ਭਾਰਤੀ ਸਿੰਘ, ਰਵੀਨਾ ਟੰਡਨ ਤੇ ਫਰਾਹ ਖ਼ਾਨ ਦੇ ਖਿਲਾਫ ਪੰਜਾਬ ’ਚ ਮਾਮਲਾ ਦਰਜ, ਲੱਗਿਆ ਇਹ ਗੰਭੀਰ ਇਲਜ਼ਾਮ

By  Rupinder Kaler December 26th 2019 10:41 AM

ਬਾਲੀਵੁੱਡ ਅਦਾਕਾਰਾ ਰਵੀਨਾ ਟੰਡਨ, ਫ਼ਿਲਮ ਮੇਕਰ ਫਰਾਹ ਖ਼ਾਨ ਤੇ ਕਮੇਡੀਅਨ ਭਾਰਤੀ ਸਿੰਘ ਨੇ ਹਾਲ ਹੀ ਵਿੱਚ ਕੁਝ ਅਜਿਹਾ ਕਰ ਦਿੱਤਾ ਹੈ ਕਿ ਉਹਨਾਂ ਦੇ ਖਿਲਾਫ ਥਾਣੇ ਵਿੱਚ ਮਾਮਲਾ ਦਰਜ ਹੋ ਗਿਆ ਹੈ । ਇਹਨਾਂ ਤਿੰਨਾਂ ਦੇ ਖਿਲਾਫ ਪੰਜਾਬ ਵਿੱਚ ਐੱਫਆਈਆਰ ਦਰਜ ਕਰਵਾਈ ਗਈ ਹੈ । ਇਹ ਮਾਮਲਾ ਤਿੰਨਾਂ ਦੀ ਇੱਕ ਵੀਡੀਓ ਨੂੰ ਲੈ ਕੇ ਦਰਜ ਕਰਵਾਇਆ ਗਿਆ ਹੈ, ਜਿਹੜੀ ਕਿ ਟੀਵੀ ਦੇ ਕਿਸੇ ਪ੍ਰੋਗਰਾਮ ਦਾ ਹਿੱਸਾ ਹੈ ।

https://www.instagram.com/p/B6bEWb5nAbX/

ਇਸ ਵੀਡੀਓ ਵਿੱਚ ਤਿੰਨਾਂ ਨੇ ਕੁਝ ਅਜਿਹਾ ਕੀਤਾ ਹੈ, ਜਿਸ ਨੂੰ ਲੈ ਕੇ ਲੋਕਾਂ ਵਿੱਚ ਗੁੱਸਾ ਪਾਇਆ ਜਾ ਰਿਹਾ ਹੈ । ਦੱਸਿਆ ਜਾ ਰਿਹਾ ਹੈ ਕਿ ਪੁਲਿਸ ਨੇ ਵੀ ਇਸ ਵੀਡੀਓ ਦੀ ਜਾਂਚ ਕਰਨ ਤੋਂ ਬਾਅਦ ਮਾਮਲਾ ਦਰਜ ਕੀਤਾ ਹੈ । ਇੱਕ ਅਖਬਾਰ ਦੀ ਖ਼ਬਰ ਮੁਤਾਬਿਕ ਤਿੰਨਾਂ ਤੇ ਕੁਝ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਇਲਜ਼ਾਮ ਲੱਗਾ ਹੈ ।

https://www.instagram.com/p/B6gJphPBMLj/

ਇਹਨਾਂ ਤਿੰਨਾਂ ਨੇ ਇਸਾਈ ਧਰਮ ਨੂੰ ਲੈ ਕੇ ਕੁਝ ਅਜਿਹੀਆਂ ਗੱਲਾਂ ਕਹੀਆਂ ਜਿਹੜੀਆਂ ਕਿ ਲੋਕਾਂ ਨੂੰ ਪਸੰਦ ਨਹੀਂ ਆਈਆਂ । ਖ਼ਾਸ ਗੱਲ ਇਹ ਰਹੀ ਕਿ ਇਹ ਸ਼ੋਅ ਕ੍ਰਿਸਮਿਸ ਵਾਲੇ ਦਿਨ ਹੀ ਪ੍ਰਸਾਰਿਤ ਕੀਤਾ ਗਿਆ ।

https://www.instagram.com/p/B6BSq7fgBmQ/

ਪੁਲਿਸ ਨੇ ਵੀਡੀਓ ਦੀ ਜਾਂਚ ਤੋਂ ਬਾਅਦ ਆਈਪੀਸੀ ਦੀ ਧਾਰਾ 295-ਏ ਦੇ ਤਹਿਤ ਮਾਮਲਾ ਦਰਜ ਕੀਤਾ ਹੈ । ਫਿਲਹਾਲ ਇਸ ਮਾਮਲੇ ਵਿੱਚ ਤਿੰਨਾਂ ਦਾ ਕੋਈ ਵੀ ਬਿਆਨ ਸਾਹਮਣੇ ਨਹੀਂ ਆਇਆ । ਹੁਣ ਦੇਖਣ ਵਾਲੀ ਗੱਲ ਇਹ ਹੈ ਕਿ ਇਸ ਮੁੱਦੇ ਤੇ ਇਹ ਤਿੰਨੇ ਕੀ ਪੱਖ ਰਖਦੀਆਂ ਹਨ ।

Related Post