ਹੈ ਕਿ ਉਹ ਕਾਨੂੰਨ ਰੱਦ ਹੋਣ ਤੋਂ ਬਿਨਾਂ ਵਾਪਸ ਨਹੀਂ ਜਾਣਗੇ ਅਤੇ ਅੰਦੋਲਨ ਨੂੰ ਹੋਰ ਤੇਜ਼ ਕੀਤਾ ਜਾਵੇਗਾ।ਕੜਕਦੀ ਠੰਢ ਵਿੱਚ ਵੀ ਕਿਸਾਨ ਦਿੱਲੀ ਦੀਆਂ ਸਰਹੱਦਾਂ 'ਤੇ ਬੈਠੇ ਹੋਏ ਹਨ।

farmer

ਇਸ ਦੌਰਾਨ ਅੰਦੋਲਨ 'ਚ ਸ਼ਾਮਲ ਯੂਪੀ ਗੇਟ ਵਿਖੇ ਦੇਸ਼ ਖਾਪ ਦੇ ਚੌਧਰੀ ਸੁਰੇਂਦਰ ਨੇ ਸਰਕਾਰ ਨੂੰ ਚੇਤਾਵਨੀ ਦਿੱਤੀ ਅਤੇ ਕਿਹਾ ਕਿ ਜੇ ਸਰਕਾਰ ਤਿੰਨੋਂ ਕਾਨੂੰਨਾਂ ਨੂੰ ਵਾਪਸ ਲੈ ਕੇ ਮੰਗਾਂ ਨਹੀਂ ਪ੍ਰਵਾਨ ਕਰਦੀ ਤਾਂ 26 ਜਨਵਰੀ ਨੂੰ ਕਿਸਾਨ ਇੱਕ ਲੱਖ ਟਰੈਕਟਰਾਂ ਨਾਲ ਦਿੱਲੀ ਵਿਚ ਪਰੇਡ ਕਰਨਗੇ।

 

View this post on Instagram

 

A post shared by Kisan Ekta Morcha (@kisanektamorcha)

26 ਦੀ ਪਰੇਡ ਵਿੱਚ, ਪੂਰਾ ਦੇਸ਼ ਜਵਾਨ ਅਤੇ ਕਿਸਾਨ ਨੂੰ ਇਕੱਠੇ ਵੇਖੇਗਾ।

Related Post