ਬਾਲੀਵੁੱਡ ਤੋਂ ਆਈ ਇੱਕ ਹੋਰ ਬੁਰੀ ਖ਼ਬਰ, ਫ਼ਿਲਮਕਾਰ ਹਰੀਸ਼ ਸ਼ਾਹ ਦਾ ਕੈਂਸਰ ਦੀ ਬਿਮਾਰੀ ਕਾਰਨ ਦਿਹਾਂਤ

By  Shaminder July 8th 2020 05:29 PM

ਸਾਲ 2020 ਜਿੱਥੇ ਪੂਰੀ ਦੁਨੀਆ ਲਈ ਇੱਕ ਪ੍ਰਕੋਪੀ ਬਣ ਕੇ ਆਇਆ ਹੈ, ਉੱਥੇ ਹੀ ਬਾਲੀਵੁੱਡ ਲਈ ਵੀ ਇਹ ਸਾਲ ਬਹੁਤ ਹੀ ਬੁਰੀਆਂ ਖ਼ਬਰਾਂ ਲੈ ਕੇ ਆ ਰਿਹਾ ਹੈ । ਇਸ ਸਾਲ ਜਿੱਥੇ ਰਿਸ਼ੀ ਕਪੂਰ, ਇਰਫਾਨ ਖ਼ਾਨ, ਸੁਸ਼ਾਂਤ ਸਿੰਘ ਰਾਜਪੂਤ ਸਣੇ ਕਈ ਬਾਲੀਵੁੱਡ ਹਸਤੀਆਂ ਇਸ ਸੰਸਾਰ ਨੂੰ ਅਲਵਿਦਾ ਕਹਿ ਗਈਆਂ ਹਨ । ਬਾਲੀਵੁੱਡ ਤੋਂ ਹੁਣ ਇੱਕ ਹੋਰ ਬੁਰੀ ਖ਼ਬਰ ਸਾਹਮਣੇ ਆਈ ਹੈ ਉਹ ਇਹ ਹੈ ਕਿ ਫ਼ਿਲਮ ਨਿਰਮਾਤਾ ਹਰੀਸ਼ ਸ਼ਾਹ ਦਾ ਦਿਹਾਂਤ ਹੋ ਗਿਆ ਹੈ । ਹਰੀਸ਼ ਸ਼ਾਹ ਬਾਲੀਵੁੱਡ ਦਾ ਉਹ ਨਾਮ ਹੈ ਜਿਨ੍ਹਾਂ ਨੇ ਕਈ ਹਿੱਟ ਫ਼ਿਲਮਾਂ ਦਿੱਤੀਆਂ ਹਨ।

ਹਰੀਸ਼ ਸ਼ਾਹ ਨੇ ਕਾਲਾ ਸੋਨਾ ਧਨ, ਦੌਲਤ, ਜਲਜਲਾ ਅਤੇ ਅਬ ਇਨਸਾਫ ਹੋਗਾ ਵਰਗੀਆਂ ਕਈ ਫਿਲਮਾਂ ਦਿੱਤੀਆਂ ਸਨ।ਖਬਰਾਂ ਅਨੁਸਾਰ ਹਰੀਸ਼ ਸ਼ਾਹ ਕੈਂਸਰ ਵਰਗੀ ਨਾਮੁਰਾਦ ਬੀਮਾਰੀ ਨਾਲ ਜੂਝ ਰਹੇ ਸਨ।ਤੁਹਾਨੂੰ ਦੱਸ ਦੇਈਏ ਕਿ ਹਰੀਸ਼ ਸ਼ਾਹ ਨੇ ਰਾਸ਼ਟਰੀ ਐਵਾਰਡ ਵਰਗਾ ਸਨਮਾਣ ਵੀ ਹਾਸਿਲ ਕੀਤਾ ਸੀ।

Harish Shah Harish Shah

ਇੱਕ ਸ਼ਾਰਟ ਫਿਲਮ ਬਣਾਈ ਸੀ।ਜਿਸ ਨੂੰ ਰਾਸ਼ਟਰਪਤੀ ਦੇ ਵਲੋਂ ਸਨਮਾਨਿਤ ਵੀ ਕੀਤਾ ਗਿਆ ਸੀ। ਉਨ੍ਹਾਂ ਦੇ ਮੌਤ ਦੀ ਖਬਰ ਤੋਂ ਬਾਲੀਵੁਡ ਇੱਕ ਵਾਰ ਫਿਰ ਸਦਮੇ ਵਿੱਚ ਹੈ।ਹਰੀਸ਼ ਸ਼ਾਹ ਨੇ ਕਾਲਾ ਸੋਨਾ ਧਨ, ਦੌਲਤ, ਜਲਜਲਾ ਅਤੇ ਅਬ ਇਨਸਾਫ ਹੋਗਾ ਵਰਗੀਆਂ ਕਈ ਫਿਲਮਾਂ ਦਿੱਤੀਆਂ ਸਨ।ਖਬਰਾਂ ਅਨੁਸਾਰ ਹਰੀਸ਼ ਸ਼ਾਹ ਕੈਂਸਰ ਵਰਗੀ ਨਾਮੁਰਾਦ ਬੀਮਾਰੀ ਨਾਲ ਜੂਝ ਰਹੇ ਸਨ।

Related Post