ਫ਼ਤਿਹਵੀਰ ਦੀ ਅੰਤਿਮ ਅਰਦਾਸ, ਗਾਇਕ ਜੀ-ਖ਼ਾਨ ਨੇ ਕੁਝ ਇਸ ਤਰ੍ਹਾਂ ਦਿੱਤੀ ਸਰਧਾਂਜਲੀ, ਵੀਡੀਓ ਵਾਇਰਲ 

By  Rupinder Kaler June 20th 2019 06:21 PM

ਬੋਰਵੈੱਲ ਵਿੱਚ ਡਿੱਗਣ ਨਾਲ ਦੋ ਸਾਲਾਂ ਦੇ ਫ਼ਤਿਹਵੀਰ ਸਿੰਘ ਦੀ ਦਰਦਨਾਕ ਮੌਤ ਤੋਂ ਬਾਅਦ ਫ਼ਤਿਹਵੀਰ ਸਿੰਘ ਦੀ ਅੰਤਿਮ ਅਰਦਾਸ ਹੋਈ। ਇਸ ਮੌਕੇ ਕਈ ਸਖਸ਼ੀਅਤਾਂ ਫ਼ਤਿਹਵੀਰ ਨੂੰ ਸ਼ਰਧਾਂਜਲੀ ਦੇਣ ਪੁੱਜੀਆਂ । ਇਸ ਮੌਕੇ ਸਮਾਜ ਸੇਵੀ ਸੰਸਥਾ ਨੇ ਫ਼ਤਿਹਵੀਰ ਦੀ ਯਾਦ ਵਿੱਚ ਲੋਕਾਂ ਨੂੰ ਬੂਟੇ ਵੰਡੇ ਤੇ ਹਰਿਆਵਲ ਮੁਹਿੰਮ ਚਲਾਉਣ ਦਾ ਐਲਾਨ ਕੀਤਾ ।

https://www.instagram.com/p/BygE9r7n9VL/

https://www.instagram.com/p/Byjsa4KlLaj/

ਫਤਿਹਵੀਰ ਦੀ ਅੰਤਿਮ ਅਰਦਾਸ ਤੇ ਸੋਸ਼ਲ ਮੀਡੀਆ ਤੇ ਗਾਇਕ ਜੀ ਖ਼ਾਨ ਦਾ ਇੱਕ ਵੀਡੀਓ ਕਾਫੀ ਵਾਇਰਲ ਹੋ ਰਿਹਾ ਹੈ । ਇਸ ਵੀਡੀਓ ਵਿੱਚ ਗਾਇਕ ਜੀ ਖ਼ਾਨ ਆਪਣੇ ਹੀ ਅੰਦਾਜ਼ ਵਿੱਚ ਫ਼ਤਿਹਵੀਰ ਨੂੰ ਸਰਧਾਂਜਲੀ ਦਿੰਦਾ ਨਜ਼ਰ ਆ ਰਿਹਾ । ਜੀ ਖ਼ਾਨ ਵੱਲੋਂ ਸਾਂਝੇ ਕੀਤੇ ਇਹ ਬੋਲ ਬਹੁਤ ਹੀ ਭਾਵੁਕ ਹਨ ।

https://www.youtube.com/watch?v=MI3Y7CHZf9A

ਇੱਥੇ ਤੁਹਾਨੂੰ ਦੱਸ ਦਿੰਦੇ ਹਾਂ ਕਿ ਪਿੰਡ ਭਗਵਾਨਪੁਰਾ ਦਾ ਦੋ ਸਾਲਾ ਫ਼ਤਿਹਵੀਰ ਸਿੰਘ ਖੇਡਦਾ ਹੋਇਆ 150 ਫੁੱਟ ਡੂੰਘੇ ਬੋਰਵੈੱਲ ਵਿੱਚ ਡਿੱਗ ਗਿਆ ਸੀ ਜਿਸ ਕਰਕੇ ਉਸ ਦੀ ਮੌਤ ਹੋ ਗਈ ਸੀ। ਉਸ ਨੂੰ ਬੋਰਵੈੱਲ ਵਿੱਚੋਂ ਬਾਹਰ ਕੱਢਣ ਲਈ ਲਗਾਤਾਰ 5 ਦਿਨ ਬਚਾਅ ਕਾਰਜ ਚੱਲੇ ਪਰ ਛੇਵੇਂ ਦਿਨ ਬੋਰਵੈੱਲ ਵਿੱਚੋਂ ਫ਼ਤਹਿਵੀਰ ਦੀ ਲਾਸ਼ ਨੂੰ ਬਾਹਰ ਕੱਢਿਆ ਗਿਆ।

Related Post