ਫ਼ਿਲਮ ਗੋਲਕ, ਬੁਗਨੀ, ਬੈਂਕ ਤੇ ਬਟੂਆ ਦੀ ਪਹਿਲੀ ਝੱਲਕ ਹੋਈ ਜਾਰੀ

By  Gourav Kochhar March 13th 2018 07:30 AM

Poster of upcoming punjabi movie 2018 - Gulak, Bugni, Bank te Batua: ਪੰਜਾਬੀ ਫ਼ਿਲਮ ਇੰਡਸਟਰੀ ਵੀ ਅੱਜ ਕਲ ਬਾਲੀਵੁੱਡ ਨੂੰ ਪੂਰੀ ਟੱਕਰ ਦੇ ਰਹੀ ਹੈ ਤਾਂ ਹੀ ਤਾਂ ਨਵੇਂ ਨਵੇਂ ਪ੍ਰੋਜੈਕਟ ਪੰਜਾਬੀ ਫ਼ਿਲਮ ਇੰਡਸਟਰੀ ਵਿਚ ਆ ਰਹੇ ਹਨ | ਇਹ ਸਾਲ ਪੰਜਾਬੀ ਸਿਨੇਮਾ ਦਾ ਬਹੁਤ ਹੀ ਖਾਸ ਹੋਣ ਵਾਲਾ ਹੈ | ਤੇ ਇਸ ਸਾਲ ਰਿਲੀਜ਼ ਹੋਣ ਵਾਲੀ ਇਕ ਹੋਰ ਧਮਾਕੇਦਾਰ ਫ਼ਿਲਮ ਦੀ ਪਹਿਲੀ ਝਲਕ ਅੱਜ ਰਿਲੀਜ਼ ਹੋ ਗਈ ਹੈ |

ਜੀ ਹਾਂ ਅਸੀਂ ਗੱਲ ਕਰ ਰਹੇ ਹਾਂ ਫ਼ਿਲਮ "ਗੋਲਕ, ਬੁਗਨੀ, ਬੈਂਕ ਤੇ ਬਟੂਆ" ਦੀ | ਜਿਸ ਵਿਚ ਵੇਖਣ ਨੂੰ ਮਿਲਣਗੇ ਪੰਜਾਬੀ ਸਿਤਾਰੇ ਅਮਰਿੰਦਰ ਗਿੱਲ, ਹਰੀਸ਼ ਵਰਮਾ ਤੇ ਸਿਮੀ ਚਹਿਲ | ਰਿਲੀਜ਼ ਹੋਈ ਫ਼ਿਲਮ ਦੀ ਪਹਿਲੀ ਝੱਲਕ ਤੇ ਤਾਂ ਅਜੇ ਅਜਿਹਾ ਕੁਝ ਨਹੀਂ ਪਤਾ ਲੱਗ ਰਿਹਾ ਕਿ ਫ਼ਿਲਮ ਕਿਹੋ ਜਿਹੀ ਹੋਵੇਗੀ ਕਿਉਂਕਿ ਫ਼ਿਲਮ ਦਾ ਪੋਸਟਰ ਵਿਚ ਕੋਈ ਕਿਰਦਾਰ ਅਜੇ ਨਹੀਂ ਦਿਖਾਇਆ ਗਿਆ |

ਪਰ ਖ਼ਬਰਾਂ ਅਨੁਸਾਰ ਫ਼ਿਲਮ ਵਿਚ ਹਰੀਸ਼ ਵਰਮਾ ਅਤੇ ਸਿਮੀ ਚਹਿਲ ਮੁੱਖ ਭੂਮਿਕਾ ਨਿਭਾਉਂਦੇ ਨਜ਼ਰ ਆਉਣਗੇ | ਸਿਮੀ ਚਹਿਲ ਨੇ ਪੰਜਾਬੀ ਫ਼ਿਲਮ ਇੰਡਸਟਰੀ ਵਿਚ ਫ਼ਿਲਮ "ਬੰਬੂਕਾਟ" ਤੋਂ ਸ਼ੁਰੂਆਤ ਕਿੱਤੀ ਸੀ ਜਿਸ ਵਿਚ ਉਨ੍ਹਾਂ ਦੇ ਨਾਲ ਮੁੱਖ ਭੂਮਿਕਾ ਨਿਭਾਈ ਸੀ ਐਮੀ ਵਿਰਕ ਨੇ | ਹੁਣ ਉਹ ਹਰੀਸ਼ ਸ਼ਰਮਾ ਦੇ ਨਾਲ 13 ਅਪ੍ਰੈਲ 2018 ਨੂੰ ਰਿਲੀਜ਼ ਹੋ ਰਹੀ ਫ਼ਿਲਮ "ਗੋਲਕ, ਬੁਗਨੀ, ਬੈਂਕ ਤੇ ਬਟੂਆ" ਵਿਚ ਨਜ਼ਰ ਆਉਣਗੇ |

Related Post