ਵੇਖੋ ਫ਼ਿਲਮ ਪਦਮਾਵਤੀ ਦੀ ਪਹਿਲੀ ਝੱਲਕ

By  Pradeep Singh September 21st 2017 06:44 AM

ਦੀਪਿਕਾ ਪਾਦੁਕੋਣ ਨੇ ਆਪਣੀ ਕਮਾਲ ਦੀ ਅਦਾਕਾਰੀ ਨਾਲ ਸਭ ਦੇ ਦਿਲ ਵਿਚ ਆਪਣੀ ਇਕ ਵੱਖਰੀ ਪਹਿਚਾਣ ਬਣਾ ਲਈ ਹੈ | ਫਿਰ ਚਾਹੇ ਉਹ "ਬਾਜੀਰਾਓ ਮਸਤਾਨੀ" ਹੋਵੇ ਜਾਂ "ਪੀਕੂ" ਆਪਣੀ ਹਰ ਕਿਸ੍ਮ ਦੀ ਅਦਾਕਾਰੀ ਨਾਲ ਦੀਪਿਕਾ ਨੇ ਜਨਤਾ ਦੇ ਦਿਲਾਂ ਚ ਆਪਣੀ ਜਾਗ੍ਹ ਬਣਾਈ ਹੈ |

ਹੁਣ ਦੀਪਿਕਾ ਪਾਦੁਕੋਣ ਆਪਣੀ ਅਗਲੀ ਫ਼ਿਲਮ ਪਦਮਾਵਤੀ ਵਿਚ ਇਕ ਵੱਖਰੇ ਹੀ ਰੂਪ 'ਚ ਨਜ਼ਰ ਆਵੇਗੀ | ਸੰਜੇ ਲੀਲਾ ਭੰਸਾਲੀ ਵਲੋਂ ਡਾਇਰੈਕਟ ਕੀਤੀ ਗਈ ਇਹ ਫ਼ਿਲਮ 1 ਦਸੰਬਰ ਨੂੰ ਰਿਲੀਜ਼ ਹੋਵੇਗੀ ਜਿਸਦਾ ਖੁਲਾਸਾ ਖੁਦ ਦੀਪਿਕਾ ਨੇ ਟਵਿੱਟਰ ਤੇ ਟਵੀਟ ਪਾ ਕੇ ਕੀਤਾ ਹੈ | ਅੱਜ ਨਵਰਾਤਰੇ ਦੇ ਮੌਕੇ ਤੇ ਦੀਪਿਕਾ ਨੇ ਇਸ ਫ਼ਿਲਮ ਦੀ ਪਹਿਲੀ ਝਲਕ ਇਕ ਫੋਟੋ ਰਹੀ ਸਾਂਝੀ ਕੀਤੀ ਹੈ ਜਿਸ ਵਿਚ ਉਹ ਬਿਲਕੁਲ ਰਾਣੀ ਪਦਮਣੀ ਦੇ ਰੂਪ 'ਚ ਦਿਖਾਈ ਦੇ ਰਹੀ ਹੈ | ਸੰਜੇ ਲੀਲਾ ਬੰਸਾਲੀ ਨਾਲ ਦੀਪਿਕਾ ਦੀ ਇਹ ਤੀਜੀ ਬਾਲੀਵੁੱਡ ਫ਼ਿਲਮ ਹੈ |

 

ਕਈ ਵਿਵਾਦਾਂ 'ਚ ਰਹਿ ਚੁੱਕੀ ਸੰਜੇ ਲੀਲਾ ਭੰਸਾਲੀ ਦੀ ਇਹ ਫ਼ਿਲਮ ਆਖ਼ਿਰਕਾਰ ਰਿਲੀਜ਼ ਹੋਣ ਲਈ ਤਿਆਰ ਹੈ | ਹੁਣ ਇਹ ਫ਼ਿਲਮ ਵੀ ਸੰਜੇ ਅਤੇ ਦੀਪਿਕਾ ਦੀ ਪੁਰਾਣੀ ਫ਼ਿਲਮਾਂ ਜਿੰਨਾ ਕਾਰੋਬਾਰ ਕਰੇਗੀ ਜਾਂ ਨਹੀਂ ਇਹ ਤਾਂ ਫ਼ਿਲਮ ਦੇ ਜਾਰੀ ਹੋਣ ਤੋਂ ਬਾਅਦ ਹੀ ਪਤਾ ਲੱਗੇਗਾ ਪਰ ਤਦ ਤੱਕ ਤੁਸੀਂ ਇਸ ਫ਼ਿਲਮ ਦੇ ਪੋਸਟਰ ਨੂੰ ਦੇਖੋ ਅਤੇ ਇੰਤਜ਼ਾਰ ਕਰੋ ਇਸਦੀ ਪਹਿਲੀ ਝਲਕ ਦਾ |

Related Post