ਪਟਿਆਲਾ ‘ਚ ਕਿਸਾਨਾਂ ਨੇ ਮੁੜ ਰੁਕਵਾਈ ਜਾਨ੍ਹਵੀ ਕਪੂਰ ਦੀ ਫ਼ਿਲਮ ਦੀ ਸ਼ੂਟਿੰਗ

By  Rupinder Kaler January 30th 2021 05:37 PM

ਜਾਨ੍ਹਵੀ ਕਪੂਰ ਜੋ ਕਿ ਏਨੀਂ ਦਿਨੀਂ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ‘ਚ ਆਪਣੀ ਫ਼ਿਲਮ ‘ਗੁੱਡ ਲਕ ਜੈਰੀ’ ਦੀ ਸ਼ੂਟਿੰਗ ਕਰ ਰਹੀ ਹੈ । ਪਰ ਇਸ ਸ਼ੂਟਿੰਗ ਨੂੰ ਅੱਜ ਮੁੜ ਤੋਂ ਰੁਕਵਾ ਦਿੱਤਾ ਗਿਆ । ਅੱਜ ਉਹ ਪੰਜਾਬ ਦੇ ਪਟਿਆਲਾ ਸ਼ਹਿਰ ‘ਚ ਆਪਣੀ ਫ਼ਿਲਮ ਦਾ ਸ਼ੂਟ ਕਰ ਰਹੀ ਸੀ । ਦਰਅਸਲ ਕਿਸਾਨਾਂ ਵੱਲੋਂ ਜਾਨ੍ਹਵੀ ਦੀ ਇਸ ਫ਼ਿਲਮ ਦੀ ਸ਼ੂਟਿੰਗ ਰੁਕਵਾਈ ਗਈ ਹੈ ।

jahnavi

 

ਕਿਸਾਨਾਂ ਦਾ ਕਹਿਣਾ ਹੈ ਕਿ ਜਾਨ੍ਹਵੀ ਕਿਸਾਨਾਂ ਦੇ ਹੱਕ ‘ਚ ਖੁੱਲ ਕੇ ਸਾਹਮਣੇ ਆਵੇ । ਦੱਸ ਦਈਏ ਕਿ ਕੁਝ ਦਿਨ ਪਹਿਲਾਂ ਉਨ੍ਹਾਂ ਦੀ ਸ਼ੂਟਿੰਗ ਪੰਜਾਬ ਦੇ ਫਤਿਹਗੜ੍ਹ ਸਾਹਿਬ ‘ਚ ਚੱਲ ਰਹੀ ਸੀ, ਉੱਥੇ ਵੀ ਫ਼ਿਲਮ ਦੀ ਸ਼ੂਟਿੰਗ ਰੁਕਵਾਈ ਗਈ ਸੀ ਪਰ ਜਾਨ੍ਹਵੀ ਵੱਲੋਂ ਕਿਸਾਨਾਂ ਦਾ ਸਮਰਥਨ ਕਰਨ ਤੋਂ ਬਾਅਦ ਸ਼ੂਟਿੰਗ ਸ਼ੁਰੂ ਹੋ ਗਈ ਸੀ । ਪਰ ਕਿਸਾਨਾਂ ਦੀ ਮੰਗ ਹੈ ਕਿਸੀ ਜਾਨ੍ਹਵੀ ਸਾਹਮਣੇ ਆਵੇ ਤੇ ਕਿਸਾਨਾਂ ਦਾ ਖੁਲ੍ਹ ਕੇ ਸਮਰਥਨ ਕਰੇ।

ਹੋਰ ਪੜ੍ਹੋ : ਹੁਸਨ ਅਤੇ ਹੁਨਰ ਦਾ ਮੁਕਾਬਲਾ, ਵੇਖੋ ਮਿਸ ਪੀਟੀਸੀ ਪੰਜਾਬੀ 2021 ਹਰ ਸੋਮਵਾਰ ਤੋਂ ਵੀਰਵਾਰ ਤੱਕ

jahnavi

ਕੁਝ ਦਿਨ ਪਹਿਲਾਂ ਭੁਪਿੰਦਰਾ ਰੋਡ 'ਤੇ ਫਿਲਮ ਦੀ ਟੀਮ ਸ਼ੂਟਿੰਗ ਕਰਨ ਲਈ ਵੀ ਜਦ ਜਾਨਵੀ ਪਹੁੰਚੀ ਸੀ। ਉਸ ਵੇਲੇ ਵੀ ਵਰੋਧ ਹੋਇਆ ਸੀ। ਮੌਕੇ 'ਤੇ ਮੌਜੂਦ ਕਿਸਾਨਾਂ ਨੇ ਕਿਹਾ ਕਿਕੇਂਦਰ ਸਰਕਾਰ ਕਿਸਾਨਾਂ ਦੀ ਸੁਣਵਾਈ ਨਹੀਂ ਕਰ ਰਹੀ ਹੈ ਅਤੇ ਲੋਕਾਂ ਦੇ ਸਿਰ 'ਤੇ ਬੁਲੰਦੀਆਂ ਛੂਹਣ ਵਾਲੇ ਬਾਲੀਵੁੱਡ ਫ਼ਿਲਮੀ ਸਿਤਾਰਿਆਂ ਵੱਲੋਂ ਵੀ ਕਿਸਾਨਾਂ ਦੇ ਹੱਕ ਵਿੱਚ ਹਾਅ ਦਾ ਨਾਅਰਾ ਨਹੀਂ ਮਾਰਿਆ ਜਾ ਰਿਹਾ ਹੈ।

janhvi

ਇਸ ਕਰਕੇ ਜਦੋਂ ਤਕ ਖੇਤੀ ਕਾਨੂੰਨ ਰੱਦ ਨਹੀਂ ਹੁੰਦੇ ਉਦੋਂ ਤਕ ਕਿਸਾਨ ਕਿਸੇ ਵੀ ਹਿੰਦੀ ਫ਼ਿਲਮ ਦੀ ਸ਼ੂਟਿੰਗ ਪੰਜਾਬ ਵਿੱਚ ਨਹੀਂ ਹੋਣ ਦੇਣਗੇ।

Related Post