ਸਮੀਪ ਕੰਗ ਨੇ ਦੱਸਿਆ ਕਿਹੜੀ ਚੀਜ਼ ਉਹਨਾਂ ਦੀਆਂ ਫ਼ਿਲਮਾਂ ਨੂੰ ਬਣਾਉਂਦੀ ਹੈ ਹਿੱਟ …!

By  Rupinder Kaler July 13th 2020 05:20 PM

ਫ਼ਿਲਮ ਨਿਰਦੇਸ਼ਕ ਸਮੀਪ ਕੰਗ ਨੇ ਪੰਜਾਬੀ ਫ਼ਿਲਮ ਇੰਡਸਟਰੀ ਨੂੰ ਕਈ ਹਿੱਟ ਫ਼ਿਲਮਾਂ ਦਿੱਤੀਆਂ ਹਨ, ਜਿਨ੍ਹਾਂ ਵਿੱਚੋਂ ‘ਕੈਰੀ ਆਨ ਜੱਟਾ’ ਸਭ ਤੋਂ ਹਿੱਟ ਹੈ । ਸਮੀਪ ਕੰਗ ਦਾ ਮੰਨਣਾ ਹੈ ਕਿ ਕਿਸੇ ਫ਼ਿਲਮ ਨੂੰ ਹਿੱਟ ਕਰਵਾਉਣ ਲਈ ਜਿੰਨੀ ਜ਼ਰੂਰਤ ਕਹਾਣੀ ਤੇ ਉਸ ਦੇ ਪਲਾਟ ਦੀ ਹੁੰਦੀ ਹੈ ਓਨਾਂ ਹੀ ਮਹੱਤਵ ਉਸ ਦਾ ਟਾਈਟਲ ਵੀ ਰੱਖਦਾ ਹੈ । ਇੱਕ ਵੈਬਸਾਈਟ ਨੂੰ ਦਿੱਤੇ ਇੰਟਰਵਿਊ ਵਿੱਚ ਉਹਨਾਂ ਦੱਸਿਆ ਕਿ ‘ਕਿਸੇ ਫ਼ਿਲਮ ਨੂੰ ਉਸ ਦਾ ਟਾਈਟਲ ਵੀ ਹਿੱਟ ਕਰਵਾ ਸਕਦਾ ਹੈ ।

https://www.instagram.com/p/B6s08V4Fevz/

ਉਹਨਾਂ ਨੇ ਦੱਸਿਆ ਕਿ ਉਹਨਾਂ ਨੇ ਜਿੰਨੀਆਂ ਵੀ ਫ਼ਿਲਮਾਂ ਬਣਾਈਆਂ ਹਨ ਉਹਨਾਂ ਦੇ ਟਾਈਟਲ ਬਹੁਤ ਹੀ ਸਾਦੇ ਤੇ ਉਚਾਰਨ ਵਿੱਚ ਸੌਖੇ ਸਨ । ਕਿਸੇ ਫ਼ਿਲਮ ਦਾ ਟਾਈਟਲ ਜਿੰਨਾ ਗੁੰਝਲਦਾਰ ਤੇ ਉਚਾਰਨ ਵਿੱਚ ਔਖਾ ਹੋਵੇਗਾ ਲੋਕ ਉਸ ਫ਼ਿਲਮ ਨੂੰ ਦੇਖਣਾ ਓਨਾ ਹੀ ਘੱਟ ਪਸੰਦ ਕਰਨਗੇ ।

https://www.instagram.com/p/B8zBECvldzQ/

ਗੁੰਝਲਦਾਰ ਟਾਈਟਲ ਫ਼ਿਲਮ ਨੂੰ ਮਾਰ ਸਕਦਾ ਹੈ । ਮੇਰਾ ਮੰਨਣਾ ਹੈ ਕਿ ਵਧੀਆ ਟਾਈਟਲ ਕਿਸੇ ਫ਼ਿਲਮ ਦੀ ਰੀੜ ਦੀ ਹੱਡੀ ਹੁੰਦਾ ਹੈ, ਜਿਵੇਂ ਕਿਸੇ ਫ਼ਿਲਮ ਦੀ ਕਹਾਣੀ ਜਾਂ ਪਲਾਟ । ਕਿਸੇ ਟਾਈਟਲ ਤੋਂ ਲੋਕਾਂ ਨੂੰ ਪੂਰੀ ਫ਼ਿਲਮ ਦੀ ਸਮਝ ਹੋ ਜਾਣੀ ਚਾਹੀਦੀ ਹੈ ਕਿ ਉਹ ਕਿਸ ਤਰ੍ਹਾਂ ਦੀ ਫ਼ਿਲਮ ਦੇਖਣ ਜਾ ਰਹੇ ਹਨ’ ।

https://www.instagram.com/p/B9gLZ8Ll5su/

Related Post