ਕਿਸਾਨ ਮੋਰਚੇ ਵਿੱਚ ਪੱਕਾ ਡੇਰਾ ਲਗਾਉਣ ਲਈ ਫਰੀਦਕੋਟ ਦੇ ਕਿਸਾਨ ਨੇ ਤਿਆਰ ਕਰਵਾਈ ਲਗਜ਼ਰੀ ਟਰਾਲੀ

By  Rupinder Kaler March 23rd 2021 02:11 PM

ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਕਿਸਾਨ ਲਗਾਤਾਰ ਡਟੇ ਹੋਏ ਹਨ । ਇਸ ਸਭ ਦੇ ਚਲਦੇ ਜਿੱਥੇ ਕਿਸਾਨ ਦਿੱਲੀ ਬਾਰਡਰ ਤੇ ਆਰਜੀ ਘਰ ਬਣਾ ਰਹੇ ਹਨ ਉੱਥੇ ਲੱਖਾਂ ਰੁਪਏ ਖਰਚ ਕੇ ਟਰਾਲੀਆਂ ਵੀ ਤਿਆਰ ਕਰਵਾ ਰਹੇ ਹਨ । ਇਸੇ ਤਰ੍ਹਾਂ ਦੀ ਇੱਕ ਟਰਾਲੀ ਦੀ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀ ਹੈ । ਜਿਸ ਵਿੱਚ ਕਿਸਾਨਾਂ ਦੇ ਰਹਿਣ ਲਈ ਹਰ ਉਹ ਸਹੂਲਤ ਹੈ ਜਿਹੜੀ ਕਿਸੇ ਲਗਜ਼ਰੀ ਘਰ ਵਿੱਚ ਹੁੰਦੀ ਹੈ ।

ਹੋਰ ਪੜ੍ਹੋ :

ਬੀ ਪਰਾਕ ਨੂੰ ਇਸ ਗਾਣੇ ਲਈ ਮਿਲਿਆ ਨੈਸ਼ਨਲ ਅਵਾਰਡ

ਇਹ ਟਰਾਲੀ ਫਰੀਦਕੋਟ ਦੇ ਰਹਿਣ ਵਾਲੇ ਇੱਕ ਕਿਸਾਨ ਨੇ ਤਿਆਰ ਕਰਵਾਈ ਹੈ ।ਸੰਧੂ ਫਾਰਮ ਹਾਊਸ ਦੇ ਮਾਲਕ ਗੁਰਬੀਰ ਸਿੰਘ ਸੰਧੂ ਨੇ ਦੱਸਿਆ ਕਿ ਉਹ ਕਿਸਾਨਾਂ ਦੇ ਅੰਦੋਲਨ ਵਿੱਚ ਪੱਕੇ ਤੌਰ ’ਤੇ ਸ਼ਾਮਲ ਹੋਣ ਜਾ ਰਹੇ ਹਨ। ਇਸ ਲਈ ਉਨ੍ਹਾਂ ਨੇ ਅਤਿ-ਆਧੁਨਿਕ ਸਹੂਲਤਾਂ ਵਾਲੀ ਟਰਾਲੀ ਤਿਆਰ ਕੀਤੀ ਹੈ।

ਇਸ ਵਿੱਚ ਫਾਈਵ ਸਟਾਰ ਹੋਟਲ ਵਾਲੀਆਂ ਸਾਰੀਆਂ ਸਹੂਲਤਾਂ ਮੌਜੂਦ ਹਨ। ਇੱਕ ਮਹੀਨੇ ਵਿੱਚ ਤਿਆਰ ਹੋਈ ਇਸ ਟਰਾਲੀ ਵਿੱਚ ਰਸੋਈ, ਬੈੱਡ ਰੂਮ, ਏਸੀ, ਵਾਸ਼ਰੂਮ, ਸੋਫਾ ਸੈੱਟ ਆਦਿ ਸਾਰੀਆਂ ਉਹ ਸਹੂਲਤਾਂ ਹਨ, ਜੋ ਇੱਕ ਘਰ ਵਿੱਚ ਹੋ ਸਕਦੀਆਂ ਹਨ।

ਇਸ ਫਾਈਵ ਸਟਾਰ ਟਰਾਲੀ ਨੂੰ ਬਿਜਲੀ ਪੰਜ ਹਾਰਸ ਪਾਵਰ ਦੇ ਯੂਨਿਟ ਰਾਹੀਂ ਦਿੱਤੀ ਗਈ ਹੈ। ਇਹ ਟਰਾਲੀ ਥਾਰ ਜੀਪ ਰਾਹੀਂ ਦਿੱਲੀ ਲਿਜਾਈ ਜਾਵੇਗੀ। ਟਰਾਲੀ ਵਿੱਚ ਛੇ ਵਿਅਕਤੀ ਆਪਣੇ ਘਰ ਵਾਂਗ ਰਹਿ ਸਕਦੇ ਹਨ। ਇਸ ਟਰਾਲੀ ਨੂੰ ਫ਼ਰੀਦਕੋਟ ਦੇ ਮਿਸਤਰੀ ਜੱਸਾ ਸਿੰਘ ਨੇ ਤਿਆਰ ਕੀਤਾ ਹੈ।

Related Post