ਹਰ ਤਰ੍ਹਾਂ ਦੇ ਹਾਲਾਤਾਂ ਦਾ ਸਾਹਮਣਾ ਕਰਨ ਲਈ ਤਿਆਰ ਕਿਸਾਨ, ਮੀਂਹ ਦੌਰਾਨ ਖਾਲਸਾ ਏਡ ਵੀ ਨਿਰਸਵਾਰਥ ਭਾਵ ਨਾਲ ਨਿਭਾ ਰਹੀ ਸੇਵਾ

By  Shaminder January 5th 2021 12:37 PM

ਕਿਸਾਨਾਂ ਦਾ ਦਿੱਲੀ ‘ਚ ਪਿਛਲੇ ਕਈ ਦਿਨਾਂ ਤੋਂ ਧਰਨਾ ਪ੍ਰਦਰਸ਼ਨ ਜਾਰੀ ਹੈ । ਦਿੱਲੀ ਦੀਆਂ ਸਰਹੱਦਾਂ ਤੇ ਡਟੇ ਕਿਸਾਨਾਂ ਦੀ ਸੇਵਾ ਲਈ ਖਾਲਸਾ ਏਡ ਦੇ ਵਲੰਟੀਅਰ ਉੱਥੇ ਮੌਜੂਦ ਹਨ । ਕਿਸਾਨਾਂ ਨੂੰ ਜੋ ਵੀ ਚੀਜ਼ ਚਾਹੀਦੀ ਹੈ ਉਹ ਮੁਹੱਈਆ ਕਰਵਾਈ ਜਾ ਰਹੀ ਹੈ । ਬੀਤੇ ਕਈ ਦਿਨਾਂ ਤੋਂ ਦਿੱਲੀ ‘ਚ ਰੁਕ ਰੁਕ ਕੇ ਬਰਸਾਤ ਹੋ ਰਹੀ ਹੈ ।

farmers-protest

ਪਰ ਇਸ ਦੇ ਬਾਵਜੂਦ ਵੀ ਕਿਸਾਨਾਂ ਦੇ ਹੌਸਲੇ ਬੁਲੰਦ ਹਨ । ਬੀਤੀ ਰਾਤ ਵੀ ਬਰਸਾਤ ਕਾਰਨ ਕਿਸਾਨਾਂ ਦੀਆਂ ਮੁਸ਼ਕਿਲਾਂ ਵਧ ਗਈਆਂ ਜਦੋਂ ਰਾਤ ਵੇਲੇ ਬਰਸਾਤ ਹੋਣ ਲੱਗ ਪਈ ।

ਹੋਰ ਪੜ੍ਹੋ : ਵੈਨਕੁਵਰ ‘ਚ ਕਿਸਾਨਾਂ ਦੇ ਹੱਕ ‘ਚ ਧਰਨਾ ਪ੍ਰਦਰਸ਼ਨ, ਗਾਇਕ ਕਮਲਹੀਰ ਅਤੇ ਮਨਮੋਹਨ ਵਾਰਿਸ ਵੀ ਧਰਨੇ ‘ਚ ਹੋਏ ਸ਼ਾਮਿਲ

farmer

ਪਰ ਖਾਲਸਾ ਏਡ ਦੇ ਵਲੰਟੀਅਰਸ ਵੱਲੋਂ ਕਿਸਾਨ ਭਰਾ ਅਤੇ ਭੈਣਾਂ ਨੂੰ ਸੌਣ ਵੇਲੇ ਕਿਸੇ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਏ ਇਸ ਲਈ ਰਾਤ ਦੇ ਸਮੇਂ ਬਰਸਾਤ ਦੌਰਾਨ ਪਾਣੀ ਨੂੰ ਰੋਕਣ ਲਈ ਬੰਨ ਲਗਾਏ ਗਏ । ਜਿਸ ਦਾ ਇੱਕ ਵੀਡੀਓ ਖਾਲਸਾ ਏਡ ਵੱਲੋਂ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਗਿਆ ਹੈ ।

farmer

ਨਿਰਸਵਾਰਥ ਭਾਵ ਨਾਲ ਕਿਸਾਨ ਭਰਾਵਾਂ ਦੀ ਸੇਵਾ ਕਰ ਰਹੇ ਇਨ੍ਹਾਂ ਵਲੰਟੀਅਰਸ ਨੂੰ ਸਭ ਸਲਾਮ ਕਰ ਰਹੇ ਹਨ । ਇਸ ਦੇ ਨਾਲ ਹੀ ਖਾਲਸਾ ਏਡ ਵੱਲੋਂ ਇੱਕ ਹੋਰ ਵੀਡੀਓ ਸਾਂਝਾ ਕੀਤਾ ਹੈ । ਜਿਸ ‘ਚ ਠੀਕਰੀ ਪਹਿਰੇ ਲਈ ਜਾਣ ਵਾਲੇ ਵਲੰਟੀਅਰ ਨੂੰ ਲੰਮੇ ਬੂਟ ਮੁੱਹਈਆ ਕਰਵਾਏ ਗਏ ਹਨ ਤਾਂ ਕਿ ਪਹਿਰੇ ਦੌਰਾਨ ਕਿਸੇ ਵੀ ਤਰ੍ਹਾਂ ਕੋਈ ਦਿੱਕਤ ਪੇਸ਼ ਨਾ ਆਏ।

 

View this post on Instagram

 

A post shared by Khalsa Aid India (@khalsaaid_india)

Related Post