ਪਾਕਿਸਤਾਨ ਦੇ ਅਦਾਕਾਰ ਫਵਾਦ ਖ਼ਾਨ ਖਿਲਾਫ ਮਾਮਲਾ ਦਰਜ, ਮਾਮਲੇ ਦੇ ਪਿੱਛੇ ਸੀ ਇਹ ਛੋਟੀ ਸੋਚ 

By  Rupinder Kaler February 21st 2019 11:56 AM

ਪਾਕਿਸਤਾਨ ਦੇ ਹੈਡਸਮ ਬੁਆਏ ਤੇ ਅਦਾਕਾਰ ਫਵਾਦ ਖ਼ਾਨ ਖਿਲਾਫ਼ ਪੁਲਿਸ ਵੱਲੋਂ ਮਾਮਲਾ ਦਰਜ ਕੀਤਾ ਗਿਆ ਹੈ । ਫਵਾਦ ਖ਼ਾਨ ਦੀ ਪਤਨੀ ਨੇ ਆਪਣੀ ਬੱਚੀ ਨੂੰ ਪੋਲੀਓ ਦੀ ਦਿਵਾਈ ਪਿਲਾਉਣ ਤੋਂ ਨਾਂਹ ਕੀਤੀ ਸੀ ਜਿਸ ਕਰਕੇ ਉਹਨਾਂ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ ।

https://twitter.com/babarbinatta/status/1098220663314280449

https://twitter.com/babarbinatta/status/1098222585106460672

https://twitter.com/babarbinatta/status/1098269505954947072

ਲਾਹੌਰ ਪੁਲਿਸ ਨੇ ਪੋਲੀਓ ਦੀ ਦਿਵਾਈ ਪਿਲਾਉਣ ਵਾਲੀ ਟੀਮ ਦੀ ਲਿਖਤੀ ਸ਼ਿਕਾਇਤ ਤੇ ਇਹ ਕਾਰਵਾਈ ਕੀਤੀ ਹੈ । ਘਟਨਾ ਦੀ ਗੱਲ ਕੀਤੀ ਜਾਵੇ ਤਾਂ ਇਹ ਟੀਮ ਫੈਸਲ ਟਾਊਨ ਵਿੱਚ ਫਵਾਦ ਖਾਨ ਦੀ ਬੱਚੀ ਨੂੰ ਦਵਾਈ ਪਿਆਉਣ ਲਈ ਗਈ ਸੀ ਪਰ ਇਸ ਦੌਰਾਨ ਉਹਨਾਂ ਦੀ ਪਤਨੀ ਨੇ ਇਸ ਦਾ ਵਿਰੋਧ ਕੀਤਾ ਤੇ ਟੀਮ ਨਾਲ ਬਦਤਮੀਜ਼ੀ ਕੀਤੀ ।

https://twitter.com/TeamFawadAKhan/status/1098280400261169154

ਖ਼ਬਰਾਂ ਮੁਤਾਬਿਕ ਫੈਸਲ ਟਾਊਨ ਦੇ ਥਾਣੇ ਵਿੱਚ ਇਹ ਮਾਮਲਾ ਦਰਜ਼ ਕੀਤਾ ਗਿਆ ਹੈ । ਖ਼ਬਰਾਂ ਮੁਤਾਬਿਕ ਇਸ ਤਰ੍ਹਾਂ ਦਾ ਮਾਮਲਾ ੬ ਲੋਕਾਂ ਦੇ ਖਿਲਾਫ਼ ਦਰਜ ਕੀਤਾ ਗਿਆ ਹੈ ਜਿੰਨ੍ਹਾਂ ਵਿੱਚੋਂ ਇੱਕ ਨਾਂ ਫਵਾਦ ਖ਼ਾਨ ਦਾ ਵੀ ਹੈ ।

Related Post