ਪੱਕੇ ਦੋਸਤ ਸਨ ਵਿਨੋਦ ਖੰਨਾ ਤੇ ਫ਼ਿਰੋਜ ਖ਼ਾਨ, ਇਕੋ ਤਰੀਕ ਨੂੰ ਹੋਇਆ ਸੀ ਦੋਨਾਂ ਦਾ ਦਿਹਾਂਤ

By  Rupinder Kaler April 27th 2020 05:37 PM

ਬਾਲੀਵੁੱਡ ਸਿਤਾਰਿਆਂ ਵਿੱਚ ਦੋਸਤੀ ਹੋਣਾ ਆਮ ਗੱਲ ਹੈ, ਪਰ ਉਸ ਦੋਸਤੀ ਨੂੰ ਕਈ ਸਾਲ ਨਿਭਾਉਣਾ ਆਮ ਗੱਲ ਨਹੀਂ ਹੈ । ਇਹਨਾਂ ਸਿਤਾਰਿਆਂ ਵਿੱਚ ਬਹੁਤ ਘੱਟ ਸਿਤਾਰੇ ਹਨ, ਜਿਹੜੇ ਇਸ ਦੋਸਤੀ ਨੂੰ ਅੱਗੇ ਲੈ ਕੇ ਜਾਂਦੇ ਹੋਣ, ਜਿਸ ਦੀ ਮਿਸਾਲ ਪੂਰੀ ਦੁਨੀਆ ਦਿੰਦੀ ਹੋਵੇ । ਇਸ ਲਿਸਟ ਵਿੱਚ ਨਾਂ ਆਉਂਦਾ ਹੈ ਉਹਨਾਂ ਸਿਤਾਰਿਆਂ ਦਾ ਜਿਹੜੇ ਅੱਜ ਸਾਡੇ ਵਿੱਚ ਨਹੀਂ ਹਨ । ਜੀ ਹਾਂ ਇਹ ਸਿਤਾਰੇ ਹਨ ਫ਼ਿਰੋਜ ਖ਼ਾਨ ਅਤੇ ਵਿਨੋਦ ਖੰਨਾ । ਅੱਜ ਦੇ ਹੀ ਦਿਨ ਯਾਨੀ 27 ਅਪ੍ਰੈਲ 2009 ਨੂੰ ਫ਼ਿਰੋਜ ਖ਼ਾਨ ਨੇ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ ਸੀ ।

ਇਸੇ ਤਰ੍ਹਾਂ ਵਿਨੋਦ ਖੰਨਾ ਨੇ ਵੀ 27 ਅਪ੍ਰੈਲ 2017 ਨੂੰ ਅਲਵਿਦਾ ਕਹਿ ਦਿੱਤਾ ਸੀ । ਇਨ੍ਹਾਂ ਦੋਹਾਂ ਸਿਤਾਰਿਆਂ ਦੀ ਮੌਤ ਵੀ ਕੈਂਸਰ ਦੀ ਬਿਮਾਰੀ ਨਾਲ ਹੋਈ ਸੀ । 1976 ਵਿੱਚ ਆਈ ਫ਼ਿਲਮ ‘ਸ਼ੰਕਰ ਸ਼ੰਭੂ’ ਵਿਚ ਵਿਨੋਦ ਖੰਨਾ ਤੇ ਫ਼ਿਰੋਜ ਖ਼ਾਨ ਇੱਕਠੇ ਨਜ਼ਰ ਆਏ ਸਨ । ਇਸ ਫ਼ਿਲਮ ਵਿੱਚ ਦੋਹਾਂ ਦੀ ਜੋੜੀ ਨੂੰ ਕਾਫੀ ਪਸੰਦ ਕੀਤਾ ਗਿਆ ਸੀ । ਇਸ ਜੋੜੀ ਦੀ ਫ਼ਿਲਮ ‘ਕੁਰਬਾਨੀ’ ਨੂੰ ਵੀ ਕਾਫੀ ਪਸੰਦ ਕੀਤਾ ਗਿਆ ਸੀ ।

ਇਹ ਫ਼ਿਲਮ ਹਿੱਟ ਹੋਈ ਸੀ ਤੇ ਇਸ ਦੇ ਨਾਲ ਹੀ ਦੋਹਾਂ ਦੀ ਦੋਸਤੀ ਵੀ ਮਜ਼ਬੂਤ ਹੋਈ ਸੀ । ਇਸ ਫ਼ਿਲਮ ਤੋਂ ਬਾਅਦ ਵਿਨੋਦ ਖੰਨਾ ਓਸ਼ੋ ਦੇ ਆਸ਼ਰਮ ਚਲੇ ਗਏ । ਵਿਨੋਦ ਆਸ਼ਰਮ ਵਿੱਚ ਮਾਲੀ ਦਾ ਕੰਮ ਕਰਦੇ ਸਨ ।

ਓਸ਼ੋ ਨਾਲ ਜੁੜੇ ਵਿਵਾਦਾਂ ਤੋਂ ਬਾਅਦ ਜਦੋਂ ਉਹ ਬਾਲੀਵੁੱਡ ਵਿੱਚ ਆਪਣੀ ਦੂਸਰੀ ਪਾਰੀ ਸ਼ੁਰੂ ਕਰਨ ਜਾ ਰਹੇ ਸਨ ਤਾਂ ਫ਼ਿਰੋਜ ਖ਼ਾਨ ਨੇ ਉਨ੍ਹਾਂ ਦੀ ਮਦਦ ਕੀਤੀ ਸੀ । ਉਦੋਂ ਫ਼ਿਰੋਜ਼ ਨੇ ਉਹਨਾਂ ਨਾਲ ਦਇਆਵਾਨ ਸਾਈਨ ਕੀਤੀ ਸੀ । ਫ਼ਿਲਮ ਵਿੱਚ ਵਿਨੋਦ ਅਤੇ ਮਾਧੁਰੀ ਦੀਕਸ਼ਿਤ ਲੀਡ ਰੋਲ ਵਿੱਚ ਸਨ ।

Related Post