ਇਸ ਅਦਾਕਾਰ ਨੂੰ ਰਿਸ਼ੀ ਕਪੂਰ ’ਤੇ ਭੱਦੀ ਟਿੱਪਣੀ ਕਰਨੀ ਮਹਿੰਗੀ ਪਈ, ਮਾਮਲਾ ਹੋਇਆ ਦਰਜ਼

By  Rupinder Kaler May 23rd 2020 11:13 AM

ਬਾਲੀਵੁੱਡ ਅਦਾਕਾਰ ਅਤੇ ਪ੍ਰੋਡਿਊਸਰ ਕਮਾਲ ਆਰ ਖ਼ਾਨ ਵੱਲੋਂ ਰਿਸ਼ੀ ਕਪੂਰ ਤੇ ਇਰਫ਼ਾਨ ਖ਼ਾਨ ਤੇ ਇਤਰਾਜ਼ਯੋਗ ਟਿੱਪਣੀ ਕਰਨ ਨੂੰ ਲੈ ਕੇ ਮਾਮਲਾ ਦਰਜ ਕੀਤਾ ਗਿਆ ਹੈ । ਪੁਲਿਸ ਨੇ ਦੱਸਿਆ ਕਿ ਕਮਾਲ ਆਰ ਖ਼ਾਨ ਦੇ ਖਿਲਾਫ ਬੁੱਧਵਾਰ ਨੂੰ ਬਾਂਦਰਾ ਵਿੱਚ ਐੱਫਆਈਆਰ ਦਰਜ਼ ਕੀਤੀ ਗਈ ਹੈ । ਇਹ ਮਾਮਲਾ ਯੁਵਾ ਸੈਨਾ ਦੀ ਕੋਰ ਕਮੇਟੀ ਦੇ ਮੈਂਬਰ ਰਾਹੁਲ ਕਨਲ ਦੀ ਸ਼ਿਕਾਇਤ ਤੇ ਦਰਜ਼ ਕੀਤਾ ਗਿਆ ਹੈ ।

https://www.instagram.com/p/B_5IS4Jp0q3/

ਰਾਹੁਲ ਮੁਤਾਬਿਕ ਕਮਾਲ ਆਰ ਖ਼ਾਨ ਨੇ 30 ਅਪ੍ਰੈਲ ਨੂੰ ਆਪਣੇ ਟਵੀਟ ਰਾਹੀਂ ਰਿਸ਼ੀ ਕਪੂਰ ਤੇ ਇਰਫ਼ਾਨ ਖ਼ਾਨ ਤੇ ਗਲਤ ਟਿੱਪਣੀ ਕੀਤੀ ਸੀ । ਉਸ ਨੇ ਟਵੀਟ ਵਿੱਚ ਲਿਖਿਆ ਸੀ ‘ਰਿਸ਼ੀ ਕਪੂਰ ਨੂੰ ਐੱਚ ਐੱਨ ਰਿਲਾਇੰਸ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ । ਮੈਂ ਬਸ ਉਹਨਾਂ ਨੂੰ ਇਹ ਹੀ ਕਹਿਣਾ ਚਾਹੁੰਦਾ ਹਾਂ ਕਿ ਸਰ ਠੀਕ ਹੋ ਕੇ ਵਾਪਿਸ ਆਉਣਾ, ਨਿਕਲ ਮਤ ਲੇਨਾ, ਕਿਉਂਕਿ ਦਾਰੂ ਦੀਆਂ ਦੁਕਾਨਾਂ ਬਸ 2-3 ਦਿਨਾਂ ਵਿੱਚ ਖੁੱਲਣ ਵਾਲੀਆਂ ਹਨ’ ।

https://www.instagram.com/p/BuW7lp2nOJp/

ਤੁਹਾਨੂੰ ਦੱਸ ਦਿੰਦੇ ਹਾਂ ਕਿ ਕਮਾਲ ਆਰ ਖ਼ਾਨ ਸੋਸ਼ਲ ਮੀਡੀਆ ਤੇ ਕਾਫੀ ਐਕਟਿਵ ਰਹਿੰਦੇ ਹਨ । ਉਹ ਬਾਲੀਵੁੱਡ ਫ਼ਿਲਮ ਦੇਸ਼ ਧਰੋਹੀ ਵਿੱਚ ਨਜ਼ਰ ਆਏ ਸਨ ਇਸ ਤੋਂ ਇਲਾਵਾ ਉਹ ਰਿਆਲਟੀ ਸ਼ੋਅ ਬਿੱਗ ਬਾਸ ਵਿੱਚ ਵੀ ਨਜ਼ਰ ਆ ਚੁੱਕੇ ਹਨ । ਸੋਸ਼ਲ ਮੀਡੀਆ ਤੇ ਉਹ ਅਕਸਰ ਸਮਾਜਿਕ ਮੁੱਦਿਆਂ ਤੇ ਆਪਣੀ ਗੱਲ ਰੱਖਦੇ ਹਨ । ਇਸ ਤੋਂ ਇਲਾਵਾ ਉਹ ਬਾਲੀਵੁੱਡ ਫ਼ਿਲਮਾਂ ਦਾ ਰੀਵਿਊ ਵੀ ਕਰਦੇ ਹਨ ਤੇ ਉਹਨਾਂ ਦਾ ਟਵੀਟ ਕਾਫੀ ਵਾਇਰਲ ਹੁੰਦਾ ਹੈ ।

https://www.instagram.com/p/B_ettD9pHLq/

Related Post