ਢਿੱਡੀਂ ਪੀੜਾਂ ਪਾਉਣ ਆ ਗਈ ਹੈ ਦਿਓਲ ਤਿੱਕੜੀ ਦੀ ਯਮਲਾ ਪਗਲਾ ਦੀਵਾਨਾ ਫਿਰ ਸੇ

By  Rajan Sharma August 31st 2018 06:55 AM

ਜਿਸ ਫ਼ਿਲਮ ਦਾ ਬੜੀ ਬੇਸਬਰੀ ਨਾਲ ਇੰਤਜਾਰ ਕੀਤਾ ਜਾ ਰਿਹਾ ਸੀ ਮੂੜ ਤੋਂ ਧਮਾਲਾਂ ਪਾਉਣ ਨੂੰ ਆ ਗਈ ਹੈ ਜੀ ਹਾਂ ਅਸੀ ਗੱਲ ਕਰ ਰਹੇ ਹਾਂ ਦਿਓਲ ਤਿਕੜੀ ਧਰਮਿੰਦਰ, dharmendra ਬੌਬੀ ਤੇ ਸੰਨੀ ਦਿਓਲ ਦੀ ਫ਼ਿਲਮ ‘ਯਮਲਾ ਪਗਲਾ ਦੀਵਾਨਾ ਫਿਰ ਸੇ’ yamla pagla deewana phir se ਦੀ| ਆਪਣੀ ਪਾਗਲਪੰਤੀ ਨਾਲ ਸੱਭ ਨੂੰ ਹਸਾਉਣ ਲਈ ਤਿੰਨੋ ਮੁੜ ਤੋਂ ਆ ਗਏ ਹਨ| ਫ਼ਿਲਮ ਵਿੱਚ ਇਹਨਾ ਤਿੰਨਾਂ ਤੋਂ ਇਲਾਵਾ ਰੇਖਾ, ਸ਼ਤਰੁਘਨ ਸਿਨ੍ਹਾ, ਸੋਨਾਕਸ਼ੀ ਤੇ ਸਲਮਾਨ ਖ਼ਾਨ ਵੀ ਨਜ਼ਰ ਆਉਣਗੇ| ਫ਼ਿਲਮ ਅੱਜ ਰਿਲੀਜ਼ ਹੋ ਚੁੱਕੀ ਹੈ ਅਤੇ ਸਭ ਦੁਆਰਾ ਬੇਹੱਦ ਪਸੰਦ ਕੀਤੀ ਜਾ ਰਹੀ ਹੈ|

https://www.youtube.com/watch?v=MCPez-21X3U&t=65s

ਦਸ ਦੇਈਏ ਕਿ ਇਸ ਫ਼ਿਲਮ ਨੂੰ ਲਗਭਗ 2000 ਤੋਂ ਜ਼ਿਆਦਾ ਸਕ੍ਰੀਨਸ 'ਤੇ ਰਿਲੀਜ਼ ਕੀਤਾ ਜਾ ਰਿਹਾ ਹੈ ਅਤੇ ਇਸ ਫ਼ਿਲਮ ਦਾ ਬਜਟ 40 ਕਰੋੜ ਰੁਪਏ ਦੱਸਿਆ ਜਾ ਰਿਹਾ ਹੈ| ਕੁਝ ਦਿਨ ਪਹਿਲਾਂ ਹੀ ਫ਼ਿਲਮ ਦਾ ਟੀਜ਼ਰ ਅਤੇ ਟ੍ਰੇਲਰ ਪੇਸ਼ ਕੀਤਾ ਗਿਆ ਸੀ|

ਸਾਲ 2011 'ਚ ਜਦੋਂ ਫਿਲਮ 'ਯਮਲਾ ਪਗਲਾ ਦੀਵਾਨਾ' ਆਈ ਤਾਂ ਉਸ ਨੇ ਫੈਨਸ ਨੂੰ ਧਰਮਿੰਦਰ dharmendra,ਬੌਬੀ ਤੇ ਸੰਨੀ ਦਿਓਲ ਨੇ ਮਿਲਕੇ ਹਾਸੇ-ਮਜਾਕ ਦੀ ਇਕ ਨਵੀਂ ਪੇਸ਼ਕਸ਼ ਪੇਸ਼ ਕੀਤੀ ਸੀ| ਪਰ ਸਾਲ 2013 'ਚ ਰਿਲੀਜ਼ ਹੋਇਆ ਦੂਜਾ ਭਾਗ ਬਾਕਸ ਆਫਿਸ 'ਚ ਧਮਾਲ ਨਹੀਂ ਮਚਾ ਸਕਿਆ। ਜਿਥੇ ਇਸਦੇ ਪਹਿਲੇ ਭਾਗ ਨੂੰ ਸਮੀਰ ਕਾਰਣਿਕ ਨੇ ਓਥੇ ਦੂਜੇ ਭਾਗ ਨੂੰ ਸੰਗੀਤ ਸਿਵਾਨ ਨੇ ਡਾਇਰੈਕਟ ਕੀਤਾ ਸੀ। ਹੁਣ ਲਗਭਗ 5 ਸਾਲ ਤੋਂ ਬਾਅਦ ਇਸਦਾ ਤੀਸਰਾ ਫ਼ਿਲਮ 'ਯਮਲਾ ਪਗਲਾ ਦੀਵਾਨਾ ਫਿਰ ਸੇ' ਰਿਲੀਜ਼ ਹੋਈ ਹੈ| ਹੁਣ ਦੇਖਣਾ ਹੋਵੇਗਾ ਕਿ ਇਹ ਫ਼ਿਲਮ ਦਰਸ਼ਕਾਂ ਦੇ ਦਿਲਾਂ ਨੂੰ ਟੁੰਬੇਗੀ ਜਾਂ ਨਹੀਂ|

Related Post