'ਕੁੜ੍ਹਮਾਈਆਂ' ਨੂੰ ਲੈ ਕੇ ਬਹੁਤ ਹੀ ਕਾਹਲੇ ਨੇ ਹਰਜੀਤ ਹਰਮਨ

By  Shaminder September 10th 2018 07:34 AM

ਹਰਜੀਤ ਹਰਮਨ Harjit Harman ਆਪਣੀ ਕੁੜ੍ਹਮਾਈ ਨੂੰ ਲੈ ਕੇ ਬਹੁਤ ਹੀ ਕਾਹਲੇ ਨੇ ਅਤੇ ਉੇਹ  ਬੇਸਬਰੀ ਨਾਲ ਕੁੜ੍ਹਮਾਈ ਦਾ ਇੰਤਜ਼ਾਰ ਕਰ ਰਹੇ ਨੇ ਅਤੇ ਉਨ੍ਹਾਂ ਦਾ ਇੰਤਜ਼ਾਰ ਹੁਣ ਬਸ ਖਤਮ ਹੀ ਹੋਣ ਵਾਲਾ ਹੈ ।ਹਰਜੀਤ ਹਰਮਨ ਦੀ ਕੁੜ੍ਹਮਾਈ ! ਕੀ ਗੱਲ ਚੱਕਰਾਂ 'ਚ ਪੈ ਗਏ ਨਾ ਤੁਸੀਂ । ਨਹੀਂ ਜੀ ਤੁਹਾਨੂੰ ਚੱਕਰਾਂ ਪੈਣ ਦੀ ਕੋਈ ਲੋੜ ਨਹੀਂ ਅਸੀਂ ਤਾਂ ਹਰਮਨ ਦੀ ਰੀਅਲ ਨਹੀਂ ,ਬਲਕਿ ਰੀਲ ਲਾਈਫ ਕੁੜ੍ਹਮਾਈ ਦੀ ਗੱਲ ਕਰ ਰਹੇ ਹਾਂ । ਜੋ 14 ਸਤੰਬਰ ਨੂੰ ਹੋਵੇਗੀ ।ਫਿਲਮ 'ਕੁੜ੍ਹਮਾਈਆਂ' ਰਿਲੀਜ਼ ਹੋਣ 'ਚ ਕੁਝ ਦਿਨ ਹੀ ਬਚੇ ਨੇ ।

https://www.instagram.com/p/Bnf3KhsHTSu/?hl=en&taken-by=harjitsinghharman

ਅਜਿਹੇ 'ਚ ਫਿਲਮ ਦੀ ਸਟਾਰਕਾਸਟ ਵੀ ਫਿਲਮ Movie  ਨੂੰ ਲੈ ਕੇ ਬੇਹੱਦ ਉਤਸ਼ਾਹਿਤ ਹੈ । ਫਿਲਮ ਦੀ ਸਟਾਰਕਾਸਟ ਫਿਲਮ ਦੀ ਪ੍ਰਮੋਸ਼ਨ ਦਾ ਕੋਈ ਵੀ ਮੌਕਾ ਗਵਾਉਣਾ ਨਹੀਂ ਚਾਹੁੰਦੀ । ਫਿਲਮ ਦੇ ਕਲਾਕਾਰ ਸੋਸ਼ਲ ਮੀਡੀਆ 'ਤੇ ਇਸ ਫਿਲਮ ਦਾ ਪ੍ਰਚਾਰ ਲਗਾਤਾਰ ਕਰ ਰਹੇ ਨੇ ।ਪੀਟੀਸੀ ਪੰਜਾਬੀ ਦੇ ਪ੍ਰੋਗਰਾਮ ਸ਼ੋਅਕੇਸ 'ਚ ਵੀ ਫਿਲਮ ਦੇ ਕਲਾਕਾਰ ਪਹੁੰਚ ਰਹੇ ਨੇ ਗਿਆਰਾਂ ਸਤੰਬਰ ਨੂੰ ਰਾਤ ਨੂੰ ਨੌ ਵਜੇ। ਇਸ ਫਿਲਮ 'ਚ ਮੁੱਖ ਕਿਰਦਾਰ ਨਿਭਾ ਰਹੇ ਹਰਜੀਤ ਹਰਮਨ ਨੇ ਆਪਣੇ ਇੰਸਟਾਗਰਾਮ ਅਕਾਊਂਟ 'ਤੇ ਇੱਕ ਵੀਡਿਓ ਸਾਂਝਾ ਕੀਤਾ ਹੈ।

ਇਸ ਫਿਲਮ 'ਚ ਹਰਜੀਤ ਹਰਮਨ ,ਜਪਜੀ ਖਹਿਰਾ ਮੁੱਖ ਕਿਰਦਾਰ ਨਿਭਾ ਰਹੇ ਨੇ ,ਜਦਕਿ ਬੀਐੱਨ ਸ਼ਰਮਾ ,ਨਿਰਮਲ ਰਿਸ਼ੀ,ਅਨੀਤਾ ਦੇਵਗਨ ਵੀ ਇਸ ਫਿਲਮ 'ਚ ਦਰਸ਼ਕਾਂ ਦਾ ਮਨੋਰੰਜਨ ਕਰਨਗੇ । ਇਹ ਫਿਲਮ ਚੌਦਾਂ ਸਤੰਬਰ ਨੂੰ ਰਿਲੀਜ਼ ਹੋ ਰਹੀ ਹੈ । ਹਰਜੀਤ ਹਰਮਨ ਨੂੰ ਇਸ ਫਿਲਮ ਤੋਂ ਕਾਫੀ ਉਮੀਦਾਂ ਨੇ ।ਇਸ ਫਿਲਮ ਦਾ ਟ੍ਰੇਲਰ ਰਿਲੀਜ਼ ਹੋ ਚੁੱਕਿਆ ਹੈ । ਫਿਲਮ 'ਚ ਰੋਮਾਂਡ ,ਕਮੇਡੀ ਅਤੇ ਡਰਾਮਾ ਸਭ ਕੁਝ ਦਰਸ਼ਕਾਂ ਨੂੰ ਵੇਖਣ ਲਈ ਮਿਲੇਗਾ ।

 

Related Post