ਤੇਜ਼ ਗੇਂਦਬਾਜ਼ ਬਲਵਿੰਦਰ ਸਿੰਘ ਸੰਧੂ ਤੋਂ ਟਰੇਨਿੰਗ ਲੈਂਦੇ ਨਜ਼ਰ ਆਏ ਰੀਲ ਲਾਈਫ਼ ਦੇ ਬਲਵਿੰਦਰ ਸਿੰਘ ਸੰਧੂ

By  Aaseen Khan April 15th 2019 02:04 PM

ਤੇਜ਼ ਗੇਂਦਬਾਜ਼ ਬਲਵਿੰਦਰ ਸਿੰਘ ਸੰਧੂ ਤੋਂ ਟਰੇਨਿੰਗ ਲੈਂਦੇ ਨਜ਼ਰ ਆਏ ਰੀਲ ਲਾਈਫ਼ ਦੇ ਬਲਵਿੰਦਰ ਸਿੰਘ ਸੰਧੂ: ਕਬੀਰ ਖ਼ਾਨ ਦੇ ਨਿਰਦੇਸ਼ਨ 'ਚ ਅਗਲੇ ਸਾਲ ਰਿਲੀਜ਼ ਹੋਣ ਵਾਲੀ ਸਪੋਰਟਜ਼ ਡਰਾਮਾ ਫ਼ਿਲਮ '83' ਜਿਸ ਦੀਆਂ ਤਿਆਰੀਆਂ ਹਿਮਾਚਲ ਪ੍ਰਦੇਸ਼ ਦੇ ਧਰਮਸ਼ਾਲਾ ਦੇ ਸਟੇਡੀਅਮ 'ਚ ਚੱਲ ਰਹੀਆਂ ਹਨ। ਆਏ ਦਿਨ ਹੀ ਫ਼ਿਲਮ ਦੀ ਸਟਾਰ ਕਾਸਟ ਵੱਲੋਂ ਸ਼ੋਸ਼ਲ ਮੀਡੀਆ 'ਤੇ 1983 ਦੇ ਵਰਲਡ ਕੱਪ ਵਿਜੇਤਾ ਟੀਮ ਦੇ ਅਸਲੀ ਨਾਇਕਾਂ ਨਾਲ ਤਸਵੀਰਾਂ ਸਾਹਮਣੇ ਆ ਰਹੀਆਂ ਹਨ। ਪੰਜਾਬ ਦੇ ਮਸ਼ਹੂਰ ਗਾਇਕ ਤੇ ਅਦਾਕਾਰ ਐਮੀ ਵਿਰਕ ਤੇਜ਼ ਗੇਂਦਬਾਜ਼ ਬਲਵਿੰਦਰ ਸਿੰਘ ਸੰਧੂ ਦੀ ਭੂਮਿਕਾ ਨਿਭਾਉਂਦੇ ਹੋਏ ਨਜ਼ਰ ਆਉਣਗੇ।ਉੱਥੇ ਹੀ ਰਣਵੀਰ ਸਿੰਘ ਕਪਿਲ ਦੇਵ ਹੋਰਾਂ ਦਾ ਰੋਲ ਨਿਭਾ ਰਹੇ ਹਨ।

 

View this post on Instagram

 

83 squad with jimmm paaa n ballu sir ??... @83thefilm @kabirkhankk @ranveersingh @harrdysandhu @saqibsaleem @actorjiiva @rbadree @iamchiragpatil @thejatinsarna @issahilkhattar @dhairya275 @nishantdahhiya @adinathkothare @dinkersharmaa @teambodywarrior ... WAHEGURU ??

A post shared by Ammy Virk ( ਐਮੀ ਵਿਰਕ ) (@ammyvirk) on Apr 8, 2019 at 12:20am PDT

ਬਲਵਿੰਦਰ ਸਿੰਘ ਸੰਧੂ ਜਿੰਨ੍ਹਾਂ ਨੇ ਫਾਈਨਲ ਮੈਚ ’ਚ ਸਭ ਤੋਂ ਯਾਦਗਾਰ ਗੇਂਦ ਸੁੱਟੀ ਸੀ ਅਤੇ ਵੈਸਟਇੰਡੀਜ਼ ਦੇ ਗਾਰਡਨ ਗ੍ਰੀਨਜ਼ ਨੂੰ ਆਪਣੇ ਇਨ-ਸਵਿੰਗਰ ਮੂਵ ਦੇ ਨਾਲ ਹਾਰ ਦਾ ਸਵਾਦ ਚਖਾਇਆ ਸੀ। ਐਮੀ ਵਿਰਕ ਰੀਅਲ ਹੀਰੋ ਤੋਂ ਰੀਲ 'ਤੇ ਜਿਹੜਾ ਕਿਰਦਾਰ ਨਿਭਾਉਣਾ ਹੈ ਉਸ ਦੀ ਟਰੇਨਿੰਗ ਲੈਂਦੇ ਨਜ਼ਰ ਆਏ।

ਹੋਰ ਵੇਖੋ : ਫ਼ਿਲਮ '83' ਦੇ ਰੀਲ ਲਾਈਫ ਦੇ ਨਾਇਕ ਲੈ ਰਹੇ ਨੇ ਰੀਅਲ ਲਾਈਫ ਦੇ ਨਾਇਕਾਂ ਤੋਂ ਟਰੇਨਿੰਗ

 

View this post on Instagram

 

Spinning times are coming up!! Real training with my Reel avatar Balwinder Singh Sandhu sir from the Dharamshala boot camp. #Relive83 @ammyvirk #BalwinderSinghSandhu @ranveersingh @kabirkhankk @mantenamadhu @vishnuinduri @reliance.entertainment @83thefilm Waheguru ??

A post shared by Ammy Virk ( ਐਮੀ ਵਿਰਕ ) (@ammyvirk) on Apr 14, 2019 at 9:24pm PDT

ਫ਼ਿਲਮ 'ਚ ਐਮੀ ਵਿਰਕ ਤੋਂ ਇਲਾਵਾ ਪੰਜਾਬੀ ਗਾਇਕ ਅਤੇ ਅਭਿਨੇਤਾ ਹਾਰਡੀ ਸੰਧੂ ਵੀ ਖਿਡਾਰੀ ਮਦਨ ਲਾਲ ਦਾ ਕਿਰਦਾਰ ਨਿਭਾਉਂਦੇ ਨਜ਼ਰ ਆਉਣਗੇ। ਸਾਰੀ ਰੀਲ ਲਾਈਫ਼ ਦੀ ਟੀਮ ਰੀਅਲ ਲਾਈਫ਼ ਦੇ ਨਾਇਕਾਂ ਤੋਂ ਟਰੇਨਿੰਗ ਲੈ ਕੇ ਫ਼ਿਲਮ ਲਈ ਤਿਆਰੀਆਂ ਕਰ ਰਹੇ ਹਨ। ਐਮੀ ਵਿਰਕ ਦੀ ਬਲਵਿੰਦਰ ਸਿੰਘ ਸੰਧੂ ਨਾਲ ਇਹ ਤਸਵੀਰ ਕਾਫੀ ਵਾਇਰਲ ਹੋ ਰਹੀ ਹੈ।

 

View this post on Instagram

 

With world champion #kapildev sir... WAT A FEELING ? @83thefilm WAHEGURU ??

A post shared by Ammy Virk ( ਐਮੀ ਵਿਰਕ ) (@ammyvirk) on Apr 7, 2019 at 6:56am PDT

Related Post