ਅਜਿਹੀ ਹੋ ਗਈ ਹੈ ਰਿਤਿਕ ਦੀ ਹਾਲਤ, ਪਹਿਚਾਣ ਪਾਉਣਾ ਵੀ ਹੋਇਆ ਮੁਸ਼ਕਿਲ

By  Gourav Kochhar May 19th 2018 01:11 PM

ਬਾਲੀਵੁੱਡ ਅਦਾਕਾਰ ਰਿਤਿਕ ਰੌਸ਼ਨ ਇਨ੍ਹਾਂ ਦਿਨੀਂ ਆਪਣੀ ਅਗਲੀ ਫਿਲਮ ‘ ਸੁਪਰ-30’ ਦੀ ਸ਼ੂਟਿੰਗ ਵਿੱਚ ਬਿਜੀ ਹੈ।ਇਸ ਫਿਲਮ ਦੇ ਲਈ ਰਿਤਿਕ ਨੇ ਆਪਣੇ ਲੁਕ ਵਿੱਚ ਕਾਫੀ ਬਦਲਾਅ ਕੀਤਾ ਹੈ। ਸ਼ੂਟਿੰਗ ਕੁੱਝ ਮਹੀਨੇ ਪਹਿਲਾਂ ਹੀ ਸ਼ੁਰੂ ਹੋ ਚੁੱਕੀ ਹੈ। ਪਿਛਲੇ ਦਿਨੀਂ ਇਸ ਫਿਲਮ ਦੇ ਸੈੱਟ ਤੋਂ ਰਿਤਿਕ ਦੀ ਕੁੱਝ ਤਸਵੀਰਾਂ ਸਾਹਮਣੇ ਆਈਆਂ ਸਨ ਜਿਸ ਨੂੰ ਦੇਖ ਕੇ ਹਰ ਕੋਈ ਹੈਰਾਨ ਰਹਿ ਗਿਆ ਸੀ। ਹੁਣ ਫਿਰ ‘ਸੁਪਰ 30 Super 20’ ਦੇ ਸੈੱਟ ਤੋਂ ਰਿਤਕਿ ਰੌਸ਼ਨ ਦੀ ਇੱਕ ਤਸਵੀਰ ਵਾਇਰਲ ਹੋ ਰਹੀ ਹੈ।

hrithik roshan

ਤਸਵੀਰ ਵਿੱਚ ਰਿਤਿਕ ਦੇ ਨਾਲ ਉਨ੍ਹਾਂ ਦੇ ਕੋ-ਸਟਾਰ ਵੀਰੇਂਦਰ ਸਕਸੇਨਾ ਵੀ ਨਜ਼ਰ ਆ ਰਹੇ ਹਨ। ਤੁਹਾਨੂੰ ਦੱਸ ਦੇਈਏ ਕਿ ਇਸ ਫਿਲਮ ਵਿੱਚ ਰਿਤਿਕ ਰੌਸ਼ਨ ਪਟਨਾ ਦੇ ਮਸ਼ਹੂਰ ਮੈਥਮੇਟਿਸ਼ਿਅਨ ਆਨੰਦ ਕੁਮਾਰ ਦੀ ਭੂਮਿਕਾ ਨਿਭਾ ਰਹੇ ਹਨ।ਫਿਲਮ ‘ਸੁਪਰ-30’ ਆਨੰਦ ਕੁਮਾਰ ਦੀ ਜਿੰਦਗੀ ਤੇ ਆਧਾਰਿਤ ਹੈ। ਆਨੰਦ ਆਪਣੇ ਕੋਚਿੰਗ ਸੈਂਟਰ ਦੇ ਜ਼ਰੀਏ ਹਰ ਸਾਲ 30 ਗਰੀਬ ਬੱਚਿਆਂ ਨੂੰ ਆਈਆਈਟੀ ਵਰਗੀ ਕੜੀ ਪ੍ਰੀਖਿਆ ਦੀ ਤਿਆਰੀ ਕਰਵਾਉਂਦੇ ਹਨ।

#Hrithik Roshan at set of #super30 amazing transformation FOLLOW. Hrithik Roshan fans ? only for you FOLLOW most handsome men in the world ______________________ touch here and follow @hrithikroshan ????? @hrithikroshan ______________________________________________ touch here and follow ??? @hrithik.official ? @hrithik.official ______________________________________________ FOLLOW for Bollywood actresses? hot?? photos and videos, news ? ? ______________________________________________ touch here and FOLLOW ?? @beautiful_bollywood_queens @beautiful_bollywood_queens @beautiful_bollywood_queens ______________________________________________ for inquiry? @rohit_gaikwad_hrx #hrithikroshan #hr #Hrithik #hrithik_roshan #bollywood #shahrukhkhan #salmankhan #aamirkhan #akshaykumar #deepikapadukone #ranveersingh #aishwaryaraibachchan #sonamkapoor #indiancinema #like4like #style #fashion #likeforlike #folllowme #super30

A post shared by Hrithik Roshan ⭕ (@hrithik.official) on May 17, 2018 at 6:47pm PDT

ਉਨ੍ਹਾਂ ਦੀ ਇਸ ਕਹਾਣੀ ਨੂੰ ਰਿਤਿਕ hrithik roshan ਪਰਦੇ ਤੇ ਉਤਾਰਨ ਜਾ ਰਹੇ ਹਨ। ਇਸ ਫਿਲਮ ਦੇ ਲਈ ਰਿਤਿਕ ਨੇ ਕਾਫੀ ਮਿਹਨਤ ਕੀਤੀ ਹੈ। ਹੁਣ ਤੱਕ ਫਿਲਮ ਦੇ ਸੈੱਟ ਤੋਂ ਉਨ੍ਹਾਂ ਦੀਆਂ ਜੋ ਤਸਵੀਰਾਂ ਸਾਹਮਣੇ ਆਈਆਂ ਹਨ ਉਸ ਵਿੱਚ ਰਿਤਿਕ ਨੂੰ ਪਹਿਚਾਣ ਪਾਉਣਾ ਕਾਫੀ ਮੁਸ਼ਕਿਲ ਹੈ। ਹਾਲ ਹੀ ਵਿੱਚ ਉਨ੍ਹਾਂ ਦੀ ਇੱਕ ਤਸਵੀਰ ਸਾਹਮਣੇ ਆਈ ਜਿਸ ਵਿੱਚ ਉਹ ਸਾਈਕਲ ਤੇ ਪਾਪੜ ਵੇਚਦੇ ਨਜ਼ਰ ਆਏ ਸਨ।

ਦੱਸ ਦੇਈਏ ਕਿ ਇਸ ਫਿਲਮ ਦਾ ਨਿਰਦੇਸ਼ਨ ਵਿਕਾਸ ਬਹਿਲ ਕਰ ਰਹੇ ਹਨ। ਇਸਦੇ ਮੇਕਰਜ਼ ਇਸ ਨੂੰ ਅਗਲੇ ਸਾਲ 25 ਜਨਵਰੀ ਨੂੰ ਰਿਲੀਜ਼ ਕਰਨ ਦਾ ਪਲਾਲ ਬਣਾ ਰਹੇ ਹਨ। ਫਿਲਮ ਵਿੱਚ ਰਿਤਿਕ ਦੇ ਨਾਲ ਨਿਊਕਮਰ ਮ੍ਰਿਣਾਲ ਠਾਕੁਰ ਨਜ਼ਰ ਆਵੇਗੀ। ਬਾਲੀਵੁੱਡ ਵਿੱਚ ਮ੍ਰਿਣਾਲ ਦੀ ਇਹ ਡੈਬਿਊ ਫਿਲਮ ਹੋਵੇਗੀ। ਦੱਸ ਦੇਈਏ ਕਿ ਰਿਤਿਕ ਰੌਸ਼ਨ ਦੀ ਆਉਣ ਵਾਲੀ ਫਿਲਮ ‘ਸੁਪਰ-30 Super 30 ਦੀਆਂ ਤਸਵੀਰਾਂ ਸੋਸ਼ਲ ਮੀਡੀਆ ਤੇ ਲੀਕ ਹੋ ਗਈਆਂ ਹਨ। ਤਸਵੀਰਾਂ ਵਿੱਚ ਰਿਤਿਕ ਰੌਸ਼ਨ ਅਜਿਹੀ ਹਾਲਤ ਵਿੱਚ ਹਨ ਕਿ ਉਨ੍ਹਾਂ ਨੂੰ ਪਹਿਚਾਣ ਪਾਉਣਾ ਤੱਕ ਮੁਸ਼ਕਿਲ ਹੋ ਰਿਹਾ ਹੈ।

hrithik roshan

ਰਿਤਿਕ ਰੌਸ਼ਨ ਦੀ ਇਹ ਤਸਵੀਰ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀ ਹੈ। ਕਾਰਨ ਉਨ੍ਹਾਂ ਦਾ ਬਦਲਿਆ ਹੋਇਆ ਅਵਤਾਰ ਹੈ, ਜਿਸ ਵਿੱਚ ਉਨ੍ਹਾਂ ਦੇ ਵਜਨ ਤੋਂ ਲੈ ਕੇ ਲੁਕ ਤੱਕ ਉਨ੍ਹਾਂ ਦੀ ਖਸਤਾ ਹਾਲ ਨਜ਼ਰ ਆ ਰਿਹਾ ਹੈ। ਬਦਲੇ-ਬਦਲੇ ਰਿਤਿਕ ਦਾ ਇਹ ਅੰਦਾਜ਼ ਦੇਖ ਕੇ ਸਾਫ ਹੈ ਕਿ ਉਹ ਆਪਣੀ ਫਿਲਮ super 30 ਵਿੱਚ ਜੀ ਜਾਨ ਨਾਲ ਮਿਹਨਤ ਕਰ ਰਹੇ ਹਨ। ਦੱਸ ਦੇਈਏ ਕਿ ਰਿਤਿਕ ਹੀ ਨਹੀਂ ਬਾਲੀਵੁੱਡ ਦੇ ਕਈ ਸਿਤਾਰੇ ਪਹਿਲਾਂ ਵੀ ਆਪਣੇ ਲੁਕਸ ਨੂੰ ਲੈ ਕੇ ਅਜਿਹੇ ਹੈਰਾਨ ਕਰਨ ਵਾਲੇ ਐਕਸਪੈਰੀਮੈਂਟ ਕਰ ਚੁੱਕੇ ਹਨ।

Video 2: Birthday celebrations of Eshaan Roshan on the sets of #Super30  #Hrithik #Hrithikrosha Celebrazioni di compleanno di Eshaan Roshan sui set di #Super30 Credit @hrithikroshan

A post shared by HrithikRoshanItaliaFC (@hrithikroshanitaliafc) on May 17, 2018 at 9:26am PDT

ਜਿਨ੍ਹਾਂ ਨੂੰ ਸਕ੍ਰੀਨ ਤੇ ਦੇਖ ਕੇ ਉਨ੍ਹਾਂ ਦੇ ਫੈਨਜ਼ ਹੈਰਾਨ ਰਹਿ ਗਏ। ਕੁੱਝ ਐਕਸਪੈਰੀਮੈਂਟ ਬਲਾਕਬਸਟਰ ਸਾਬਿਤ ਹੋ ਗਏ ਤਾਂ ਕੁੱਝ ਸੁਪਰਫਲਾਪ ਹੋ ਗਏ। ਦੱਸ ਦੇਈਏ ਕਿ ਆਨੰਦ ਕੁਮਾਰ ਨੇ ਇਸ ਫਿਲਮ ਦੇ ਲਈ ਕਿਹਾ ਸੀ ਕਿ ਇਸ ਕਿਰਦਾਰ ਦੇ ਲਈ ਰਿਤਿਕ ਉਨ੍ਹਾਂ ਦੀ ਪਹਿਲੀ ਪਸੰਦ ਹੋਣਗੇ ਅਤੇ ਉਨ੍ਹਾਂ ਦਾ ਇਹ ਮੰਨਣਾ ਸੀ ਕਿ ਰਿਤਿਕ ਇਸ ਕਿਰਦਾਰ ਨੂੰ ਚੰਗੀ ਤਰ੍ਹਾਂ ਨਿਭਾ ਪਾਉਣਗੇ।

hrithik roshan

Related Post