ਹਰ ਮੁਸ਼ਕਿਲ ਦਾ ਹੱਸ ਕੇ ਸਾਹਮਣਾ ਕਰਦੇ ਹਨ ਪੰਜਾਬ ਦੇ ਕਿਸਾਨ, ਵਾਇਰਲ ਵੀਡੀਓ ਖੋਲਦੀ ਹੈ ਇਸ ਦਾ ਰਾਜ਼

By  Rupinder Kaler December 8th 2020 06:05 PM

ਕਹਿੰਦੇ ਹਨ ਕਿ ਜਿੱਥੇ ਚਾਰ ਪੰਜਾਬੀ ਇੱਕਠੇ ਹੋ ਜਾਣ ਉੱਥੇ ਮੇਲਾ ਲੱਗ ਜਾਂਦਾ ਹੈ । ਅਜਿਹੀ ਇੱਕ ਵੀਡੀਓ ਆਈ ਹੈ ਜੋ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ । ਇਹ ਵੀਡੀਓ ਸਿੰਘੂ ਬਾਰਡਰ ਦਾ ਹੈ, ਜਿੱਥੇ ਕੁਝ ਕਿਸਾਨ ਇੱਕ ਟਰੈਕਟਰ ਤੇ ਬੈਠੇ ਹਨ । ਇਸ ਟਰੈਕਟਰ ਤੇ ਕਿਸਾਨਾਂ ਨੇ ਆਪਣੇ ਮਨੋਰੰਜਨ ਦਾ ਪੂਰਾ ਪ੍ਰਬੰਧ ਕੀਤਾ ਹੈ। ਇਸ ਟਰੈਕਟਰ ਵਿੱਚ ਕਲਰਫੂਲ ਲਾਈਟਾਂ ਦੇ ਨਾਲ-ਨਾਲ ਇੱਕ ਜ਼ਬਰਦਸਤ ਆਵਾਜ਼ ਵਾਲਾ ਡੀਜੇ ਸਿਸਟਮ ਵੀ ਹੈ।

farmer protest

ਹੋਰ ਪੜ੍ਹੋ :

ਦੇਸ਼ ਭਰ ਵਿੱਚ ਕਿਸਾਨਾਂ ਦੇ ਭਾਰਤ ਬੰਦ ਨੂੰ ਮਿਲ ਰਿਹਾ ਹੈ ਭਰਵਾਂ ਹੁੰਗਾਰਾ, ਦਿਲਜੀਤ ਦੋਸਾਂਝ ਨੇ ਖ਼ਾਸ ਵੀਡੀਓ ਕੀਤੀ ਸਾਂਝੀ

ਰੋਹਨਪ੍ਰੀਤ ਨਹੀਂ ਸੀ ਕਰਵਾਉਣਾ ਚਾਹੁੰਦਾ ਨੇਹਾ ਕੱਕੜ ਨਾਲ ਵਿਆਹ

farmer

ਕਿਸਾਨਾਂ ਦੇ ਧਰਨੇ ਵਿੱਚ ਇਹ ਟਰੈਕਟਰ ਖਿੱਚ ਦਾ ਕੇਂਦਰ ਬਣਿਆ ਹੋਇਆ ਹੈ । ਵੀਡੀਓ ਵਿੱਚ ਇਸ ਟਰੈਕਟਰ ਵਿੱਚ ਲੱਗੇ ਮਿਊਜ਼ਿਕ ਸਿਸਟਮ ਤੇ ਵੱਜ ਰਹੇ ਗੀਤਾਂ ਤੇ ਕਿਸਾਨ ਨੱਚਦੇ ਗਾਉਂਦੇ ਨਜ਼ਰ ਆ ਰਹੇ ਹਨ । ਟਰੈਕਟਰ ਵਾਲੇ ਕਿਸਾਨ ਦਾ ਕਹਿਣਾ ਹੈ ਕਿ ਅਸੀਂ ਪਿਛਲੇ ਕਈ ਦਿਨਾਂ ਤੋਂ ਸਿੰਘੂ ਸਰਹੱਦ 'ਤੇ ਹਾਂ, ਪਰ ਇੱਥੇ ਕੋਈ ਮਨੋਰੰਜਨ ਦਾ ਸਾਧਨ ਨਹੀਂ ਸੀ, ਇਸ ਲਈ ਅਸੀਂ ਟਰੈਕਟਰ ਵਿਚ ਡੀਜੇ ਇੰਸਟਾਲ ਕੀਤਾ।

ਟਰੈਕਟਰ 'ਤੇ ਗੁਰਬਾਣੀ ਦੇ ਨਾਲ-ਨਾਲ ਪੰਜਾਬੀ ਗਾਣੇ ਵੀ ਚਲਦੇ ਹਨ। ਤੁਹਾਨੂੰ ਦੱਸ ਦਿੰਦੇ ਹਾਂ ਕਿ ਕਿਸਾਨ ਖੇਤੀ ਬਿੱਲਾਂ ਨੂੰ ਰੱਦ ਕਰਵਾਉਣ ਲਈ ਲਗਾਤਾਰ ਸੰਘਰਸ਼ ਕਰ ਰਹੇ ਹਨ, ਜਿਸ ਦੇ ਚੱਲਦੇ ਅੱਜ ਬੰਦ ਦਾ ਸੱਦਾ ਦਿੱਤਾ ਗਿਆ ਸੀ ।

https://twitter.com/ANI/status/1335085287450398720

Related Post