ਕਰਣ ਜੌਹਰ ਦਾ ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਹੋ ਰਿਹਾ ਖੂਬ ਵਾਇਰਲ, ਕਾਜੋਲ ਦੇ ਰੂਪ ‘ਚ ਆਏ ਨਜ਼ਰ

By  Shaminder September 3rd 2020 10:32 AM

ਫ਼ਿਲਮ ਮੇਕਰ ਕਰਣ ਜੌਹਰ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਿਹਾ ਹੈ । ਇਸ ਵੀਡੀਓ ‘ਚ ਉਹ ਸ਼ਾਹਰੁਖ ਅਤੇ ਕਾਜੋਲ ਦੀ ਫ਼ਿਲਮ ‘ਦਿਲ ਵਾਲੇ ਦੁਲਹਨੀਆ ਲੈ ਜਾਏਂਗੇ’ ਦੇ ਇੱਕ ਗੀਤ ‘ਮੇਰੇ ਖਾਬੋਂ ਮੇਂ ਜੋ ਆਏ’ ਤੇ ਡਾਂਸ ਕਰ ਰਹੇ ਹਨ । ਹੈਰਾਨੀ ਦੀ ਗੱਲ ਇਹ ਹੈ ਕਿ ਉਨ੍ਹਾਂ ਨੇ ਬਿਲਕੁਲ ਕਾਜਲ ਵਾਂਗ ਭੇਸ ਧਾਰਿਆ ਹੋਇਆ ਹੈ ਅਤੇ ਬਹੁਤ ਹੀ ਵਧੀਆ ਐਕਟ ਕਰਦੇ ਹੋਏ ਨਜ਼ਰ ਆ ਰਹੇ ਨੇ ।

https://www.instagram.com/p/CElJNJyhzzj/

ਦਰਅਸਲ ਇਸ ਵੀਡੀਓ ‘ਚ ਕਾਜੋਲ ਹੀ ਡਾਂਸ ਕਰ ਰਹੀ ਹੈ ਜਿਸ ‘ਤੇ ਕਰਣ ਦਾ ਚਿਹਰਾ ਲਗਾਇਆ ਗਿਆ ਹੈ । ਕਰਣ ਜੌਹਰ ਦੇ ਇਸ ਵੀਡੀਓ ‘ਤੇ ਉਨ੍ਹਾਂ ਦੇ ਪ੍ਰਸ਼ੰਸਕਾਂ ਵੱਲੋਂ ਖੂਬ ਕਮੈਂਟਸ ਕੀਤੇ ਜਾ ਰਹੇ ਨੇ ਅਤੇ ਲੋਕ ਲਗਾਤਾਰ ਇਸ ਵੀਡੀਓ ਨੂੰ ਸ਼ੇਅਰ ਕਰ ਰਹੇ ਹਨ । ਦੱਸ ਦਈਏ ਕਿ ਕਰਣ ਜੌਹਰ ਜਲਦ ਹੀ ਆਪਣੇ ਬੱਚਿਆਂ ‘ਤੇ ਪਹਿਲੀ ਕਿਤਾਬ ਲਿਖਣ ਜਾ ਰਹੇ ਹਨ ।

https://www.instagram.com/p/CElfdmxptnF/

ਕਰਣ ਜੌਹਰ ਨੇ ਟਵੀਟ ਕਰਦੇ ਹੋਏ ਦੱਸਿਆ ਸੀ ਕਿ ‘ਕੁਝ ਐਕਸਾਈਟਿੰਗ ਸ਼ੇਅਰ ਕਰਨਾ ਚਾਹੁੰਦਾ ਹਾਂ, ਬੱਚਿਆਂ ਲਈ ਮੇਰੀ ਪਹਿਲੀ ਪਿਕਚਰ ਬੁੱਕ’ ਕਰਣ ਜੌਹਰ ਨੂੰ ਲੈ ਕੇ ਪ੍ਰਸ਼ੰਸਕ ਵੀ ਉਨ੍ਹਾਂ ਨੂੰ ਵਧਾਈਆਂ ਦੇ ਰਹੇ ਨੇ । ਦੱਸ ਦਈਏ ਕਿ ਇਹ ਕਿਤਾਬ ਉਨ੍ਹਾਂ ਨੇ ਆਪਣੇ ਦੋਵਾਂ ਬੱਚਿਆਂ ਨੂੰ ਲੈ ਕੇ ਲਿਖੀ ਹੈ ।

Related Post