ਸ਼ਹਿਨਾਜ਼ ਗਿੱਲ ਦੇ ਪਿਤਾ ‘ਤੇ ਹੋਇਆ ਜਾਨਲੇਵਾ ਹਮਲਾ, ਅਣਪਛਾਤੇ ਲੋਕਾਂ ਨੇ ਚਲਾਈਆਂ ਗੋਲੀਆਂ

By  Shaminder December 27th 2021 01:16 PM

ਬਿੱਗ ਬੌਸ ‘ਚ ਆਪਣੀਆਂ ਅਦਾਵਾਂ ਦੇ ਨਾਲ ਹਰ ਕਿਸੇ ਦਾ ਦਿਲ ਜਿੱਤਣ ਵਾਲੀ ਅਦਾਕਾਰਾ ਸ਼ਹਿਨਾਜ਼ ਗਿੱਲ (Shehnaaz Gill) ਅਕਸਰ ਚਰਚਾ ‘ਚ ਰਹਿੰਦੀ ਹੈ । ਪਰ ਸਿਧਾਰਥ ਸ਼ੁਕਲਾ ਦੀ ਮੌਤ ਤੋਂ ਬਾਅਦ ਉਹ ਕਾਫੀ ਬੁਰੇ ਦੌਰ ‘ਚੋਂ ਗੁਜ਼ਰ ਰਹੀ ਹੈ । ਹਾਲਾਂਕਿ ਉਸ ਦੀ ਜ਼ਿੰਦਗੀ ਹੌਲੀ ਹੌਲੀ ਪਟਰੀ ‘ਤੇ ਆ ਰਹੀ ਹੈ । ਪਰ ਇਸੇ ਦੌਰਾਨ ਉਸ ਦੇ ਪਿਤਾ ਦੇ ਨਾਲ ਜੁੜੀ ਇੱਕ ਖ਼ਬਰ ਸਾਹਮਣੇ ਆਈ ਹੈ ।ਖਬਰਾਂ ਮੁਤਾਬਿਕ ਸ਼ਹਿਨਾਜ਼ ਗਿੱਲ ਦੇ ਪਿਤਾ (Father) ਸੰਤੋਖ ਸਿੰਘ (Santokh Singh)  'ਤੇ ਜਾਨਲੇਵਾ ਹਮਲਾ ਹੋਇਆ ਹੈ ।

Shehnaaz Gill, image From instagram

ਹੋਰ ਪੜ੍ਹੋ  : ਸੰਨੀ ਲਿਓਨੀ ਨੂੰ ਆਪਣੇ ਅਤੀਤ ਕਾਰਨ ਕਈ ਮੁਸ਼ਕਿਲਾਂ ਆਈਆਂ ਪੇਸ਼, ਅਦਾਕਾਰਾਂ ਦੀਆਂ ਪਤਨੀਆਂ ਸੰਨੀ ਨਾਲ ਨਹੀਂ ਸਨ ਕਰਨ ਦਿੰਦੀਆਂ ਕੰਮ

ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਬੀਤੀ ਰਾਤ ਸੰਤੋਖ ਸਿੰਘ 'ਤੇ ਕੁਝ ਅਣਪਛਾਤੇ ਵਿਅਕਤੀਆਂ ਵੱਲੋਂ ਗੋਲੀ ਚਲਾਈਆਂ ਗਈਆਂ ਨੇ । ਇਸ ਹਮਲੇ 'ਚ ਸੰਤੋਖ ਸਿੰਘ ਦੀ ਜਾਨ ਤਾਂ ਬੱਚ ਗਈ ਪਰ ਇਸ ਘਟਨਾ ਤੋਂ ਬਾਅਦ ਇਲਾਕੇ 'ਚ ਕਾਫੀ ਦਹਿਸ਼ਤ ਪਾਈ ਜਾ ਰਹੀ ਏ ।

shehnaaz father,, image From google

ਖਬਰਾਂ ਮੁਤਾਬਿਕ ਬੀਤੀ ਰਾਤ ਸੰਤੋਖ ਸਿੰਘ ਆਪਣੇ ਡਰਾਈਵਰ ਨਾਲ ਕਾਰ ਵਿੱਚ ਘਰ ਪਰਤ ਰਿਹਾ ਸੀ ਤਾਂ ਕੁਝ ਵਿਅਕਤੀਆਂ ਨੇ ਉਸ ’ਤੇ ਗੋਲੀਆਂ ਚਲਾ ਦਿੱਤੀਆਂ। ਫਿਲਹਾਲ ਪੁਲਿਸ ਨੇ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਏ। ਦੱਸ ਦੇਈਏ ਕਿ ਸੰਤੋਖ ਸਿੰਘ ਗਿੱਲ ਕੁਝ ਦਿਨ ਪਹਿਲਾਂ ਹੀ ਭਾਜਪਾ ਵਿੱਚ ਸ਼ਾਮਲ ਹੋਏ ਨੇ ।

 

View this post on Instagram

 

A post shared by Shehnaaz Gill (@shehnaazgill)

ਉਹਨਾਂ ਨੂੰ ਖਡੂਰ ਸਾਹਿਬ ਤੋਂ ਟਿਕਟ ਮਿਲ ਸਕਦੀ ਹੈ।ਸ਼ਹਿਨਾਜ਼ ਗਿੱਲ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ।ਪਾਲੀਵੁੱਡ ਦੀਆਂ ਕਈ ਫ਼ਿਲਮਾਂ ‘ਚ ਕੰਮ ਕੀਤਾ ਹੈ ।ਹਾਲ ਹੀ ‘ਚ ਉਸ ਦੀ ਫ਼ਿਲਮ ਦਿਲਜੀਤ ਦੋਸਾਂਝ ਦੇ ਨਾਲ ਆਈ ਸੀ ‘ਹੌਂਸਲਾ ਰੱਖ’ । ਇਸ ਫ਼ਿਲਮ ਦੇ ਨਾਲ ਸ਼ਹਿਨਾਜ਼ ਨੇ ਆਪਣੀ ਵੱਖਰੀ ਪਛਾਣ ਬਣਾਈ ਹੈ ।

 

Related Post