ਬਾਲੀਵੁੱਡ ਤੋਂ ਲੈ ਕੇ ਹਾਲੀਵੁੱਡ ਤੱਕ ਸ਼ੇਖਰ ਕਪੂਰ ਦਾ ਚੱਲਦਾ ਹੈ ਸਿੱਕਾ, ਪਰ ਨਹੀਂ ਰੱਖਦੇ ਕੋਈ ਕਾਰ

By  Rupinder Kaler June 4th 2019 02:04 PM

ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਅਤੇ ਡਾਇਰੈਕਟਰ ਸ਼ੇਖਰ ਕਪੂਰ ਨੇ ਇੱਕ ਟਵੀਟ ਕਰਕੇ ਆਪਣੇ ਬਾਰੇ ਵੱਡਾ ਖੁਲਾਸਾ ਕੀਤਾ ਹੈ । ਉਹਨਾਂ ਨੇ ਟਵੀਟ ਕਰਕੇ ਦੱਸਿਆ ਕਿ ਉਹਨਾਂ ਕੋਲ ਕਾਰ ਨਹੀਂ ਹੈ ਤੇ ਉਹ ਰਿਕਸ਼ੇ ਦੀ ਸਵਾਰੀ ਕਰਦੇ ਹਨ । ਸ਼ੇਖਰ ਕਪੂਰ ਦੇ ਕੰਮ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਨੇ 'ਬੈਂਡਿਟ ਕੁਵੀਨ' ਵਰਗੀਆਂ ਕਈ ਸੁਪਰ ਹਿੱਟ ਫ਼ਿਲਮਾਂ ਬਣਾਈਆਂ ਹਨ।ਸ਼ੇਖਰ ਕਪੂਰ ਦਾ ਸਿੱਕਾ ਸਿਰਫ਼ ਬਾਲੀਵੁੱਡ ਨਹੀਂ ਬਲਕਿ ਹਾਲੀਵੁੱਡ ਵਿੱਚ ਵੀ ਚੱਲਦਾ ਹੈ।

https://twitter.com/shekharkapur/status/1084804178931867651

ਉਹਨਾਂ ਨੇ ਸਾਲ 1998 ਵਿਚ 'ਐਲੀਜ਼ਾਬੇਥ' ਨਾਂਅ ਦੀ ਫ਼ਿਲਮ ਬਣਾਈ ਸੀ।ਸ਼ੇਖਰ ਕਪੂਰ ਦਾ ਮੰਨਣਾ ਹੈ ਕਿ ਮੁੰਬਈ ਵਿਚ ਕਾਰ ਰੱਖਣਾ ਬੇਵਕੂਫ਼ੀ ਹੈ। ਉਹਨਾਂ ਮੁਤਾਬਿਕ ਇਕ ਔਸਤਨ ਸਾਈਜ਼ ਦੀ ਕਾਰ ਲਈ ਅਸੀਂ 6,੦੦,੦੦੦ ਲੀਟਰ ਪਾਣੀ ਵਰਤਦੇ ਹਾਂ, ਇਸ ਤਰ੍ਹਾਂ ਕਰਕੇ ਅਸੀਂ ਪਾਣੀ ਦੀ ਬਰਬਾਦੀ ਕਰਦੇ ਹਾਂ । ਉਹਨਾਂ ਨੇ ਕਿਹਾ ਕਿ ਕੀ ਸਾਨੂੰ ਇਸ ਪਾਣੀ ਦੀ ਵਰਤੋਂ ਫ਼ਸਲਾਂ ਲਈ ਨਹੀਂ ਕਰਨੀ ਚਾਹੀਦੀ।

https://twitter.com/shekharkapur/status/1135532463470460928

ਇਸ ਦੇ ਨਾਲ ਹੀ ਉਹਨਾਂ ਨੇ ਟਵੀਟ ਕਰਕੇ ਕਿਹਾ ਕਿ ਉਹ ਅਕਸਰ ਰਿਕਸ਼ੇ ਦੀ ਵਰਤੋਂ ਕਰਦੇ ਹਨ।ਸ਼ੇਖਰ ਕਪੂਰ ਦੇ ਇਸ ਟਵੀਟ ਤੋਂ ਬਾਅਦ ਕਈ ਕੁਮੇਂਟ ਵੀ ਆਏ ਹਨ । ਉਹਨਾਂ ਦੇ ਪ੍ਰਸ਼ੰਸਕਾਂ ਨੇ ਕਿਹਾ ਹੈ ਕਿ ਜ਼ਿਆਦਾਤਰ ਬਾਲੀਵੁੱਡ ਹਸਤੀਆਂ ਕੋਲ 2੦ ਤੋਂ ਵੀ ਜ਼ਿਆਦਾ ਵਿਦੇਸ਼ੀ ਕਾਰਾਂ ਹਨ। ਇਸ ਤੋਂ ਬਾਅਦ ਸ਼ੇਖਰ ਨੇ ਕਿਹਾ ਕਿ ਉਹਨਾਂ ਨੂੰ ਅਪਣਾ ਸਵੈ-ਮਾਣ ਸਾਬਿਤ ਕਰਨ ਲਈ 2੦ ਵਿਦੇਸ਼ੀ ਕਾਰਾਂ ਦੀ ਲੋੜ ਨਹੀਂ ਹੈ। ਦੱਸ ਦਈਏ ਕਿ 73 ਸਾਲਾ ਸ਼ੇਖਰ ਕਪੂਰ ਲੰਬੇ ਸਮੇਂ ਤੋਂ 'ਪਾਣੀ' ਫ਼ਿਲਮ ਬਣਾਉਣ ਦੀ ਤਿਆਰੀ ਵਿਚ ਹਨ। ਏਨੀਂ ਦਿਨੀਂ ਉਹ ਇਸ ਪ੍ਰਾਜੈਕਟ 'ਤੇ ਕਾਫ਼ੀ ਤੇਜ਼ੀ ਨਾਲ ਕੰਮ ਕਰ ਰਹੇ ਹਨ।

https://twitter.com/shekharkapur/status/1135533775012556800

https://twitter.com/shekharkapur/status/1135413824507371520

Related Post