ਜਾਣੋਂ ਕਦੋਂ ਛਾਪੇ ਗਏ ਸਨ ਸੁਭਾਸ਼ ਚੰਦਰ ਬੋਸ ਦੀ ਫੋਟੋ ਵਾਲੇ ਨੋਟ, ਕਿਸ ਵਜ੍ਹਾ ਕਰਕੇ ਕਰ ਦਿੱਤੇ ਗਏ ਬੰਦ

By  Rupinder Kaler June 5th 2021 03:12 PM

ਭਾਰਤ ਦੀ ਆਜ਼ਾਦੀ ਵਿੱਚ ਨੇਤਾ ਜੀ ਸੁਭਾਸ਼ਚੰਦਰ ਬੋਸ ਦਾ ਵੱਡਾ ਯੋਗਦਾਨ ਰਿਹਾ ਹੈ । ਨੇਤਾ ਜੀ ਨੇ ਅਜ਼ਾਦ ਹਿੰਦ ਫੌਜ ਦਾ ਗਠਨ ਕਰਕੇ ਅੰਗਰੇਜ਼ਾਂ ਦੇ ਖਿਲਾਫ ਆਜ਼ਾਦੀ ਦਾ ਬਿਗੁਲ ਵਜਾਇਆ ਸੀ । ਪਰ ਅੱਜ ਅਸੀਂ ਗੱਲ ਕਰਾਂਗੇ ਸੁਭਾਸ਼ ਚੰਦਰ ਬੋਸ ਦੇ ਤਸਵੀਰ ਵਾਲੇ ਨੋਟਾਂ ਦੀ । ਇਹ ਨੋਟ ਕਦੋਂ ਛਾਪੇ ਗਏ ਤੇ ਇਹਨਾਂ ਨੂੰ ਕਿਸ ਕਾਰਨ ਕਰਕੇ ਬੰਦ ਕਰ ਦਿੱਤਾ ਗਿਆ । ਇਹ ਗੱਲ 1941 ਦੀ ਹੈ । ਨੇਤਾ ਜੀ ਅੰਗਰੇਜ਼ਾ ਨੂੰ ਚਕਮਾ ਦੇ ਕੇ ਵਿਦੇਸ਼ ਭੱਜ ਗਏ ਸਨ । ਸਨ 1942 ਵਿੱਚ ਮੋਹਨ ਸਿੰਘ ਨੇ ਆਜ਼ਾਦ ਹਿੰਦ ਫੌਜ ਦਾ ਗਠਨ ਕੀਤਾ ਸੀ ।

ਹੋਰ ਪੜ੍ਹੋ :

ਰਾਖੀ ਸਾਵੰਤ ਨੇ ਕਰਣ ਮਹਿਰਾ ਅਤੇ ਨਿਸ਼ਾ ਨੂੰ ਪੈਚ ਅੱਪ ਕਰਨ ਲਈ ਕਿਹਾ, ਅਦਾਕਾਰਾ ਦਾ ਵੀਡੀਓ ਹੋ ਰਿਹਾ ਵਾਇਰਲ

Pic Courtesy: Youtube

1943 ਵਿੱਚ ਨੇਤਾ ਜੀ ਨੇ ਇਸ ਫੌਜ ਦੀ ਕਮਾਨ ਸੰਭਾਲੀ ਸੀ । ਇਸ ਤੋਂ ਬਾਅਦ 21 ਅਕਤੂਬਰ 1943 ਨੂੰ ਸਿੰਗਾਪੁਰ ਵਿੱਚ ਨੇਤਾ ਜੀ ਨੇ ਇੱਕ ਅਸਥਾਈ ਸਰਕਾਰ ਬਨਾਉਣ ਦਾ ਐਲਾਨ ਕੀਤਾ ਸੀ । ਇਹ ਸਰਕਾਰ ਸੀ ਆਜ਼ਾਦ ਹਿੰਦ ਦੀ ਜਿਸ ਦੀ ਅਗਵਾਈ ਵੀ ਨੇਤਾ ਜੀ ਨੇ ਹੀ ਕੀਤੀ । ਇਹ ਸਰਕਾਰ ਬਨਾਉਣ ਦੀ ਵਜ੍ਹਾ ਇਹ ਸੀ ਕਿ ਨੇਤਾ ਜੀ ਅੰਗਰੇਜ਼ੀ ਸ਼ਾਸਨ ਨੂੰ ਨਹੀਂ ਸਨ ਮੰਨਦੇ । ਦੂਜੇ ਵਿਸ਼ਵ ਯੁੱਧ ਦੌਰਾਨ ਜਾਪਾਨ ਤੇ ਬਰਤਾਨੀਆ ਇੱਕ ਦੂਜੇ ਦੇ ਜਾਨੀ ਦੁਸ਼ਮਣ ਸਨ । ਇਸ ਕਰਕੇ ਨੇਤਾ ਜੀ ਨੇ ਅੰਗਰੇਜ਼ਾਂ ਦੇ ਖਿਲਾਫ ਜਪਾਨ ਤੋਂ ਮਦਦ ਮੰਗੀ ।

Pic Courtesy: Youtube

ਇਸ ਦੌਰਾਨ ਨੇਤਾ ਜੀ ਨੇ ਅਸਥਾਈ ਸਰਕਾਰ ਬਣਾ ਕੇ ਜਪਾਨ ਨੂੰ ਕਿਹਾ ਕਿ ਅਸੀਂ ਆਪਣੇ ਮੁਲਕ ਦੇ ਨੁਮਾਇੰਦੇ ਹਾਂ ਤੇ ਸਾਡੇ ਮੁਲਕ ਤੇ ਅੰਗਰੇਜ਼ਾਂ ਨੇ ਜ਼ਬਰਦਸਤੀ ਕਬਜ਼ਾ ਕੀਤਾ ਹੋਇਆ ਹੈ । ਇਸ ਲਈ ਅੰਗਰੇਜ਼ਾਂ ਨੂੰ ਭਜਾਉਣ ਲਈ ਸਾਡੀ ਮਦਦ ਕਰੋ । ਇਸ ਦੌਰਾਨ ਨੇਤਾ ਜੀ ਦੀ ਸਰਕਾਰ ਨੂੰ ਜਰਮਨੀ, ਜਾਪਾਨ, ਫਿਲਪੀਂਸ, ਕੋਰੀਆ, ਚੀਨ, ਇਟਲੀ ਅਤੇ ਆਇਰਲੈਂਡ ਵਰਗੇ ਦੇਸ਼ਾਂ ਨੇ ਮਾਨਤਾ ਦਿੱਤੀ ਸੀ । ਇਹਨਾਂ ਦੇਸ਼ਾਂ ਦਾ ਸਮਰਥਨ ਹਾਸਲ ਕਰਕੇ ਨੇਤਾ ਜੀ ਨੇ ਅੰਗਰੇਜ਼ਾਂ ਦੇ ਖਿਲਾਫ ਜੰਗ ਛੇੜ ਦਿੱਤੀ । ਦੇਸ਼ਵਾਸੀਆਂ ਨੇ ਵੀ ਆਜ਼ਾਦ ਹਿੰਦ ਫੌਜ ਲਈ ਵਧ ਚੜ੍ਹ ਕੇ ਚੰਦਾ ਦਿੱਤਾ । ਇਸ ਪੈਸੇ ਨੂੰ ਸੰਭਾਲਣ ਲਈ ਅਪ੍ਰੈਲ 1944 ਵਿੱਚ ਆਜ਼ਾਦ ਹਿੰਦ ਬੈਂਕ ਵੀ ਬਣਾਇਆ ਗਿਆ ।

Pic Courtesy: Youtube

ਇਸ ਬੈਂਕ ਦੀ ਸਥਾਪਨਾ ਰੰਗੂਨ ਵਿੱਚ ਹੋਈ । ਸਰਕਾਰ ਚਲਾਉਣ ਲਈ ਆਜ਼ਾਦ ਹਿੰਦ ਬੈਂਕ ਵੱਲੋਂ ਆਪਣੀ ਕਰੰਸੀ ਵੀ ਜਾਰੀ ਕੀਤੀ ਗਈ । ਬੈਂਕ ਵੱਲੋਂ 5, 10, 100, 150, 1000, 5000 ਰੁਪਏ ਅਤੇ ਇੱਕ ਲੱਖ ਦਾ ਨੋਟ ਵੀ ਜਾਰੀ ਕੀਤਾ ਗਿਆ । 1947 ਵਿੱਚ ਦੇਸ਼ ਆਜ਼ਾਦ ਹੋਇਆ ਤਾਂ ਨਵਾਂ ਸੰਵਿਧਾਨ ਵੀ ਲਾਗੂ ਹੋ ਗਿਆ ਜਿਸ ਕਰਕੇ ਆਜ਼ਾਦ ਹਿੰਦ ਬੈਂਕ ਵੱਲੋਂ ਜਾਰੀ ਨੋਟਾਂ ਤੇ ਰੋਕ ਲਗਾ ਦਿੱਤੀ ਗਈ । 1950 ਵਿੱਚ ਇਹਨਾਂ ਨੋਟਾਂ ਨੂੰ ਬਿਲਕੁਲ ਬੰਦ ਕਰ ਦਿੱਤਾ ਗਿਆ ।

Pic Courtesy: Youtube

ਇਸ ਵਜ੍ਹਾ ਕਰਕੇ ਨੇਤਾ ਜੀ ਦੀ ਫੋਟੋ ਵਾਲੇ ਨੋਟ ਹਮੇਸ਼ਾ ਲਈ ਬੰਦ ਕਰ ਦਿੱਤੇ ਗਏ । ਕਈ ਸਾਲਾਂ ਬਾਅਦ ਪੱਛਮੀ ਬੰਗਾਲ ਦੇ ਰਹਿਣ ਵਾਲੇ ਪ੍ਰਥਿਵਸ਼ ਦਾਸ ਗੁਪਤਾ ਨੇ ਵਿੱਤ ਮੰਤਰਾਲੇ ਤੇ ਆਰ ਬੀ ਆਈ ਨੂੰ ਚਿੱਠੀ ਲਿਖ ਕੇ ਜਵਾਬ ਮੰਗਿਆ ਕਿ ਭਾਰਤੀ ਨੋਟਾਂ ਤੇ ਨੇਤਾ ਜੀ ਦੀ ਫੋਟੋ ਕਿਉਂ ਨਹੀਂ ਹੈ । ਜਦੋਂ ਇਸ ਦਾ ਕੋਈ ਜਵਾਬ ਨਹੀਂ ਆਇਆ ਤਾਂ ਉਹਨਾਂ ਨੇ ਇੱਕ ਪਟੀਸ਼ਨ ਪਾ ਦਿੱਤੀ । ਇਸ ਤੋਂ ਬਾਅਦ 2010ਵਿੱਚ ਰਿਜਰਵ ਬੈਂਕ ਦੇ ਇੱਕ ਪੈਨਲ ਨੇ ਕਿਹਾ ਕਿ ਦੇਸ਼ ਵਿੱਚ ਮਹਾਤਮਾ ਗਾਂਧੀ ਤੋਂ ਇਲਾਵਾ ਕੋਈ ਇਵੇਂ ਦੀ ਸ਼ਖਸੀਅਤ ਨਹੀ ਹੈ, ਜਿਹੜੀ ਭਾਰਤੀ ਸਿਧਾਂਤਾਂ ਨੂੰ ਪੂਰਨ ਰੂਪ ਵਿੱਚ ਬਿਆਨ ਕਰ ਸਕੇ ।

Related Post