ਲਾਸ ਐਂਜਲਸ ਫ਼ਿਲਮ ਫੈਸਟੀਵਲ ‘ਚ ਗੰਭੀਰ ਮੁੱਦੇ ‘ਤੇ ਬਣੀ ਫ਼ਿਲਮ ‘ਜੱਗੀ’ ਨੇ ਜਿੱਤੇ 2 ਅਵਾਰਡ

By  Shaminder May 10th 2022 04:34 PM

ਪੰਜਾਬੀ ਫ਼ਿਲਮ ਇੰਡਸਟਰੀ ‘ਚ ਜਵੰਲਤ ਮੁੱਦਿਆਂ ਅਤੇ ਨਵੇਂ ਕੰਟੈਂਟ ‘ਤੇ ਫ਼ਿਲਮਾਂ ਬਣ ਰਹੀਆਂ ਹਨ । ਖੇਤਰੀ ਫ਼ਿਲਮਾਂ ਦੇ ਖੇਤਰ ‘ਚ ਇਸ ਵਾਰ ਫ਼ਿਲਮ ‘ਜੱਗੀ’  (Jaggi) ਨੇ ਵੱਖਰਾ ਮੁਕਾਮ ਹਾਸਲ ਕੀਤਾ ਹੈ । ਇਸ ਫ਼ਿਲਮ ਨੇ ਇੰਡੀਅਨ ਫ਼ਿਲਮ ਫੈਸਟੀਵਲ ਆਫ਼ ਲਾਸ ਐਂਜਲਸ ‘ਚ ਦੋ ਅਵਾਰਡ ਜਿੱਤੇ ਹਨ । ਇਹ ਫ਼ਿਲਮ ਪੇਂਡੂ ਪੰਜਾਬ ਦੇ ਇੱਕ ਗੰਭੀਰ ਮੁੱਦੇ ਨੂੰ ਦਰਸਾਉਂਦੀ ਹੈ । ਇਹ ਫ਼ਿਲਮ ਇੱਕ ਅਜਿਹੇ ਮੁੰਡੇ ਦੀ ਕਹਾਣੀ ਨੂੰ ਦਰਸਾਉਂਦੀ ਹੈ, ਜਿਸ ਨੂੰ ਸਮਲਿੰਗੀ ਸਮਝਿਆ ਜਾਂਦਾ ਹੈ ਅਤੇ ਇਸ ਦੇ ਦੌਰਾਨ ਉਸ ਨੂੰ ਕਈ ਵਾਰ ਸਰੀਰਕ ਸੋਸ਼ਣ ਦਾ ਸਾਹਮਣਾ ਕਰਨਾ ਪੈਂਦਾ ਹੈ ।

jaggi Movie- image From youtube

ਹੋਰ ਪੜ੍ਹੋ : ਰਵਿੰਦਰ ਗਰੇਵਾਲ ਪਹੁੰਚੇ ਪਿੰਡ ਦੇ ਸਕੂਲ ‘ਚ, ਵੀਡੀਓ ਕੀਤਾ ਸਾਂਝਾ

ਥੀਏਟਰ ਅਦਾਕਾਰ ਅਤੇ ਫ਼ਿਲਮ ਨਿਰਮਾਤਾ ਅਨਮੋਲ ਸਿੱਧੂ ਦੀ ਫ਼ਿਲਮ ‘ਜੱਗੀ’ ਨੂੰ ਫਿਲਮ ਨੂੰ ਔਡੀਅੰਸ ਚੁਆਇਸ ਐਵਾਰਡ ਵੀ ਮਿਲਿਆ ਹੈ। ਫ਼ਿਲਮ ਨਿਰਦੇਸ਼ਕ ਅਨਮੋਲ ਸਿੱਧੂ ਨੇ ਕਿਹਾ ਕਿ ਫ਼ਿਲਮ ਪੰਜਾਬ ਦੇ ਇੱਕ ਅਜਿਹੇ ਹਿੱਸੇ ਦੀ ਕਹਾਣੀ ਨੂੰ ਦਰਸਾਉਂਦੀ ਹੈ ਜੋ ਉਨ੍ਹਾਂ ਦੇ ਦਿਲ ਦੇ ਬਹੁਤ ਨਜ਼ਦੀਕ ਹੈ ।

jaggi Movie- image From Youtube

ਹੋਰ ਪੜ੍ਹੋ : ਨੀਰੂ ਬਾਜਵਾ ਨੇ ਪਤੀ ਦੇ ਨਾਲ ਰੋਮਾਂਟਿਕ ਵੀਡੀਓ ਕੀਤਾ ਸਾਂਝਾ, ਪ੍ਰਸ਼ੰਸਕਾਂ ਨੂੰ ਆ ਰਿਹਾ ਪਸੰਦ

ਇਸ ਤੋਂ ਇਲਾਵਾ ਇਸ ਫ਼ਿਲਮ ‘ਚ ਜਿਣਸੀ ਸ਼ੋਸ਼ਣ ਦਾ ਸ਼ਿਕਾਰ ਹੋਏ ਲੋਕਾਂ ਦੀ ਪੀੜ ਨੂੰ ਬਿਆਨ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ।ਇਸ ਦੇ ਨਾਲ ਹੀ ਪਰਦੇ ‘ਤੇ ਉਨ੍ਹਾਂ ਦੀ ਹਾਲਤ ਨੂੰ ਵੀ ਦਿਖਾਇਆ ਗਿਆ ਹੈ ਕਿ ਜਦੋਂ ਕਿਸੇ ਦੇ ਨਾਲ ਇਹੋ ਜਿਹੀ ਹਰਕਤ ਹੁੰਦੀ ਹੈ ਤਾਂ ਉਸ ਸ਼ਖਸ ਦੇ ਦਿਲ ਤੇ ਕੀ ਬੀਤਦੀ ਹੈ ।

jaggi Movie,, image From Youtube

ਸਾਡੇ ਸਮਾਜ ‘ਚ ਕਦੇ ਵੀ ਅਜਿਹੇ ਮੁੱਦਿਆਂ ‘ਤੇ ਖੁੱਲ ਕੇ ਗੱਲਬਾਤ ਤੱਕ ਨਹੀਂ ਕੀਤੀ ਜਾਂਦੀ । ਪਰ ਇਹ ਫ਼ਿਲਮ ਸਮਾਜ ‘ਚ ਫੈਲੀ ਇਸ ਬੁਰਾਈ ਦੀ ਗੱਲ ਕਰਦੀ ਨਜ਼ਰ ਆਉਂਦੀ ਹੈ । ਫ਼ਿਲਮ ਦੇ ਨਿਰਮਾਣ ਦੇ ਨਾਲ ਜੁੜੇ ਲੋਕਾਂ ਦਾ ਵੀ ਕਹਿਣਾ ਹੈ ਕਿ ਇਸ ਫ਼ਿਲਮ ਦਾ ਮਕਸਦ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਾਉਣਾ ਹੈ ਤਾਂ ਕਿ ਲੋਕ ਇਸ ਮੁੱਦੇ ‘ਤੇ ਵੀ ਖੁੱਲ ਕੇ ਗੱਲ ਕਰ ਸਕਣ ।

Related Post