ਸੌਂਫ ਖਾਣ ਵਿੱਚ ਹੀ ਸਵਾਦ ਨਹੀਂ ਹੁੰਦੀ ਬਲਕਿ ਕਈ ਬਿਮਾਰੀਆਂ ਵੀ ਕਰਦੀ ਹੈ ਦੂਰ

By  Rupinder Kaler January 5th 2021 06:38 PM

ਸੌਂਫ ਵਿਚ ਐਂਟੀ ਆਕਸੀਡੈਂਟ, ਵਿਟਾਮਿਨ A, B, ਅਮੀਨੋ ਐਸਿਡ, ਕਾਪਲੈਕਸ, ਵਿਟਾਮਿਨ C ਤੇ D ਵਰਗੇ ਜ਼ਰੂਰੀ ਤੱਤ ਹੁੰਦੇ ਹਨ ।ਜੇਕਰ ਸੌਂਫ ਦਾ ਪਾਣੀ ਪੀਤਾ ਜਾਵੇ ਤਾਂ ਇਸ ਨਾਲ ਕਈ ਬਿਮਾਰੀਆਂ ਨੂੰ ਦੂਰ ਰੱਖਿਆ ਜਾ ਸਕਦਾ ਹੈ । ਸੌਂਫ ਦਾ ਪਾਣੀ ਪੀਣ ਨਾਲ ਦਿਲ ਦੀਆਂ ਸਮੱਸਿਆਵਾਂ ਦੂਰ ਹੁੰਦੀਆਂ ਹਨ।

ਹੋਰ ਪੜ੍ਹੋ :

ਰੇਸ਼ਮ ਸਿੰਘ ਅਨਮੋਲ ਨੇ ਕਿਸਾਨ ਅੰਦੋਲਨ ਤੋਂ ਕਿਸਾਨੀ ਝੰਡੇ ਦੇ ਨਾਲ ਸ਼ੇਅਰ ਕੀਤੀ ਇਹ ਤਸਵੀਰ, ਦਰਸ਼ਕਾਂ ਨੂੰ ਆਈ ਖੂਬ ਪਸੰਦ

ਸ਼ਿਲਪਾ ਸ਼ੈੱਟੀ ਗੋਆ ‘ਚ ਨਵਾਂ ਸਾਲ ਮਨਾਉਣ ਤੋਂ ਬਾਅਦ ਪਰਤੀ, ਬੇਟੀ ਸਮੀਸ਼ਾ ਦੇ ਨਾਲ ਵੀਡੀਓ ਹੋ ਰਿਹਾ ਵਾਇਰਲ

ਮਸੂੜਿਆਂ ਲਈ ਸੌਂਫ ਦਾ ਪਾਣੀ ਬੇਹੱਦ ਕਾਰਗਰ ਹੈ। ਰੋਜ਼ਾਨਾ ਸੌਂਫ ਦਾ ਪਾਣੀ ਪੀਣ ਨਾਲ ਯਾਦਾਸ਼ਤ ਚੰਗੀ ਹੁੰਦੀ ਹੈ। ਰੋਜ਼ਾਨਾ ਸੌਂਫ ਦਾ ਪਾਣੀ ਪੀਣ ਨਾਲ ਅੱਖਾਂ ਦੀ ਰੌਸ਼ਨੀ ਤੇਜ਼ ਹੁੰਦੀ ਹੈ। ਜੇ ਰੋਜ਼ਾਨਾ 5-6 ਗ੍ਰਾਮ ਸੌਂਫ ਖਾਧੀ ਜਾਏ ਤਾਂ ਲੀਵਰ ਠੀਕ ਰਹਿੰਦਾ ਹੈ।

ਰੋਜ਼ਾਨਾ ਮਿਸ਼ਰੀ ਨਾਲ ਸੌਂਫ ਖਾਣ ਨਾਲ ਆਵਾਜ਼ ਚੰਗੀ ਹੁੰਦੀ ਹੈ। ਖੰਘ ਦੀ ਸਮੱਸਿਆ ਵੀ ਨਹੀਂ ਰਹਿੰਦੀ। ਸੌਂਫ ਕੋਲੈਸਟ੍ਰੋਲ ਪੱਧਰ ਵੀ ਕਾਬੂ ‘ਚ ਰੱਖਦਾ ਹੈ। ਜੇ ਇੱਕ ਚੱਮਚ ਸੌਂਫ ਨੂੰ 2 ਕੱਪ ਪਾਣੀ ਵਿੱਚ ਉਬਾਲ ਕੇ ਪੀਤਾ ਜਾਏ ਤਾਂ ਅੰਤੜੀਆਂ ਚੰਗੀਆਂ ਰਹਿੰਦੀਆਂ ਹਨ ਤੇ ਖਾਂਸੀ ਗਾਇਬ ਹੋ ਜਾਂਦੀ ਹੈ।

Related Post