ਕੋਰੋਨਾ ਵਾਇਰਸ ਕਾਰਨ ਫ਼ਿਲਮ ਇੰਡਸਟਰੀ ਪ੍ਰਭਾਵਿਤ, ਆਰਥਿਕ ਤੰਗੀ ਚੋਂ ਗੁਜ਼ਰ ਰਹੇ ਰਾਜੇਸ਼ ਖੱਟਰ

By  Shaminder May 24th 2021 04:27 PM

ਕੋਰੋਨਾ ਵਾਇਰਸ ਨੇ ਪੂਰੀ ਦੁਨੀਆ ਨੂੰ ਪ੍ਰਭਾਵਿਤ ਕੀਤਾ ਹੈ । ਇਸ ਵਾਇਰਸ ਦੇ ਨਾਲ ਹੁਣ ਤੱਕ ਲੱਖਾਂ ਲੋਕਾਂ ਦੀ ਮੌਤ ਹੋ ਚੁੱਕੀ ਹੈ । ਜਦੋਂਕਿ ਕਈ ਲੋਕ ਇਸ ਵਾਇਰਸ ਦੇ ਨਾਲ ਜੂਝ ਰਹੇ ਹਨ। ਇਸ ਵਾਇਰਸ ਦੇ ਕਾਰਨ ਲੋਕਾਂ ਦੇ ਕੰਮ ਧੰਦੇ ਵੀ ਪ੍ਰਭਾਵਿਤ ਹੋਏ ਹਨ । ਜਿੱਥੇ ਮਿਹਨਤ ਮਜ਼ਦੂਰੀ ਕਰਨ ਵਾਲਿਆਂ ਨੂੰ ਦੋ ਵਕਤ ਦੀ ਰੋਜ਼ੀ ਰੋਟੀ ਦੀ ਚਿੰਤਾ ਸਤਾ ਰਹੀ ਹੈ,ਉੱਥੇ ਹੀ ਮਨੋਰੰਜਨਜਗਤ ਦੀਆਂ ਕੁਝ ਹਸਤੀਆਂ ਵੀ ਪ੍ਰਭਾਵਿਤ ਹੋਈਆਂ ਹਨ । ਫਿਲਮ ਅਦਾਕਾਰ ਸ਼ਾਹਿਦ ਕਪੂਰ ਦੇ ਮਤਰੇਏ ਪਿਤਾ ਰਾਜੇਸ਼ ਖੱਟਰ ਵੀ ਆਰਥਿਕ ਤੰਗੀ ਦੇ ਨਾਲ ਜੂਝ ਰਹੇ ਹਨ ।

Rajesh Image From Rajesh Khattar Instagram

ਹੋਰ ਪੜ੍ਹੋ : ਕੋਰੋਨਾ ਵਾਇਰਸ ਤੋਂ ਰਿਕਵਰ ਹੋ ਰਹੇ ਮਰੀਜ਼ ਆਪਣੀ ਖੁਰਾਕ ਵਿੱਚ ਸ਼ਾਮਿਲ ਕਰਨ ਪਨੀਰ, ਫਾਇਦੇ ਜਾਣਕੇ ਹੋ ਜਾਓਗੇ ਹੈਰਾਨ 

Rajesh k Image From Rajesh Khattar Instagram

ਇਸ ਵਾਇਰਸ ਕਾਰਨ ਉਨ੍ਹਾਂ ਦਾ ਕੰਮ ਠੱਪ ਹੋ ਚੁੱਕਿਆ ਹੈ ਮਹਾਮਾਰੀ ਦੇ ਚੱਲਦੇ ਟੀਵੀ ਤੇ ਫਿਲਮਾਂ ਦੀ ਸ਼ੂਟਿੰਗ ’ਤੇ ਰੋਕ ਲਾ ਦਿੱਤਾ ਗਈ ਹੈ ਜਿਸ ਕਾਰਨ ਮਨੋਰੰਜਨ ਜਗਤ ਦੇ ਸਿਤਾਰਿਆਂ ਦਾ ਵੀ ਜ਼ਬਰਦਸਤ ਨੁਕਸਾਨ ਹੋ ਰਿਹਾ ਹੈ। ਬਾਲੀਵੁੱਡ ਦੇ ਵੱਡੇ-ਵੱਡੇ ਸਿਤਾਰੇ ਵੀ ਹੁਣ ਆਰਥਿਕ ਤੰਗੀ ਦਾ ਸਾਹਮਣਾ ਕਰਨ ਲੱਗੇ ਹਨ।

Rajesh Khattar Image From Rajesh Khattar Instagram

ਹਾਲ ਹੀ ’ਚ ਈਸ਼ਾਨ ਖੱਟਰ ਦੀ ਮਤਰੇਈ ਮਾਂ ਤੇ ਅਦਾਕਾਰ ਵੰਦਨਾ ਸਜਨਾਨੀ ਨੇ ਵੀ ਖੁਲਾਸਾ ਕੀਤਾ ਹੈ ਕਿ ਉਨ੍ਹਾਂ ਦੀ ਸਾਰੀ ਬਚਤ ਖ਼ਤਮ ਹੋ ਗਈ ਹੈ ਤੇ ਖ਼ਤਮ ਹੋ ਗਈ ਹੈ ਤੇ ਉਹ ਕਾਫੀ ਮੁਸ਼ਕਿਲ ’ਚ ਹੈ।

 

View this post on Instagram

 

A post shared by Rajesh Khattar (@rajesh_khattar)

ਦੱਸਣਯੋਗ ਹੈ ਕਿ ਵੰਦਨਾ ਸਜਨਾਨੀ ਨੇ ਰਾਜੇਸ਼ ਖੱਟਰ ਨਾਲ ਦੂਜਾ ਵਿਆਹ ਕੀਤਾ ਸੀ ਜੋ ਈਸ਼ਾਨ ਖੱਟਰ ਦੇ ਪਿਤਾ ਤੇ ਸ਼ਾਹਿਦ ਕਪੂਰ ਦੇ ਮਤਰੇਈ ਪਿਤਾ ਹਨ। ਹਾਲ ਹੀ ’ਚ ਵੰਦਨਾ ਨੇ ਇਕ ਨਿਊਜ਼ ਵੈੱਬਸਾਈਟ ਨਾਲ ਗੱਲਬਾਤ ਦੌਰਾਨ ਆਪਣੀਆਂ ਪਰੇਸ਼ਾਨੀਆਂ ਦੱਸੀਆਂ। ਉਨ੍ਹਾਂ ਕਿਹਾ ਕਿ ਪਿਛਲੇ ਇਕ ਸਾਲ ਤੋਂ ਹੁਣ ਤਕ ਉਨ੍ਹਾਂ ਦਾ ਬੇਹੱਦ ਹੀ ਖ਼ਰਾਬ ਸਮਾਂ ਗੁਜ਼ਰ ਰਿਹਾ ਹੈ। ਵੰਦਨਾ ਨੇ ਕਿਹਾ ਕਿ ਹਸਪਤਾਲ ਦੇ ਚੱਕਰ ਲਗਾਉਂਦੇ ਹੋਏ ਉਨ੍ਹਾਂ ਦੀ ਆਰਥਿਕ ਸਥਿਤੀ ਖਰਾਬ ਹੋ ਗਈ ਹੈ।

 

Related Post