ਦੇਖੋ ਫਾਦਰ ਡੇਅ 'ਤੇ, ਐਮੀ ਵਿਰਕ ਨੇ ਆਪਣੇ ਮਾਪਿਆਂ ਦੀਆਂ ਰੀਝਾਂ ਕਿਸ ਤਰ੍ਹਾਂ ਕੀਤੀਆਂ ਪੂਰੀਆਂ 

By  Rupinder Kaler June 15th 2019 06:25 PM

ਅੱਜ ਫਾਦਰ ਡੇਅ ਮਨਾਇਆ ਜਾ ਰਿਹਾ ਹੈ । ਇਸ ਦਿਨ ਨੂੰ ਲੈ ਕੇ ਕਈ ਫ਼ਿਲਮੀ ਤੇ ਮਿਊਜ਼ਿਕ ਇੰਡਸਟਰੀ ਦੇ ਸਿਤਾਰਿਆਂ ਨੇ ਆਪਣੇ ਸੋਸ਼ਲ ਮੀਡੀਆ ਅਕਾਉਂਟ ਤੇ ਪੋਸਟਾਂ ਸ਼ੇਅਰ ਕੀਤੀਆ ਹਨ । ਗੱਲ ਗਾਇਕ ਐਮੀ ਵਿਰਕ ਦੀ ਕੀਤੀ ਜਾਵੇ ਤਾਂ ਇਸ ਵਾਰ ਐਮੀ ਵਿਰਕ, ਇਸ ਦਿਨ ਦੀ ਖੁਸ਼ੀ ਆਪਣੇ ਪਿਤਾ ਨਾਲ ਸਾਂਝੀ ਨਹੀਂ ਕਰ ਸਕਣਗੇ ਕਿਉਂਕਿ ਉਹ 83 ਦੀ ਸ਼ੂਟਿੰਗ ਲਈ ਇੰਗਲੈਂਡ ਗਏ ਹੋਏ ਹਨ ।

https://www.instagram.com/p/BxKr9eGjItN/

ਜੇਕਰ ਦੇਖਿਆ ਜਾਵੇ ਤਾਂ ਅੱਜ ਦੇ ਦਿਨ ਐਮੀ ਆਪਣੇ ਪਿਤਾ ਨੂੰ ਬਹੁਤ ਮਿਸ ਕਰਦੇ ਹੋਣਗੇ । ਐਮੀ ਵਿਰਕ ਦਾ ਆਪਣੇ ਪਿਤਾ ਨਾਲ ਬਹੁਤ ਲਗਾਅ ਹੈ । ਕੁਝ ਦਿਨ ਪਹਿਲਾਂ ਹੀ ਐਮੀ ਵਿਰਕ ਨੇ ਆਪਣੇ ਪਿਤਾ ਨੂੰ ਇੱਕ ਲਗਜ਼ਰੀ ਕਾਰ ਗਿਫਟ ਕੀਤੀ ਸੀ । ਇਸ ਨਵੀਂ ਕਾਰ ਨੂੰ ਲੈ ਕੇ ਉਹਨਾਂ ਨੇ ਇੱਕ ਪੋਸਟ ਵੀ ਪਾਈ ਸੀ ।

https://www.instagram.com/p/BxNWsEhFfVx/

ਐਮੀ ਵਿਰਕ ਭਾਵੇਂ ਫਾਦਰ ਡੇਅ ਆਪਣੇ ਪਿਤਾ ਨਾਲ ਨਹੀਂ ਮਨਾ ਰਹੇ ਪਰ ਉਹਨਾਂ ਦੇ ਪਿਤਾ ਉਹਨਾਂ ਦੇ ਦਿਲ ਵਿੱਚ ਵੱਸਦੇ ਹਨ ।  ਜਿਸ ਦਾ ਅਹਿਸਾਸ ਉਹਨਾਂ ਤੋਂ ਵੱਧ ਹੋਰ ਕਿਸੇ ਨੂੰ ਨਹੀਂ ਹੈ ।

Related Post