ਫ਼ਿਲਮ ਲਾਵਾਂ ਫੇਰੇ ਵਿਚ ਹੈਪ੍ਪੀ ਰਾਏਕੋਟੀ ਨੇ ਸਜਾਏ ਕੱਚੇ ਪੱਕੇ ਸੁਪਨੇ, ਵੇਖੋ ਗੀਤ

By  Gourav Kochhar February 12th 2018 11:09 AM -- Updated: February 12th 2018 11:41 AM

16 ਫਰਵਰੀ ਨੂੰ ਸਿਨੇਮਾਘਰਾਂ 'ਚ ਧੁੰਮਾਂ ਪਾਉਣ ਵਾਲੀ ਪੰਜਾਬੀ ਫਿਲਮ 'ਲਾਵਾਂ ਫੇਰੇ' ਦਾ ਪੰਜਵਾਂ ਗੀਤ 'ਕੱਚੇ ਪੱਕੇ ਸੁਪਨੇ' ਰਿਲੀਜ਼ ਹੋ ਚੁੱਕਾ ਹੈ। ਇਸ ਗੀਤ ਦੇ ਲੇਖਕ ਤੇ ਗਾਇਕ ਹੈਪੀ ਰਾਏਕੋਟੀ ਹਨ। ਗੀਤ 'ਕੱਚੇ ਪੱਕੇ ਸੁਪਨੇ' ਦਾ ਸੰਗੀਤ ਗੁਰਮੀਤ ਸਿੰਘ ਵਲੋਂ ਸ਼ਿੰਗਾਰਿਆ ਗਿਆ ਹੈ।

ਇਸ ਗੀਤ 'ਚ ਰੁਬਿਨਾ ਬਾਜਵਾ ਤੇ ਰੌਸ਼ਨ ਪ੍ਰਿੰਸ ਦੀ ਕਿਊਟ ਕੈਮਿਸਟਰੀ ਦੇਖਣ ਨੂੰ ਮਿਲ ਰਹੀ ਹੈ। ਦੱਸ ਦੇਈਏ ਕਿ 'ਲਾਵਾਂ ਫੇਰੇ' ਫਿਲਮ 'ਚ ਰੌਸ਼ਨ ਪ੍ਰਿੰਸ ਤੇ ਰੁਬਿਨਾ ਬਾਜਵਾ ਮੁੱਖ ਭੂਮਿਕਾ 'ਚ ਨਜ਼ਰ ਆਉਣਗੇ। ਦੱਸਣਯੋਗ ਹੈ ਕਿ ਫਿਲਮ ਦਾ ਨਿਰਦੇਸ਼ਨ ਸਮੀਪ ਕੰਗ ਨੇ ਕੀਤਾ ਹੈ, ਜਿਸ ਦੀ ਕਹਾਣੀ ਭੁਪਿੰਦਰ ਸਿੰਘ ਨੇ ਲਿਖੀ ਹੈ। ਇਸ ਕਾਮੇਡੀ ਫਿਲਮ 'ਚ ਰੌਸ਼ਨ ਪ੍ਰਿੰਸ Roshan Prince ਤੇ ਰੁਬੀਨਾ ਬਾਜਵਾ ਤੋਂ ਇਲਾਵਾ ਗੁਰਪ੍ਰੀਤ ਘੁੱਗੀ, ਕਰਮਜੀਤ ਅਨਮੋਲ, ਹਾਰਬੀ ਸੰਘਾ, ਨਿਸ਼ਾ ਬਾਨੋ, ਬੀ. ਐੱਨ. ਸ਼ਰਮਾ ਸਮੇਤ ਹੋਰ ਕਈ ਸਿਤਾਰੇ ਆਪਣੀ ਅਦਾਕਾਰੀ ਦੇ ਜੌਹਰ ਦਿਖਾਉਣਗੇ।

Laavan Phere

Related Post